ਨਵੀਂ ਦਿੱਲੀ: ਸਾਉਥ ਦਿੱਲੀ ਦੇ ਪੁਸ਼ਪ ਵਿਹਾਰ ਸੈਕਟਰ 5 'ਚ ਸਥਿਤ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਅਲਟਰਾਸਾਉਂਡ ਮਸ਼ੀਨ ਲਗਾਈ ਗਈ ਹੈ ਜਿਸ ਨਾਲ ਆਮ ਲੋਕਾਂ ਦੀ ਜਾਂਚ ਆਸਾਨੀ ਨਾਲ ਤੇ ਸਸਤੇ ਦਾਮਾਂ 'ਤੇ ਕੀਤੀ ਜਾਵੇਗੀ। ਇਸ ਮੌਕੇ 'ਤੇ ਬਾਬਾ ਅੰਬੇਡਕਰ ਨਗਰ ਦੇ ਵਿਧਾਇਕ ਅਜੇ ਦੱਤ ਤੇ ਦੇਵਲੀ ਤੋਂ ਵਿਧਾਇਕ ਪ੍ਰਕਾਸ਼ ਜਾਰਵਾਲ ਮੌਜੂਦ ਰਹੇ।
'ਲੰਬੀ ਲਾਇਨਾਂ ਤੋਂ ਛੁਟਕਾਰਾ'
ਦੇਵਲੀ ਤੋਂ ਵਿਧਾਇਕ ਪ੍ਰਕਾਸ਼ ਜਾਰਵਾਲ ਨੇ ਕਿਹਾ ਕਿ ਗੁਰਦੁਆਰੇ 'ਚ ਅਲਟਰਾਸਾਉਂਡ ਮਸ਼ੀਨ ਲੱਗ ਗਈ ਹੈ। ਇੱਥੇ ਦੇ ਲੋਕ ਪਹਿਲਾਂ ਲੰਬੀ ਲੰਬੀ ਲਾਈਨਾਂ 'ਚ ਲੱਗਦੇ ਸੀ ਤੇ ਹੁਣ ਉਨ੍ਹਾਂ ਲੰਬੀ ਲਾਈਨਾਂ ਤੋਂ ਛੁਟਕਾਰਾ ਮਿਲ ਜਾਵੇਗਾ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਢਾਈ ਸਾਲ ਪਹਿਲਾਂ ਉਨ੍ਹਾਂ ਡਾਏਗਨੋਸਿਸ ਮਸ਼ੀਨ ਲਗਾਈ ਸੀ ਹੁਣ ਇੱਥੇ ਅਲਟਰਾਸਾਉਂਡ ਮਸ਼ੀਨ ਲਗਾਈ ਗਈ ਹੈ।