ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਦੀ ਸਥਿਤੀ ਸਬੰਧੀ ਫ਼ੌਜ, ਹਵਾਈ ਫ਼ੌਜ ਅਤੇ ਸਮੁੰਦਰੀ ਫ਼ੌਜ ਨੇ ਸਾਂਝੀ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਉਹ ਹਰ ਹਾਲਾਤ ਤੋਂ ਨਿਪਟਣ ਲਈ ਤਿਆਰ ਹਨ। ਇਸ ਦੇ ਨਾਲ ਫ਼ੌਜ ਨੇ ਪਾਕਿਸਤਾਨ ਦੇ F-16 ਜਹਾਜ਼ ਨੂੰ ਸੁੱਟਣ ਦੇ ਸਬੂਤ ਵੀ ਮੀਡੀਆ ਨੂੰ ਵਿਖਾਏ।
ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ
- ਪਾਕਿਸਤਾਨ ਨੇ ਦਾਅਵਾ ਕੀਤਾ ਕਿ ਭਾਰਤ ਨੇ ਖ਼ਾਲੀ ਥਾਂ 'ਤੇ ਹਮਲਾ ਕੀਤਾ ਹੈ। ਇਸ ਦਾ ਜਵਾਬ ਦਿੰਦਿਆਂ ਫ਼ੌਜ ਨੇ ਕਿਹਾ ਕਿ ਹਮਲੇ ਤੋਂ ਬਾਅਦ ਘਟਨਾ ਵਾਲੀ ਥਾਂ ਫ਼ੋਟੋ ਰੇਂਜ ਤੋਂ ਬਾਹਰ ਸੀ। ਇਸ ਤੋਂ ਬਾਅਦ ਵੀ ਸਾਡੇ ਕੋਲ ਕਾਰਵਾਈ ਦੇ ਪੁਖ਼ਤਾ ਸਬੂਤ ਹਨ ਅਤੇਸਬੂਤ ਵਿਖਾਉਣ ਦਾ ਫ਼ੈਸਲਾ ਸਰਕਾਰ ਲਵੇਗੀ।
- ਪਾਕਿਸਤਾਨ ਵਲੋਂ F-16 ਜਹਾਜ਼ ਦੀ ਵਰਤੋਂ ਤੋਂ ਇਨਕਾਰ ਕਰਨ 'ਤੇ ਹਵਾਈ ਫ਼ੌਜ ਨੇ ਕਿਹਾ ਕਿ ਪੂਰਬੀ ਰਾਜੌਰੀ ਵਿੱਚ ਮਿਸਾਈਲ ਦੇ ਕੁਝ ਹਿੱਸੇ ਬਰਾਮਦ ਕੀਤੇ ਗਏ ਹਨ। ਇਸ ਤੋਂ ਸਪਸ਼ਟ ਹੈ ਕਿ ਪਾਕਿਸਤਾਨ ਨੇ F-16 ਜਹਾਜ਼ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਲੈਕਟ੍ਰੋਨਿਕ ਸਿਗਨੇਚਰ ਵਰਗੇ ਸਬੂਤ ਸਾਡੇ ਕੋਲ ਮੌਜੂਦ ਹਨ। ਅਸੀਂ F-16 ਜਹਾਜ਼ ਨੂੰ ਮਾਰ ਸੁੱਟਿਆ ਹੈ।
ਭਾਰਤੀ ਸਮੁੰਦਰੀ ਫ਼ੌਜ ਦੇ ਪ੍ਰਤੀਨਿਧੀ ਏਡਮਿਰਲ ਡੀਐਸ ਗੁਜਰਾਲ ਦਾ ਬਿਆਨ
- ਭਾਰਤੀ ਸਮੁੰਦਰੀ ਫ਼ੌਜ ਹਰ ਸਥਿਤੀ ਨਾਲ ਨਜਿੱਠਣਲਈ ਤਿਆਰ ਹੈ।
- ਅੰਡਰ ਵਾਟਰ ਗਰਾਉਂਡ ਅਤੇ ਸਮੁੰਦਰੀ ਇਲਾਕਿਆਂ ਦੀ ਸੁਰੱਖਿਆ ਲਈ ਮੁਸਤੈਦ ਹੈ।
ਫ਼ੌਜ ਦੇ ਪ੍ਰਤੀਨਿਧੀ ਮੇਜਰ ਜਨਰਲ ਸੁਰਿੰਦਰ ਸਿੰਘ ਮਹਲ ਦਾ ਬਿਆਨ
- ਸਾਡੀ ਲੜਾਈ ਅੱਤਵਾਦ ਦੇ ਵਿਰੁੱਧ ਹੈ।
- 14 ਫਰਵਰੀ ਨੂੰ ਅੱਤਵਾਦੀ ਹਮਲੇ ਤੋਂ ਬਾਅਦ ਲਗਭਗ 35 ਵਾਰ ਸੀਜ਼ਫਾਇਰ ਦਾ ਉਲੰਘਣਾ ਕੀਤੀ।
- ਫ਼ੌਜ ਪਾਕਿਸਤਾਨ ਦੀ ਕਾਰਵਾਈ ਦਾ ਮੁੰਹ ਤੋੜਵਾਂ ਜਵਾਬ ਦੇ ਰਹੀ ਹੈ।
- ਪਾਕਿਸਤਾਨ ਨੇ ਭਾਰਤੀ ਸਰਹੱਦ ਦੀ ਉਲੰਘਣਾ ਕੀਤੀਹੈ।
ਹਵਾਈ ਫ਼ੌਜ ਦੇ ਪ੍ਰਤੀਨਿਧੀ ਏਅਰ ਵਾਈਸ ਮਾਰਸ਼ਲ RGK ਕਪੂਰ ਦਾ ਬਿਆਨ
- 27 ਫਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਵੱਡੀ ਮਾਤਰਾ 'ਚ ਪਾਕਿਸਤਾਨ ਦੇ ਬਹੁਤ ਸਾਰੇ ਜਹਾਜ਼ਾਂ ਨੂੰ ਟਰੈਕ ਕੀਤਾ ਸੀ।
- ਉਨ੍ਹਾਂ ਨੇ ਹਵਾਈ ਸਰਹੱਦਦੀ ਉਲੰਘਣਾ ਕੀਤੀ। ਉਹ ਸਾਡੇ ਫ਼ੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।
- ਹਾਲਾਂਕਿ ਭਾਰਤ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਮਿਗ-21 ਨੇ ਤੁਰੰਤ ਜਵਾਬ ਦਿੱਤਾ।
- ਮਿਗ -21 ਦਾਪਾਇਲਟ ਕਸ਼ਮੀਰ ਵਿੱਚ ਫੱਸ ਗਿਆ। ਇਸ ਤੋਂ ਬਾਅਦ ਪਾਕਿ ਨੇ ਉਸ ਨੂੰ ਹਿਰਾਸਤ ਵਿਚ ਲਿਆ।
- ਪਾਕਿਸਤਾਨ ਵੱਲੋਂ2 ਹਵਾਈ ਜਹਾਜ਼ਾਂ ਨੂੰ ਸੁੱਟਣਦੀ ਗੱਲ ਗ਼ਲਤ ਹੈ।
- ਬਾਅਦ ਵਿਚ ਪਾਕਿਸਤਾਨ ਨੇ ਆਪਣਾ ਬਿਆਨ ਬਦਲਿਆ ਤੇ ਕਿਹਾ:ਹਿਰਾਸਤ ਵਿੱਚ ਸਿਰਫ਼ ਇਕ ਪਾਇਲਟ ਹੈ।
- ਪਾਕਿਸਤਾਨ ਨੇ ਖੁੱਲ੍ਹੇ ਮੈਦਾਨਾਂ ਨੂੰ ਨਿਸ਼ਾਨਾ ਬਣਾਇਆ।
- ਹਾਲਾਂਕਿ, ਪਾਕਿਸਤਾਨ ਦੀ ਕਾਰਵਾਈ ਵਿਚ ਭਾਰਤ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ।
- ਪਾਕਿ ਨੇ ਦਾਅਵਾ ਕੀਤਾ ਕਿ F-16 ਜਹਾਜ਼ ਦੀ ਵਰਤੋਂ ਨਹੀਂ ਕੀਤੀ ਗਈ ਸੀ।
- ਇਸ ਦਾਅਵੇ ਦੇ ਵਿਰੁੱਧ ਬਹੁਤ ਸਾਰੇ ਸਬੂਤ ਮੌਜੂਦ ਹਨ।
- ਭਾਰਤ ਨੇ ਉਨ੍ਹਾਂ ਦੇ ਜਹਾਜ਼ ਨੂੰ ਮਾਰਿਆ ਹੈ।
- ਵਿੰਗ ਕਮਾਂਡਰ ਦੀ ਵਾਪਸੀ ਲਈ ਭਾਰਤੀ ਫ਼ੌਜ ਖ਼ੁਸ਼ ਹੈ।