ਕਾਨਪੁਰ (ਯੂ.ਪੀ): ਕਮਲੇਸ਼ ਤਿਵਾੜੀ ਕਤਲ ਕਾਂਡ ਦੇ ਵਿੱਚ ਇੱਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੀ ਅੱਤਵਾਦ ਰੋਕੂ ਮੁਹਿੰਮ ਤਹਿਤ ਸਾਂਝੇ ਆਪ੍ਰੇਸ਼ਨ ਦੌਰਾਨ ਫੜਿਆ ਗਿਆ ਹੈ।
ਇਸ ਕਤਲ ਕਾਂਡ ਵਿੱਚ ਜਾਂਚ ਟੀਮਾਂ ਨੇ 24 ਸਾਲਾ ਯੂਸਫ ਖਾਨ ਨਾਂਅ ਦੇ ਮੁਲਜ਼ਮ ਨੂੰ ਬੀਤੇ ਸ਼ੁਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ।
ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਮੁਤਾਬਕ ਦੋਸ਼ੀ ਯੂਸੁਫ਼ ਨੇ ਕਮਲੇਸ਼ ਤਿਵਾੜੀ ਨੂੰ ਮਾਰਨ ਲਈ ਵਰਤੀ ਗਈ ਪਿਸਤੌਲ ਮੁਹੱਈਆ ਕਰਵਾਈ ਸੀ।
ਇਸ ਕਾਂਡ ਵਿੱਚ ਹੁਸੈਨ ਜਾਕਿਰ, ਹੁਸੈਨ ਸ਼ੇਖ ਅਤੇ ਮੋਇਨੂਦੀਨ ਖੁਰਸ਼ੀਦ ਪਠਾਨ ਨਾਂਅ ਦੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪੁਲਿਸ ਨੇ ਦੱਸਿਆ, ''ਕਮਲੇਸ਼ ਤਿਵਾੜੀ ਦੇ ਕਾਤਲਾਂ ਨੂੰ ਪਿਸਤੌਲ ਮੁਹੱਈਆ ਕਰਾਉਣ ਵਾਲੇ ਯੂਸਫ਼ ਖਾਨ ਨੂੰ ਗੁਜਰਾਤ ਏਟੀਐਸ ਅਤੇ ਯੂਪੀ ਏਟੀਐਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸ਼ਾਮ 6 ਵਜੇ ਘਨਟਘਰ ਤੋਂ ਗ੍ਰਿਫ਼ਤਾਰ ਕੀਤਾ ਸੀ, ਜੋ ਕਾਨਪੁਰ ਦੇ ਹਰਬੰਸ਼-ਮੁਹੱਲੇ ਥਾਣੇ ਅਧੀਨ ਆਉਂਦਾ ਹੈ।"