ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰੀ ਸਵੱਛਤਾ ਕੇਂਦਰ ਦਾ ਉਦਘਾਟਨ ਕਰਨਗੇ। ਮਹਾਤਮਾ ਗਾਂਧੀ ਨੂੰ ਸਮਰਪਿਤ ਰਾਸ਼ਟਰੀ ਸਵੱਛਤਾ ਕੇਂਦਰ ਦਾ ਪੀਐੱਮ ਨੇ ਸਭ ਤੋਂ ਪਹਿਲਾਂ ਐਲਾਨ 10 ਅਪ੍ਰੈਲ 2017 ਨੂੰ ਗਾਂਧੀ ਜੀ ਦੇ ਚੰਪਾਰਣ ਸੱਤਿਆਗ੍ਰਹਿ ਦੇ 100 ਸਾਲ ਪੂਰੇ ਹੋਣ ਦੇ ਮੌਕੇ ਕੀਤਾ ਸੀ। ਇਸ ਸਵੱਛ ਭਾਰਤ ਮਿਸ਼ਨ 'ਤੇ ਇੱਕ ਇੰਟਰੈਕਟਿਵ ਅਨੁਭਵ ਕੇਂਦਰ ਹੋਵੇਗਾ।
ਇਕ ਅਧਿਕਾਰਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਜਘਾਟ ਨੇੜੇ ਆਰਐਸਕੇ ਦਾ ਦੌਰਾ ਕਰਨ ਤੋਂ ਬਾਅਦ, ਮੋਦੀ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਹੋਇਆਂ ਆਰਐਸਕੇ ਆਡੀਟੋਰੀਅਮ ਵਿਚ ਦਿੱਲੀ ਦੇ 36 ਸਕੂਲਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ, ਜੋ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨਗੇ।
ਬਿਆਨ ਦੇ ਅਨੁਸਾਰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਆਰਐਸਕੇ ਸਥਿਤ ਆਡੀਟੋਰੀਅਮ ਵਿੱਚ ਸਵੱਛ ਭਾਰਤ ਮਿਸ਼ਨ ਦੀ ਸਫਲ ਯਾਤਰਾ ਨਾਲ ਜਾਣੂ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਸਫਾਈ ਪ੍ਰਤੀ ਜਾਗਰੂਕਤਾ ਅਤੇ ਸਿੱਖਿਆ ਦਿੱਤੀ ਜਾਵੇਗੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਆਡੀਟੋਰੀਅਮ ਨੰਬਰ ਇੱਕ ਵਿੱਚ, ਦਰਸ਼ਕ ਇੱਕ ਵਿਲੱਖਣ 360 ਡਿਗਰੀ ਦਾ ਆਡੀਓ-ਵਿਜ਼ੂਅਲ ਪ੍ਰੋਗਰਾਮ ਵੇਖਣਗੇ, ਜੋ ਕਿ ਭਾਰਤ ਦੀ ਸਫਾਈ ਦੀ ਕਹਾਣੀ ਦਰਸਾਏਗਾ, ਜੋ ਦੁਨੀਆਂ ਦੇ ਇਤਿਹਾਸ ਵਿੱਚ ਲੋਕਾਂ ਦੀਆਂ ਆਦਤਾਂ ਨੂੰ ਬਦਲਾਅ ਲਿਆਉਣ ਦੀ ਸਭ ਤੋਂ ਵੱਡੀ ਮੁਹਿੰਮ ਹੈ।
ਆਡੀਟੋਰੀਅਮ ਨੰਬਰ-2 ਵਿੱਚ ਵੱਖ-ਵੱਖ ਮਾਧਿਅਮ ਰਾਹੀਂ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਹਾਸਲ ਕਰਨ ਲਈ ਕੀਤੇ ਕੰਮ ਦੀ ਕਹਾਣੀ ਨੂੰ ਸੁਣਾਇਆ ਜਾਵੇਗਾ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਸਵੱਛ ਭਾਰਤ ਮਿਸ਼ਨ ਨੇ ਭਾਰਤ ਵਿੱਚ ਪੇਂਡੂ ਸਵੱਛਤਾ ਦੀ ਦਿੱਖ ਨੂੰ ਬਦਲ ਦਿੱਤਾ ਹੈ ਅਤੇ 55 ਕਰੋੜ ਤੋਂ ਵੱਧ ਲੋਕਾਂ ਦੇ ਖੁੱਲੇ ਵਿੱਚ ਸ਼ੌਚ ਕਰਨ ਦੀ ਆਦਤ ਬਦਲ ਦਿੱਤੀ ਹੈ ਤੇ ਲੋਕ ਪਖਾਨਿਆਂ ਦੀ ਵਰਤੋਂ ਕਰਨ ਲੱਗ ਗਏ ਹਨ। ਭਾਰਤ ਨੂੰ ਇਸ ਲਈ ਅੰਤਰਰਾਸ਼ਟਰੀ ਭਾਈਚਾਰੇ ਤੋਂ ਬਹੁਤ ਪ੍ਰਸ਼ੰਸਾ ਮਿਲੀ ਅਤੇ ਅਸੀਂ ਵਿਸ਼ਵ ਲਈ ਇਕ ਨਜੀਰ ਪੇਸ਼ ਕੀਤੀ।
ਇਸ ਵਿੱਚ ਕਿਹਾ ਗਿਆ ਹੈ ਇਹ ਮਿਸ਼ਨ ਦੂਜੇ ਗੇੜ ਵਿੱਚ ਹੈ, ਜਿਸਦਾ ਉਦੇਸ਼ ਭਾਰਤ ਦੇ ਪਿੰਡਾਂ ਨੂੰ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਕਰਨਾ ਹੈ।