ਨਵੀਂ ਦਿੱਲੀ: ਅੱਜ ਰਾਜਪਥ ਵਿਖੇ ਪਰੇਡ ਤੋਂ ਬਾਅਦ, ਕਿਸਾਨ ਦਿੱਲੀ ਦੀਆਂ ਹੱਦਾਂ 'ਤੇ ਇਕ ਟਰੈਕਟਰ ਮਾਰਚ ਕੱਢਣਗੇ। ਟਿੱਕਰੀ ਬਾਰਡਰ ਬਾਰੇ ਗੱਲ ਕਰਦਿਆਂ, ਕਿਸਾਨਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਮੁਕਤਸਰ ਜ਼ਿਲ੍ਹੇ ਤੋਂ ਆਏ ਕਿਸਾਨ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕੀਤੀ। ਇਸ ਦੌਰਾਨ, ਕਿਸਾਨਾਂ ਨੇ ਕਿਹਾ ਕਿ ਉਹ ਹੱਡ ਚੀਰਵੀਂ ਠੰਢ ਵਿੱਚ ਨਵੇਂ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 2 ਮਹੀਨੇ ਤੋਂ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕਰ ਰਹੀ।
ਸਵੇਰੇ ਦੀ ਪਹਿਲੀ ਕਿਰਨ ਨਾਲ ਜਦੋਂ ਪੱਗੜੀ ਬੰਨ੍ਹ ਦੇ ਕਿਸਾਨ ਤਿਆਰ ਹੁੰਦੇ ਦਿਖਾਈ ਦਿੱਤੇ ਤਾਂ ਟਿੱਕਰੀ ਬਾਰਡਰ ਦੇ ਨਜ਼ਦੀਕ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਖਾਣਾ ਬਣਾਉਣ ਵਿੱਚ ਮਦਦ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਪੁਲਿਸ ਕਮਿਸ਼ਨਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 2000 ਜਵਾਨ ਸਾਦੀ ਵਰਦੀ ਵਿੱਚ ਤਾਇਨਾਤ ਹੋਣਗੇ। ਜੇਕਰ ਟਿੱਕਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਨਾਂਗਲੋਈ, ਬਪਰੋਲਾ, ਪਿੰਡ ਨਜ਼ਫਗੜ੍ਹ, ਝੜੌਦਾ ਬਾਰਡਰ ਤੇ ਰੋਹਤਕ ਬਾਈਪਾਸ ਅਤੇ ਬਹਾਦੁਰਗੜ ਵੱਲ ਮਾਰਚ ਕੱਢਣਗੇ।