ਨਵੀਂ ਦਿੱਲੀ: ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਪੀਯੂਸ਼ ਗੋਇਲ ਨੂੰ ਨਵੇਂ ਵਿੱਤ ਮੰਤਰੀ ਬਣਾਇਆ ਜਾ ਸਕਦਾ ਹੈ। ਆਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਾਸਤਾ ਸਾਫ਼ ਹੋ ਗਿਆ। ਇਸ ਦੌਰਾਨ ਸਰਕਾਰ ਵਿੱਚ ਮੁੱਖ ਮੰਤਰਾਲਾ ਦੇ ਕਾਰਜਕਾਰ ਦੇ ਨਾਂਵਾਂ ਲਈ ਅਟਕਲਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਦੂਜੇ ਪਾਸੇ, ਕਾਨੂੰਨ ਤੇ ਸੂਚਨਾ ਤਕਨਾਲਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਬਾਰੇ ਚਰਚਾ ਹੈ ਕਿ ਉਨ੍ਹਾਂ ਨੂੰ ਦੂਰ ਸੰਚਾਰ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾ ਵੀ ਇਹ ਕੁੱਝ ਸਮੇਂ ਲਈ ਦੂਰਸੰਚਾਰ ਮੰਤਰਾਲਾ ਦਾ ਕਾਰਜਕਾਰ ਸੰਭਾਲ ਚੁੱਕੇ ਹਨ।
ਸੂਤਰਾਂ ਮੁਤਾਬਕ, ਜੇਕਰ ਨਵੀਂ ਸਰਕਾਰ ਵਿੱਚ ਅਰੁਣ ਜੇਤਲੀ ਦੀ ਖਰਾਬ ਸਿਹਤ ਦੇ ਕਾਰਨ, ਜੇ ਉਹ ਵਿੱਤ ਮੰਤਰਾਲੇ ਦਾ ਅਹੁੱਦਾ ਨਾ ਸੰਭਾਲ ਪਾਏ ਤਾਂ ਮੰਤਰਾਲੇ ਦੇ ਕੰਮਕਾਜ ਬਾਰੇ ਤਜ਼ੁਰਬਾ ਰੱਖਣ ਵਾਲੇ ਦੇ ਕਿਸੇ ਨਾਂਅ 'ਤੇ ਵਿਚਾਰ ਕੀਤੀ ਜਾ ਸਕਦੀ ਹੈ।
ਦੱਸ ਦਈਏ ਕਿ ਵਿੱਤ ਮੰਤਰੀ ਰਹਿੰਦੇ ਹੋਏ ਗੋਇਲ ਨੇ ਅੰਤਰਿਮ ਬਜਟ ਪੇਸ਼ ਕੀਤਾ ਸੀ। ਸੂਤਰਾਂ ਮੁਤਾਬਕ ਜੇਤਲੀ ਦੀ ਥਾਂ ਗੋਇਲ ਨੂੰ ਵਿੱਤ ਮੰਤਰੀ ਬਣਾਇਆ ਦਾ ਸਕਦਾ ਹੈ, ਕਿਉਂਕਿ ਉਹ ਪਹਿਲਾਂ ਵੀ ਮੰਤਰਾਲੇ ਦਾ ਇਹ ਕੰਮ ਸੰਭਾਲ ਚੁੱਕੇ ਸਨ। ਹਾਲਾਂਕਿ ਮੰਤਰੀਆਂ ਦੀ ਨਿਯੁਕਤੀ ਦੇ ਸਬੰਧ 'ਚ ਇਸ ਚਰਚਾ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।