ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪਤਨੀ ਸਵਿਤਾ ਕੋਵਿੰਦ ਕੋਰੋਨਾ ਵਾਇਰਸ ਨਾਲ ਲੜਾਈ ਲਈ ਅੱਗੇ ਆਈ ਹੈ। ਉਹ ਖੁਦ ਫੇਸ ਮਾਸਕ ਬਣਾ ਰਹੀ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਦੇ ਸ਼ਕਤੀ ਹਾਟ ਵਿੱਚ ਸਿਲਾਈ ਮਸ਼ੀਨ ਉੱਤੇ ਬੈਠ ਕੇ ਮਾਸਕ ਬਣਾਏ।
ਹਰ ਕੋਈ ਉਨ੍ਹਾਂ ਦੀ ਸਾਦਗੀ ਤੋਂ ਪ੍ਰਭਾਵਿਤ ਹੋ ਰਿਹਾ ਹੈ। ਉਹ ਖੁਦ ਕੱਪੜੇ ਦਾ ਲਾਲ ਰੰਗ ਦਾ ਮਾਸਕ ਪਾ ਕੇ ਮਾਸਕ ਬਣਾ ਰਹੀ ਹੈ। ਇਹ ਮਾਸਕ ਦਿੱਲੀ ਦੇ ਵੱਖ-ਵੱਖ ਸ਼ੈਲਟਰ ਹੋਮਸ ਵਿੱਚ ਭੇਜੇ ਜਾਣਗੇ। ਸਵਿਤਾ ਕੋਵਿੰਦ ਦੀ ਇਸ ਪਹਿਲਕਦਮੀ ਨਾਲ ਉਨ੍ਹਾਂ ਸੰਦੇਸ਼ ਦਿੱਤਾ ਹੈ ਕਿ ਹਰ ਕੋਈ ਕੋਰੋਨਾ ਵਾਇਰਸ ਨਾਲ ਲੜ ਸਕਦਾ ਹੈ।
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਸਮਾਜਿਕ ਦੂਰੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ, ਅਤੇ ਭੀੜ ਵਾਲੀਆਂ ਥਾਵਾਂ ਉੱਤੇ ਜਾਣ ਵੇਲੇ ਮਾਸਕ ਪਾਉਣੇ ਚਾਹੀਦੇ ਹਨ।
ਇਸ ਸਮੇਂ ਕੋਰੋਨਾ ਤੋਂ ਬਚਾਅ ਲਈ ਥ੍ਰੀ-ਲੇਅਰ ਸਰਜੀਕਲ ਮਾਸਕ, ਐਨ -95 ਮਾਸਕ ਅਤੇ ਕਪੜੇ ਦੇ ਮਾਸਕ ਬਾਜ਼ਾਰ ਵਿੱਚ ਉਪਲੱਬਧ ਹਨ।