ETV Bharat / bharat

ਇਸ ਪਿੰਡ 'ਚ ਨਹੀਂ ਬਣਦੇ ਦੋ ਮੰਜ਼ਿਲਾ ਮਕਾਨ, ਕਾਰਨ ਜਾਣ ਹੋ ਜਾਓਗੇ ਹੈਰਾਨ

ਸ਼ਰਧਾ ਹਮੇਸ਼ਾ ਵਿਕਾਸ ਦੇ ਰਾਹ 'ਚ ਰੋੜ੍ਹਾ ਬਣਦੀ ਆਈ ਹੈ। ਇਸਦਾ ਇੱਕ ਉਦਾਹਰਣ ਕਾਨਪੁਰ ਦੇਹਾਤ ਦੇ ਮਾਵਰ ਪਿੰਡ 'ਚ ਵੇਖਣ ਨੂੰ ਮਿਲਿਆ ਹੈ, ਜਿੱਥੇ ਸ਼ਰਧਾ ਦੇ ਚੱਲਦਿਆਂ ਦੋ ਮੰਜ਼ਿਲਾ ਮਕਾਨ ਤੱਕ ਨਹੀਂ ਬਣਵਾਏ ਜਾਂਦੇ।

ਮਾਵਰ ਇਲਾਕੇ ਦੀ ਇੱਕ ਤਸਵੀਰ।
author img

By

Published : Jul 10, 2019, 7:32 PM IST

Updated : Jul 10, 2019, 7:54 PM IST

ਕਾਨਪੁਰ ਦੇਹਾਤ: ਜ਼ਿਲ੍ਹੇ ਦਾ ਮਾਵਰ ਇਲਾਕਾ ਕੁੱਝ ਖਾਸ ਹੈ, ਇੱਥੇ ਦੇ ਲੋਕਾਂ ਨੇ ਖੁਦ ਲਈ ਘਰ ਤਾਂ ਬਣਾਏ ਹੀ ਹਨ, ਪਰ ਕਿਸੇ ਵੀ ਘਰ ਦੀ ਉੱਚਾਈ ਇੱਕ ਮੰਜ਼ਿਲ ਤੋਂ ਉੱਪਰ ਨਹੀਂ ਹੈ, ਹੈ ਨਾ ਹੈਰਾਨੀ ਵਾਲੀ ਗੱਲ, ਯਾਨੀ ਇੱਥੇ ਹਰ ਮਕਾਨ ਦਾ ਸਿਰਫ਼ ਗਰਾਊਂਡ ਫਲੋਰ ਹੀ ਹੈ, ਇੱਥੋ ਤੱਕ ਕਿ ਲੋਕਾਂ ਨੇ ਛੱਤ 'ਤੇ ਜਾਣ ਲਈ ਪੌੜੀਆਂ ਤੱਕ ਨਹੀਂ ਬਣਵਾਈਆਂ। ਅਜਿਹਾ ਵੀ ਨਹੀਂ ਹੈ ਕਿ ਇੱਥੋਂ ਦੇ ਲੋਕਾਂ ਕੋਲ ਬਹੁ-ਮੰਜ਼ਿਲਾ ਮਕਾਨ ਬਣਾਉਣ ਲਈ ਪੈਸਿਆਂ ਦੀ ਕੋਈ ਕਮੀ ਹੈ। ਇੱਥੋਂ ਦੇ ਲੋਕ ਆਰਥਿਕ ਤੌਰ 'ਤੇ ਅਤੇ ਖੇਤੀਬਾੜੀ 'ਚ ਕਾਫ਼ੀ ਮਜ਼ਬੂਤ ਹਨ। ਪਰ, ਫਿਰ ਵੀ ਇੱਥੇ ਕਦੇ 2 ਮੰਜ਼ਿਲਾਂ ਮਕਾਨ ਨਹੀਂ ਬਣਵਾਇਆ ਗਿਆ।

ਵੇਖੋ ਵੀਡੀਓ।
ਦੋ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਦੋ ਮੰਜ਼ਿਲਾ ਮਕਾਨ ਨਾ ਹੋਣ ਦੇ ਪਿੱਛੇ ਕਾਰਨ ਸ਼ਰਧਾ ਹੈ। ਇੱਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਪਿੰਡ ਵਿੱਚ ਮੌਜੂਦ ਹਜ਼ਰਤ ਕਾਜੀ ਮੁਤੈਰਕ ਉੱਲਾਹ ਸ਼ੇਖ ਸ਼ਾਹ ਬਾਬਾ ਸ਼ਰੀਫ ਦੀ ਮਜ਼ਾਰ ਹੈ ਅਤੇ ਬਾਬਾ ਜੀ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਉੱਤੇ ਸੌ ਸਕੇ। ਮਾਨਤਾ ਹੈ ਕਿ ਇੱਥੇ ਕਿਸੇ ਨੇ ਦੋ ਮੰਜ਼ਿਲਾ ਮਕਾਨ ਬਣਾਇਆ ਵੀ ਸੀ, ਪਰ ਅੱਜ ਉਸ ਪਰਵਾਰ ਵਿੱਚ ਕੋਈ ਚਿਰਾਗ ਜਲਾਉਣ ਵਾਲਾ ਤੱਕ ਵੀ ਨਹੀਂ ਬਚਿਆ ਹੈ। ਸ਼ਰਧਾ ਦੀ ਇਸ ਲਹਿਰ ਦੇ ਚੱਲਦਿਆਂ ਭਾਵੇਂ ਇੱਥੋਂ ਦੇ ਲੋਕਾਂ ਨੇ ਅੱਜ ਤੱਕ ਘਰਾਂ ਦੀ ਦੂਜੀ ਮੰਜ਼ਿਲ ਦੀ ਉਸਾਰੀ ਨਹੀਂ ਕਰਵਾਈ ਹੈ। ਪਰ, ਇਸ ਪਿੰਡ ਦੀਆਂ ਤਸਵੀਰਾਂ ਤੋਂ ਇੱਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਅੱਜ ਵੀ ਦੇਸ਼ ਵਿੱਚ ਕਈ ਅਜਿਹੇ ਇਲਾਕੇ ਹਨ, ਜਿੱਥੇ ਸ਼ਰਧਾ ਵਿਕਾਸ ਉੱਤੇ ਭਾਰੀ ਵਿਖਾਈ ਪੈ ਜਾਂਦੀ ਹੈ।

Intro:Body:

ਇਸ ਪਿੰਡ 'ਚ ਨਹੀਂ ਬਣਦੇ ਦੋ ਮੰਜ਼ਿਲਾ ਮਕਾਨ, ਕਾਰਨ ਜਾਣ ਹੋ ਜਾਓਗੇ ਹੈਰਾਨ

ਸ਼ਰਧਾ ਹਮੇਸ਼ਾ ਵਿਕਾਸ ਦੇ ਰਾਹ 'ਚ ਰੋੜ੍ਹਾ ਬਣਦੀ ਆਈ ਹੈ। ਇਸਦਾ ਇੱਕ ਉਦਾਹਰਣ ਕਾਨਪੁਰ ਦੇਹਾਤ ਦੇ ਮਾਵਰ ਪਿੰਡ 'ਚ ਵੇਖਣ ਨੂੰ ਮਿਲਿਆ ਹੈ, ਜਿੱਥੇ ਸ਼ਰਧਾ ਦੇ ਚੱਲਦਿਆਂ ਦੋ ਮੰਜ਼ਿਲਾ ਮਕਾਨ ਤੱਕ ਨਹੀਂ ਬਣਵਾਏ ਜਾਂਦੇ।  

ਕਾਨਪੁਰ ਦੇਹਾਤ:  ਜ਼ਿਲ੍ਹੇ ਦਾ ਮਾਵਰ ਇਲਾਕਾ ਕੁੱਝ ਖਾਸ ਹੈ, ਇੱਥੇ ਦੇ ਲੋਕਾਂ ਨੇ ਖੁਦ ਲਈ ਘਰ ਤਾਂ ਬਣਾਏ ਹੀ ਹਨ, ਪਰ ਕਿਸੇ ਵੀ ਘਰ ਦੀ ਉੱਚਾਈ ਇੱਕ ਮੰਜ਼ਿਲ ਤੋਂ ਉੱਪਰ ਨਹੀਂ ਹੈ, ਹੈ ਨਾ ਹੈਰਾਨੀ  ਵਾਲੀ ਗੱਲ, ਯਾਨੀ ਇੱਥੇ ਹਰ ਮਕਾਨ ਦਾ ਸਿਰਫ਼ ਗਰਾਊਂਡ ਫਲੋਰ ਹੀ ਹੈ, ਇੱਥੋ ਤੱਕ ਕਿ ਲੋਕਾਂ ਨੇ ਛੱਤ 'ਤੇ ਜਾਣ ਲਈ ਪੌੜੀਆਂ ਤੱਕ ਨਹੀਂ ਬਣਵਾਈਆਂ। ਅਜਿਹਾ ਵੀ ਨਹੀਂ ਹੈ ਕਿ ਇੱਥੋਂ ਦੇ ਲੋਕਾਂ ਕੋਲ ਬਹੁ-ਮੰਜ਼ਿਲਾਂ ਮਕਾਨ ਬਣਾਉਣ ਲਈ ਪੈਸਿਆਂ ਦੀ ਕੋਈ ਕਮੀ ਹੈ। ਇੱਥੋਂ ਦੇ ਲੋਕ ਆਰਥਿਕ ਤੌਰ 'ਤੇ ਅਤੇ ਖੇਤੀਬਾੜੀ 'ਚ ਕਾਫ਼ੀ ਮਜ਼ਬੂਤ ਹਨ। ਪਰ, ਫਿਰ ਵੀ ਇੱਥੇ ਕਦੇ 2 ਮੰਜ਼ਿਲਾਂ ਮਕਾਨ ਨਹੀਂ ਬਣਵਾਇਆ ਗਿਆ।

ਦੋ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਦੋ ਮੰਜ਼ਿਲਾ ਮਕਾਨ ਨਾ ਹੋਣ ਦੇ ਪਿੱਛੇ ਕਾਰਨ ਸ਼ਰਧਾ ਹੈ। ਇੱਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਪਿੰਡ ਵਿੱਚ ਮੌਜੂਦ ਹਜ਼ਰਤ ਕਾਜੀ ਮੁਤੈਰਕ ਉੱਲਾਹ ਸ਼ੇਖ ਸ਼ਾਹ ਬਾਬਾ ਸ਼ਰੀਫ ਦੀ ਮਜ਼ਾਰ ਹੈ ਅਤੇ ਬਾਬਾ ਜੀ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਉੱਤੇ ਸੌ ਸਕੇ। ਮਾਨਤਾ ਹੈ ਕਿ ਇੱਥੇ ਕਿਸੇ ਨੇ ਦੋ ਮੰਜ਼ਿਲਾ ਮਕਾਨ ਬਣਾਇਆ ਵੀ ਸੀ, ਪਰ ਅੱਜ ਉਸ ਪਰਵਾਰ ਵਿੱਚ ਕੋਈ ਚਿਰਾਗ ਜਲਾਉਣ ਵਾਲਾ ਤੱਕ ਵੀ ਨਹੀਂ ਬਚਿਆ ਹੈ। 

ਸ਼ਰਧਾ ਦੀ ਇਸ ਲਹਿਰ ਦੇ ਚੱਲਦਿਆਂ ਭਾਵੇਂ ਇੱਥੋਂ ਦੇ ਲੋਕਾਂ ਨੇ ਅੱਜ ਤੱਕ ਘਰਾਂ ਦੀ ਦੂਜੀ ਮੰਜ਼ਿਲ ਦੀ ਉਸਾਰੀ ਨਹੀਂ ਕਰਵਾਈ ਹੈ। ਪਰ, ਇਸ ਪਿੰਡ ਦੀਆਂ ਤਸਵੀਰਾਂ ਤੋਂ ਇੱਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਅੱਜ ਵੀ ਦੇਸ਼ ਵਿੱਚ ਕਈ ਅਜਿਹੇ ਇਲਾਕੇ ਹਨ, ਜਿੱਥੇ ਸ਼ਰਧਾ ਵਿਕਾਸ ਉੱਤੇ ਭਾਰੀ ਵਿਖਾਈ ਪੈ ਜਾਂਦੀ ਹੈ।

Conclusion:
Last Updated : Jul 10, 2019, 7:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.