ETV Bharat / bharat

ਕੇਰਲ ਹਾਦਸਾ: IAF 'ਚ ਮਿਗ-21 ਵੀ ਉਡਾ ਚੁੱਕੇ ਸਨ ਪਾਇਲਟ ਦੀਪਕ ਸਾਠੇ

ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਦੇ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ ਜਿਸ ਵਿੱਚ ਵਿੰਗ ਕਮਾਂਡਰ ਦੀਪਕ ਵਸੰਤ ਵੀ ਸ਼ਾਮਲ ਹਨ।

ਪਾਇਲਟ ਦੀਪਕ ਸਾਠੇ ਦੀ ਮੌਤ ਤੋਂ ਬਾਅਦ ਪਵਈ ਵਿੱਚ ਛਾਈ ਸੋਗ ਲਹਿਰ

author img

By

Published : Aug 8, 2020, 8:43 AM IST

ਨਵੀਂ ਦਿੱਲੀ: ਬੀਤੀ ਦੇਰ ਸ਼ਾਮ ਨੂੰ ਕੇਰਲ ਦੇ ਕੋਝੀਕੋਡ ਕੌਮਾਂਤਰੀ ਹਵਾਈ ਅੱਡੇ ਵਿਖੇ ਏਅਰ ਇੰਡੀਆ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਜਹਾਜ਼ ਦੇ 2 ਟੋਟੇ ਹੋ ਗਏ। ਜਹਾਜ਼ ਦੇ 2 ਟੋਟੇ ਹੋਣ ਕਾਰਨ ਦੋਵੇਂ ਪਾਇਲਟਾਂ ਸਣੇ 19 ਯਾਤਰੀਆਂ ਦੀ ਮੌਤ ਹੋ ਗਈ। ਜਦਕਿ 120 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਜਿਹੜੇ 2 ਪਾਇਲਟਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਕੈਪਟਨ ਦੀਪਕ ਵਸੰਤ ਸਾਠੇ ਵੀ ਸਨ। ਜੋ ਕਿ ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਸਨ। ਕੈਪਟਨ ਦੀਪਕ ਵੀ. ਸਾਠੇ ਨੇ ਮਿਗ-21 ਲੜਾਕੂ ਜਹਾਜ਼ ਨੂੰ 17 ਸਕੁਐਡਰਨ ਨਾਲ ਅੰਬਾਲਾ ਵਿੱਚ ਉਡਾਇਆ ਸੀ। ਉਹ ਸਨਮਾਨਿਤ ਪਾਇਲਟ ਸਨ। ਉਨ੍ਹਾਂ ਨੂੰ ਬੋਇੰਗ 737 ਜਹਾਜ਼ਾਂ ਦਾ ਕਾਫ਼ੀ ਤਜਰਬਾ ਸੀ।

ਫ਼ੋਟੋ
ਫ਼ੋਟੋ

ਸਕੁਐਡਰਨ ਨੇ 1999 ਦੀ ਕਾਰਗਿਲ ਦੀ ਜੰਗ ਵੀ ਦੇਖੀ ਤੇ ਹਾਲ ਹੀ ਵਿੱਚ ਫਰਾਂਸ ਵੱਲੋਂ ਦਿੱਤੇ ਗਏ ਰਾਫੇਲ ਜੈੱਟ ਫਾਈਟਰ ਦੀ ਪ੍ਰਕਿਰਿਆ ਨਾਲ ਵੀ ਜੁੜੇ ਸੀ।

ਏਅਰ ਫੋਰਸ ਅਕਾਦਮੀ ਵਿੱਚ ਇੰਸਟ੍ਰਕਟਰ ਵਜੋਂ ਸੇਵਾ ਦੇਣ ਤੋਂ ਬਾਅਦ ਸਾਠੇ ਇੰਡੀਅਨ ਏਅਰ ਫੋਰਸ ਤੋਂ ਸਮੇਂ ਤੋਂ ਪਹਿਲਾਂ ਹੀ ਰਿਟਾਇਟਰ ਹੋ ਗਏ ਤੇ ਏਅਰ ਇੰਡੀਆ ਵਿੱਚ ਨੌਕਰੀ ਕਰਨ ਲੱਗ ਗਏ।

ਫ਼ੋਟੋ
ਫ਼ੋਟੋ

ਕੈਪਟਨ ਦੀਪਕ ਨੂੰ 58 ਐਨਡੀਏ ਪ੍ਰਜ਼ੀਡੈਂਟ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਏਅਰ ਫੋਰਸ ਅਕਾਦਮੀ ਵਿੱਚ ਸਵੋਰਡ ਆਫ ਆਨਰ ਵੀ ਜਿੱਤਿਆ ਹੋਇਆ ਸੀ ਤੇ ਉਹ ਇੱਕ ਸਫਲ ਪਾਇਲਟ ਸਨ।

ਕੈਪਟਨ ਦੀਪਕ ਉੱਤਰ ਪੂਰਬੀ ਮੁੰਬਈ ਦੇ ਪਵਈ ਉਪਨਗਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਦੇਹਾਂਤ ਦੀ ਖ਼ਬਰ ਉਨ੍ਹਾਂ ਦੇ ਪਰਿਵਾਰ ਨੂੰ ਦੇ ਦਿੱਤੀ ਹੈ। ਰਿਪੋਰਟ ਦੀ ਜਾਣਕਾਰੀ ਮੁਤਾਬਕ ਕੈਪਟਨ ਦੀ ਪਤਨੀ ਤੇ ਦੋਵੇਂ ਬੱਚਿਆ ਦੀ ਜਲਦ ਹੀ ਕੇਰਲ ਪਹੁੰਚਣ ਦੀ ਉਮੀਦ ਹੈ। ਕੈਪਟਨ ਦਾ ਇੱਕ ਮੁੰਡਾ ਬੰਗਲੁਰੂ ਰਹਿੰਦਾ ਹੈ ਤੇ ਇੱਕ ਅਮਰੀਕਾ ਰਹਿੰਦਾ ਹੈ।

ਫ਼ੋਟੋ
ਫ਼ੋਟੋ

ਇਹ ਵੀ ਪੜ੍ਹੋ:ਕੇਰਲ ਜਹਾਜ਼ ਹਾਦਸਾ: ਪਾਇਲਟਾਂ ਸਮੇਤ 19 ਦੀ ਮੌਤ, 120 ਜ਼ਖ਼ਮੀ, ਬਚਾਅ ਕਾਰਜ ਮੁਕੰਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.