ਚੰਡੀਗੜ੍ਹ: 21 ਅਕਤੂਬਰ ਨੂੰ ਰਾਜ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 1.82 ਕਰੋੜ ਵੋਟਰ ਵੋਟ ਪਾਉਣਗੇ। ਵਿਧਾਨ ਸਭਾ ਚੋਣਾਂ ਵਿੱਚ ਹੁਣ ਕੁਝ ਹੀ ਦਿਨ ਬਾਕੀ ਹਨ, ਇਸ ਲਈ ਹਰ ਰਾਜਨੀਤਿਕ ਪਾਰਟੀ ਜ਼ੋਰਾਂ-ਸ਼ੋਰਾਂ ਨਾਲ ਆਪਣੇ ਪ੍ਰਚਾਰ ਵਿਚ ਲੱਗੀ ਹੋਈ ਹੈ। ਸੱਤਾਧਾਰੀ ਦਲ ਭਾਜਪਾ ਦੀ ਗੱਲ ਕਰੀਏ ਤਾਂ, ਭਾਜਪਾ ਦੇ ਸਟਾਰ ਪ੍ਰਚਾਰਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਹੀ ਦਿਨਾਂ ਵਿੱਚ ਹਰਿਆਣਾ ਦੇ ਚੋਣ ਮੈਦਾਨ ਵਿਚ ਨਜ਼ਰ ਆਉਣਗੇ।
ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ ਦੀ ਸਮਾਂ ਸਾਰਣੀ ਕੁੱਝ ਇਸ ਕਰ੍ਹਾਂ ਹੋਵੇਗੀ:
- ਪ੍ਰਧਾਨ ਮੰਤਰੀ ਦੀ ਪਹਿਲੀ ਰੈਲੀ 14 ਅਕਤੂਬਰ ਨੂੰ ਬੱਲਭਗੜ੍ਹ ਵਿੱਚ ਹੋਵੇਗੀ।
- 15 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਰੂਕਸ਼ੇਤਰ ਵਿੱਚ ਦੂਜੀ ਰੈਲੀ।
- ਪ੍ਰਧਾਨ ਮੰਤਰੀ ਦੀ ਤੀਜੀ ਰੈਲੀ 15 ਅਕਤੂਬਰ ਨੂੰ ਹੀ ਚਰਖੀ ਦਾਦਰੀ ਵਿਖੇ ਹੋਵੇਗੀ।
- 18 ਅਕਤੂਬਰ ਨੂੰ ਪੀਐਮ ਮੋਦੀ ਹਿਸਾਰ ਵਿੱਚ ਚੌਥੀ ਰੈਲੀ ਕਰਨਗੇ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦਾ ਪ੍ਰੋਗਰਾਮ
9 ਅਕਤੂਬਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਕੈਥਲ ਜ਼ਿਲ੍ਹੇ ਵਿੱਚ ਹੋਣਗੇ। ਅਮਿਤ ਸ਼ਾਹ ਇੱਥੇ ਕੈਥਲ, ਪੂੰਡਰੀ ਅਤੇ ਗੁਲ੍ਹਾ ਹਲਕਿਆਂ ਵਿੱਚ ਜਨਤਾ ਨੂੰ ਸੰਬੋਧਨ ਕਰਨਗੇ।
14 ਅਕਤੂਬਰ ਨੂੰ ਅਮਿਤ ਸ਼ਾਹ ਟੋਹਾਣਾ ਵਿੱਚ ਇਕ ਜਨਸਭਾ ਕਰਨਗੇ। ਇਸ ਤੋਂ ਬਾਅਦ ਅਮਿਤ ਸ਼ਾਹ ਪੰਚਕੂਲਾ ਜ਼ਿਲ੍ਹੇ ਅਧੀਨ ਪੈਂਦੇ ਪੰਚਕੁਲਾ ਵਿਧਾਨ ਸਭਾ ਹਲਕਾ ਅਤੇ ਕਾਲਕਾ ਵਿਧਾਨ ਸਭਾ ਹਲਕੇ ਵਿੱਚ ਰੈਲੀ ਕਰਨਗੇ। ਅਮਿਤ ਸ਼ਾਹ 14 ਅਕਤੂਬਰ ਨੂੰ ਹੀ ਕਰਨਾਲ ਲਈ ਰਵਾਨਾ ਹੋਣਗੇ। ਇੱਥੇ ਅਮਿਤ ਸ਼ਾਹ ਨੀਲੋਖੇੜੀ, ਅਸੰਧ ਅਤੇ ਇੰਦਰੀ ਵਿੱਚ ਜਨਤਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਅਮਿਤ ਸ਼ਾਹ ਬਾਦਸ਼ਾਹਪੁਰ ਪਹੁੰਚਣਗੇ। ਪਟੌਦੀ, ਬਾਦਲੀ ਵਿੱਚ ਅਮਿਤ ਸ਼ਾਹ ਦੀ ਆਖ਼ਰੀ ਜਨ ਸਭਾ ਹੋਵੇਗੀ।
ਭਾਜਪਾ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦਾ ਪੂਰਾ ਪ੍ਰੋਗਰਾਮ
ਜੇਪੀ ਨੱਡਾ ਆਪਣੀ ਚੋਣ ਰੈਲੀ 11 ਅਕਤੂਬਰ ਨੂੰ ਡੱਬਵਾਲੀ ਵਿਧਾਨ ਸਭਾ ਹਲਕੇ ਤੋਂ ਸ਼ੁਰੂ ਕਰਨਗੇ। ਇਸ ਤੋਂ ਬਾਅਦ ਜੇਪੀ ਨੱਡਾ ਰਾਨੀਆ (ਸਿਰਸਾ) ਲਈ ਰਵਾਨਾ ਹੋਣਗੇ ਅਤੇ ਇਥੇ ਜਨ ਸਭਾ ਨੂੰ ਸੰਬੋਧਿਤ ਕਰਨਗੇ। 11 ਅਕਤੂਬਰ ਨੂੰ ਜੇਪੀ ਨੱਡਾ ਕਾਲਾਂਵਾਲੀ ਸੀਟ ‘ਤੇ ਵੀ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਬਾਅਦ ਜੇਪੀ ਨੱਡਾ ਪਟੌਦੀ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਲਈ ਪ੍ਰਚਾਰ ਕਰਨਗੇ।
ਇਹ ਵੀ ਪੜ੍ਹੋ: ਸੀਨੀਅਰ ਕਾਂਗਰਸੀ ਆਗੂ ਪ੍ਰਹਲਾਦ ਸਾਹਨੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਚੋਣ ਕਰਨਗੇ ਪ੍ਰਚਾਰ
ਹੁਣ ਨਾ ਸਿਰਫ਼ ਕੇਂਦਰੀ ਲੀਡਰਸ਼ਿਪ ਹੀ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਵਾਗਡੋਰ ਸੰਭਾਲੇਗੀ, ਬਲਕਿ ਸਾਰੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਵੀ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡੇਰਾ ਲਾਉਣਗੇ। ਦੂਜੇ ਰਾਜਾਂ ਦੇ ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਵੀ ਪ੍ਰਚਾਰ ਕਰਨਗੇ।
- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕਰਨਗੇ ਪ੍ਰਚਾਰ
- ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ
- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ
- ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ
- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਜੈਰਾਮ ਠਾਕੁਰ
ਭਾਜਪਾ ਹਾਈ ਕਮਾਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ 2019 ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ। ਇਕ ਪਾਸੇ, ਹਰਿਆਣਾ ਭਾਜਪਾ ਮਨੋਹਰ ਲਾਲ ਖੱਟਰ ਦੀ ਅਗਵਾਈ ਵਿਚ ਚੋਣ ਪ੍ਰਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਖੱਟਰ ਸਰਕਾਰ ਨੂੰ ਹੋਰ ਤਾਕਤ ਦਿੰਦਿਆਂ ਕੇਂਦਰੀ ਨੇਤਾ ਵੀ ਚੋਣ ਪ੍ਰਚਾਰ ਵਿੱਚ ਉਤਰ ਗਏ ਹਨ।
ਤੁਸੀਂ ਇਸ ਤੋਂ ਅੰਦਾਜਾ ਵੀ ਲਗਾ ਸਕਦੇ ਹੋ ਕਿ ਕੇਂਦਰੀ ਮੰਤਰੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਨਾਮਜ਼ਦਗੀ ਲਈ ਹਰਿਆਣਾ ਪਹੁੰਚੇ ਸਨ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਭਾਜਪਾ ਆਪਣੇ ਚੋਣ ਪ੍ਰਚਾਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਰੱਖਣਾ ਚਾਹੁੰਦੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੋਂ ਲੈ ਕੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਵੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਹਰਿਆਣਾ ਪਹੁੰਚੇ।