ਨਵੀਂ ਦਿੱਲੀ: ਦੇਸ਼ 'ਚ ਕਮਜ਼ੋਰ ਆਰਥਿਕਤਾ ਤੇ ਵਧਦੀ ਹੋਈ ਬੇਰੁਜ਼ਗਾਰੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੇ ਪੱਧਰ 'ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੋ ਕੈਬਿਨੇਟ ਕਮੇਟੀਆਂ ਬਣਾਉਣ ਦਾ ਫੈਸਲਾ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬਣਾਈ ਗਈ ਪੰਜ ਮੈਂਬਰੀ 'ਕੈਬਿਨੇਟ ਕਮੇਟੀ ਆਨ ਇਨਵੈਸਟਮੈਂਟ ਐਂਡ ਗਰੋਥ' ਆਰਥਿਕਤਾ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਵਿਕਲਪਾਂ 'ਤੇ ਵਿਚਾਰ ਕਰੇਗੀ। ਇਸ ਤੋਂ ਇਲਾਵਾ ਇਹ ਕੈਬਿਨੇਟ ਕਮੇਟੀ ਆਰਥਿਕਤਾ 'ਚ ਜਨਤਕ ਅਤੇ ਪ੍ਰਾਈਵੇਟ ਨਿਵੇਸ਼ ਵਧਾਉਣ ਲਈ ਲੋੜੀਂਦੇ ਵਿਕਲਪਾਂ 'ਤੇ ਵਿਚਾਰ ਕਰੇਗੀ। ਇਸ ਕਮੇਟੀ ਦੇ ਮੈਂਬਰਾਂ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ,ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਾਮਲ ਹਨ।
-
Two new Cabinet committees formed to spur growth, employment
— ANI Digital (@ani_digital) June 5, 2019 " class="align-text-top noRightClick twitterSection" data="
Read @ANI Story | https://t.co/bBMNpuuY8B pic.twitter.com/Xo07ThFqSr
">Two new Cabinet committees formed to spur growth, employment
— ANI Digital (@ani_digital) June 5, 2019
Read @ANI Story | https://t.co/bBMNpuuY8B pic.twitter.com/Xo07ThFqSrTwo new Cabinet committees formed to spur growth, employment
— ANI Digital (@ani_digital) June 5, 2019
Read @ANI Story | https://t.co/bBMNpuuY8B pic.twitter.com/Xo07ThFqSr
ਪੀਐਮ ਮੋਦੀ ਦੀ ਪ੍ਰਧਾਨਗੀ ਵਾਲੀ ਦੂਜੀ ਕਮੇਟੀ 'ਕੈਬਿਨੇਟ ਕਮੇਟੀ ਆਨ ਏਮਪਲਾਅਮੇਂਟ ਐਂਡ ਸਕਿਲ ਡਿਵਲਪਮੇਂਟ' ਵਧ ਰਹੀ ਬੇਰੁਜ਼ਗਾਰੀ ਨੂੰ ਰੋਕਣ ਲਈ ਵਿਕਲਪਾਂ 'ਤੇ ਵਿਚਾਰ ਕਰੇਗੀ। ਇਸਦੇ 10 ਮੈਬਰ ਹੋਣਗੇ। ਇਸ ਦੇ ਮੈਬਰਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਅਤੇ ਵਣਜ ਮੰਤਰੀ ਪਿਊਸ਼ ਗੋਇਲ ਸ਼ਾਮਲ ਹਨ।
ਇਸ ਤੋਂ ਇਲਾਵਾ, ਕੇਂਦਰ ਸਰਕਾਰ ਨੇ ਸੁਰੱਖਿਆ ਮਾਮਲਿਆਂ ਲਈ ਵੀ ਕੈਬਿਨੇਟ ਕਮੇਟੀ ਬਣਾਈ ਹੈ। ਕੌਮੀ ਸੁਰੱਖਿਆ ਤੇ ਵਿਦੇਸ਼ ਮਾਮਲਿਆਂ ਸਬੰਧੀ ਇਸ ਕਮੇਟੀ ਦੀ ਪ੍ਰਧਾਨਗੀ ਪੀਐਮ ਮੋਦੀ ਕਰਨਗੇ। ਰੱਖਿਆ ਮੰਤਰੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਵਿੱਤ ਮੰਤਰੀ ਇਸ ਦੇ ਮੈਂਬਰ ਹੋਣਗੇ।