ETV Bharat / bharat

ਕੋਵਿਡ-19: ਭਾਰਤ ਵਿੱਚ 258 ਮਾਮਲਿਆਂ ਦੀ ਪੁਸ਼ਟੀ, 39 ਵਿਦੇਸ਼ੀ ਸ਼ਾਮਲ

ਜੇਕਰ ਦੁਨੀਆ ਭਰ ਵਿੱਚ ਪੀੜਤਾਂ ਦੀ ਗੱਲ ਕਰੀਏ ਤਾਂ ਅੰਕੜੇ ਦਿਲ ਦਹਿਲਾਉਣ ਵਾਲੇ ਹਨ। ਜਾਣਕਾਰੀ ਮੁਤਾਬਕ ਪੀੜਤਾਂ ਦੀ ਗਿਣਤੀ 2 ਲੱਖ 70 ਹਜ਼ਾਰ ਦੇ ਆਂਕੜੇ ਨੂੰ ਪਾਰ ਕਰ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਸਾਢੇ 11 ਹਜ਼ਾਰ ਦੇ ਆਂਕੜੇ ਤੇ ਪਹੁੰਚਣ ਵਾਲੀ ਹੈ।

ਕੋਰੋਨਾ 19
ਕੋਰੋਨਾ 19
author img

By

Published : Mar 21, 2020, 9:44 AM IST

Updated : Mar 21, 2020, 5:56 PM IST

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਭਾਰਤ ’ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੁਣ 258 ’ਤੇ ਪੁੱਜ ਗਈ ਹੈ। ਭਾਰਤ ’ਚ ਮੌਜੂਦ ਕੋਰੋਨਾ ਵਾਇਰਸ ਦੇ 258 ਮਰੀਜ਼ਾਂ ’ਚੋਂ 39 ਵਿਦੇਸ਼ੀ ਹਨ ਤੇ ਹੁਣ ਤੱਕ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ 4 ਲੋਕ(ਕਰਨਾਟਕ, ਪੰਜਾਬ, ਮਹਾਰਾਸ਼ਟਰ, ਦਿੱਲੀ) ਸੂਬਿਆਂ ਦੇ ਸਾਹਮਣੇ ਆਏ ਹਨ।

ਜੇਕਰ ਦੁਨੀਆ ਭਰ ਵਿੱਚ ਪੀੜਤਾਂ ਦੀ ਗੱਲ ਕਰੀਏ ਤਾਂ ਅੰਕੜੇ ਦਿਲ ਦਹਿਲਾਉਣ ਵਾਲੇ ਹਨ। ਜਾਣਕਾਰੀ ਮੁਤਾਬਕ ਪੀੜਤਾਂ ਦੀ ਗਿਣਤੀ 2 ਲੱਖ 70 ਹਜ਼ਾਰ ਦੇ ਆਂਕੜੇ ਨੂੰ ਪਾਰ ਕਰ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਸਾਢੇ 11 ਹਜ਼ਾਰ ਦੇ ਆਂਕੜੇ ਤੇ ਪਹੁੰਚਣ ਵਾਲੀ ਹੈ।

ਕੋਰੋਨਾ ਕਾਰਨ ਸੂਬਾ ਸਰਕਾਰਾਂ ਨੇ ਵੀ ਸਫ਼ਾਈ ਮੁਹਿੰਮਾਂ ਛੇੜ ਦਿੱਤੀਆਂ ਹਨ। ਮੈਟਰੋ, ਸਰਕਾਰੀ ਬੱਸਾਂ, ਰੇਲ–ਗੱਡੀਆਂ ਤੇ ਦਫ਼ਤਰਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਰਕੇ ਪੰਜਾਬ ਸਮੇਤ ਸਮੁੱਚੇ ਭਾਰਤ ਦੇ ਮਲਟੀਪਲੈਕਸ, ਸਿਨੇਮਾਘਰ, ਵਿਦਿਅਕ ਸੰਸਥਾਵਾਂ, ਜਿੰਮ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ।

ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ 20 ਮਾਰਚ ਤੋਂ ਸਰਕਾਰੀ ਅਤੇ ਨਿੱਜੀ ਬੱਸਾਂ ਨੂੰ ਬੰਦ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਕੁਝ ਖਾਸ ਰੂਟ ਤੇ ਬੱਸਾਂ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਪੰਜਾਬ ਵਿੱਚ ਕੋਰੋਨਾ ਦੇ ਚਾਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਾ ਦਿੱਤੀ ਗਈ ਹੈ। ਪੰਜਾਬ ਵਿੱਚ ਇਸ ਵੇਲੇ ਲਾਕਡਾਊਨ ਵਾਲੇ ਹਲਾਤ ਬਣੇ ਹੋਏ ਹਨ।

Last Updated : Mar 21, 2020, 5:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.