ETV Bharat / bharat

ਖੇਤ ਵਿੱਚੋਂ ਪਿਆਜ਼ ਦੀ ਤਿਆਰ ਫ਼ਸਲ ਨੂੰ ਚੋਰਾਂ ਨੇ ਕੀਤਾ ਛੂਮੰਤਰ - ਪਿਆਜ਼ਾਂ ਦੀ ਫ਼ਸਲ

ਇੰਨ੍ਹੀ ਦਿਨੀਂ ਪਿਆਜ਼ ਦੀਆਂ ਕੀਮਤਾਂ ਜਨਤਾ ਦੀ ਜੇਬ ਉੱਤੇ ਭਾਰੀ ਪੈ ਰਹੀਆਂ ਹਨ ਪਰ ਹੁਣ ਪਿਆਜ਼ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਨੱਕ ਵਿੱਚ ਵੀ ਪਿਆਜ਼ ਨੇ ਦਮ ਕਰ ਦਿੱਤਾ ਹੈ। ਮੰਦਸੋਰ ਵਿੱਚ ਇੱਕ ਖੇਤ ਵਿੱਚੋਂ ਪਿਆਜ਼ ਦੀ ਤਿਆਰ ਫ਼ਸਲ ਨੂੰ ਚੋਰਾਂ ਨੇ ਚੋਰੀ ਕਰ ਲਿਆ।

Onion stolen from Farm
ਖੇਤ ਵਿੱਚੋਂ ਪਿਆਜ਼ਾਂ ਦੀ ਤਿਆਰ ਫ਼ਸਲ ਨੂੰ ਚੋਰਾਂ ਨੇ ਕੀਤਾ ਛੂਮੰਤਰ, ਜਾਂਚ ਸ਼ੁਰੂ
author img

By

Published : Dec 4, 2019, 11:43 PM IST

ਮੰਦਸੋਰ : ਪਿਆਜ਼ਾਂ ਦੀਆਂ ਕੀਮਤਾਂ 7ਵੇਂ ਅਸਮਾਨ ਉੱਤੇ ਹਨ ਅਤੇ ਇਸ ਤੋਂ ਫ਼ਾਇਦਾ ਕਮਾਉਣ ਦੀ ਬਜਾਇ ਹੁਣ ਇਹ ਫ਼ਸਲਾਂ ਕਿਸਾਨਾਂ ਦੇ ਗਲੇ ਦੀ ਫਾਂਸੀ ਬਣ ਗਏ ਹਨ। ਇਹ ਫ਼ਸਲਾਂ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ। ਕੀਮਤਾਂ ਵੱਧਦਿਆਂ ਹੀ ਪਿਆਜ਼ਾਂ ਦੀ ਵੀ ਚੋਰੀ ਸ਼ੁਰੂ ਹੋ ਗਈ ਹੈ।

ਵੇਖੋ ਵੀਡੀਓ।

ਮੰਦਸੋਰ ਦੇ ਨਰਾਇਣਗੜ੍ਹ ਥਾਣਾ ਖੇਤਰ ਦੇ ਇੱਕ ਪਿੰਡ ਰਿਛਾ ਵਿੱਚ ਪਿਆਜ਼ ਦੀ ਖੜ੍ਹੀ ਫ਼ਸਲ ਚੋਰੀ ਹੋਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ।

ਮੰਦਸੋਰ ਪਿਆਜ਼ ਦੀ ਫ਼ਸਲ ਹੁਣ ਖੇਤਾਂ ਵਿੱਚ ਵੀ ਸੁਰੱਖਿਅਤ ਨਹੀਂ ਹੈ, ਕੀਮਤਾਂ ਵਧਦਿਆਂ ਹੀ ਚੋਰਾਂ ਨੇ ਖੜ੍ਹੀ ਫ਼ਸਲ ਉੱਤੇ ਹੱਥ ਸਾਫ਼ ਕਰ ਦਿੱਤਾ। ਜ਼ਿਲ੍ਹੇ ਦੇ ਰਿਛਾ ਪਿੰਡ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਘਟਨਾ ਦੀ ਸ਼ਿਕਾਇਤ ਤੋਂ ਬਾਅਦ ਨਰਾਇਣਗੜ੍ਹ ਥਾਣਾ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਮੰਦਸੋਰ ਦੇ ਕਿਸਾਨ ਜਤਿੰਦਰ ਧਨਗਰ ਦੇ ਖੇਤ ਵਿੱਚ ਪਿਆਜ਼ ਦੀ ਖੜ੍ਹੀ ਫ਼ਸਲ ਨੂੰ ਰਾਤ ਵਿੱਚ ਅਣਜਾਣ ਬਦਮਾਸ਼ ਚੋਰੀ ਕਰ ਕੇ ਲੈ ਗਏ। ਕਿਸਾਨ ਜਤਿੰਦਰ ਧਨਗਰ ਬੀਤੇ ਸੀਜ਼ਨ ਵਿੱਚ ਇਸ ਫ਼ਸਲ ਦਾ ਬੀਜ ਨਾਸਿਕ ਤੋਂ ਲੈ ਕੇ ਆਇਆ ਸੀ। ਉਸ ਦਾ ਕਹਿਣਾ ਹੈ ਕਿ ਬਹੁਤ ਮਿਹਨਤ ਨਾਲ ਤਿਆਰ ਹੋਈ ਸੀ ਇਸ ਫ਼ਸਲ ਦੀ ਪੈਦਾਵਾਰ ਹੁੰਦਿਆਂ ਹੀ ਇਸ ਵਿੱਚੋਂ ਪੱਕੀ ਹੋਈ ਲਗਭਗ 600 ਕੁਵਿੰਟਲ ਪਿਆਜ਼ ਨੂੰ ਮੌਕੇ ਉੱਤੇ ਚੋਰ ਪੱਟ ਕੇ ਲੈ ਗਏ।

ਇਸ ਘਟਨਾ ਤੋਂ ਬਾਅਦ ਕਿਸਾਨ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਨੇ ਹੁਣ ਆਪਣੀ ਫ਼ਸਲ ਦੀ ਰਖਵਾਲੀ ਸ਼ੁਰੂ ਕਰ ਦਿੱਤੀ ਹੈ। ਉੱਧਰ ਇਸ ਮਾਮਲੇ ਦੇ ਸਾਹਮਣੇ ਆਉਂਦਿਆਂ ਹੀ ਪੁਲਿਸ ਨੇ ਮਾਮਲਾ ਦਰਜ਼ ਕੇ ਬਰੀਕੀ ਨਾਲ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:Body:

gp

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.