ਫਰਾਂਸ: ਪੀਐਮ ਮੋਦੀ ਨੇ ਕਿਹਾ ਕਿ ਫਰਾਂਸ ਨਾਲ ਇਹ ਮਿੱਤਰਤਾ ਨਵੀਂ ਨਹੀਂ ਹੈ, ਬਲਕਿ ਸਾਲਾਂ ਪੁਰਾਣੀ ਹੈ। ਹਰ ਹਾਲਾਤਾਂ ਵਿੱਚ ਦੋਵੇਂ ਦੇਸ਼ ਇਕੱਠੇ ਰਹੇ ਹਨ। ਦੱਸ ਦਈਏ ਕਿ ਪੀਐਮ ਮੋਦੀ ਜੀ-7 ਸਮਿਟ ਵਿੱਚ ਸ਼ਾਮਲ ਹੋਣ ਲਈ ਫਰਾਂਸ ਗਏ ਹੋਏ ਹਨ।
![PM Modi Addresses Indians In France](https://etvbharatimages.akamaized.net/etvbharat/prod-images/4220177_modi.jpg)
ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਯੂਨੈਸਕੋ ਹੈੱਡਕੁਆਰਟਰਜ਼ ’ਚ ਕਿਹਾ ਕਿ ਨਵੇਂ ਭਾਰਤ ਵਿੱਚ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਜਨਤਾ ਦੇ ਧਨ ਦੀ ਲੁੱਟ ਤੇ ਅੱਤਵਾਦ ਵਿਰੁੱਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਭਾਰਤ ਸਾਲ 2003 ਲਈ ਤੈਅ ਕੀਤੇ ਜਲਵਾਯੂ ਤਬਦੀਲੀ ਦੇ ਜ਼ਿਆਦਾਤਰ ਟੀਚਿਆਂ ਨੂੰ ਅਗਲੇ ਡੇਢ ਸਾਲ ਵਿੱਚ ਹਾਸਲ ਕਰ ਲਵੇਗਾ।
ਇਹ ਵੀ ਪੜ੍ਹੋ:ਇਲਾਹਾਬਾਦ 'ਚ ਹੁਣ ਵੀ ਮੌਜੂਦ, ਨਮਕ ਸੱਤਿਆਗ੍ਰਹਿ ਤੋਂ ਬਣਾਇਆ ਗਿਆ ਨਮਕ
ਮੋਦੀ ਨੇ ਕਿਹਾ ਕਿ ਜਦੋਂ ਭਾਰਤ ਜਾਂ ਫ਼ਰਾਂਸ ਨੇ ਉਪਲਬਧੀ ਹਾਸਲ ਕੀਤੀ ਹੁੰਦੀ ਹੈ, ਤਾਂ ਅਸੀਂ ਇੱਕ–ਦੂਜੇ ਲਈ ਖ਼ੁਸ਼ ਹੁੰਦੇ ਹਾਂ। ਉਨ੍ਹਾਂ ਕਿਹਾ ਕਿ ਫ੍ਰੈਂਚ ਫੁਟਬਾਲ ਟੀਮ ਦੇ ਬਹੁਤ ਪ੍ਰਸ਼ੰਸਕ ਭਾਰਤ ਵਿੱਚ ਹਨ। ਭਾਰਤ ਵਿੱਚ ਫ਼ਰਾਂਸ ਦੀ ਫ਼ੁੱਟਬਾਲ ਟੀਮ ਦੇ ਹਮਾਇਤੀ ਦੀ ਗਿਣਤੀ ਸ਼ਾਇਦ ਇੰਨੀ ਫ਼ਰਾਂਸ ਵਿੱਚ ਨਹੀਂ ਹੋਵੇਗੀ, ਜਿੰਨੀ ਭਾਰਤ ਵਿੱਚ ਹੈ।