ETV Bharat / bharat

ਬਿਹਾਰ ਦੇ ਪਹਿਲੇ ਸੀਐਮ ਸ੍ਰੀਕ੍ਰਿਸ਼ਨ ਸਿੰਘ ਦਾ ਰਿਕਾਰਡ ਤੋੜਨ ਦੇ ਨੇੜੇ ਨਿਤੀਸ਼ - ਅਟਲ ਬਿਹਾਰੀ ਵਾਜਪਾਈ ਸਰਕਾਰ

ਨਿਤੀਸ਼ ਕੁਮਾਰ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਹਨ। ਉਹ ਸੂਬੇ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾ ਚੁੱਕੇ ਮੁੱਖ ਮੰਤਰੀ ਸ੍ਰੀਕ੍ਰਿਸ਼ਨ ਸਿੰਘ ਦੇ ਰਿਕਾਰਡ ਨੂੰ ਪੀਛੇ ਛੱਡਣ ਵੱਲ ਵੱਧ ਰਹੇ ਹਨ। ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ 1961 ਵਿੱਚ ਆਪਣੀ ਮੌਤ ਤੱਕ ਇਸ ਅਹੁਦੇ 'ਤੇ ਸੇਵਾ ਦਿੱਤੀ ਸੀ।

ਬਿਹਾਰ ਦੇ ਪਹਿਲੇ ਸੀਐਮ ਸ੍ਰੀਕ੍ਰਿਸ਼ਨ ਸਿੰਘ ਦਾ ਰਿਕਾਰਡ ਤੋੜਨ ਦੇ ਨੇੜੇ ਨਿਤੀਸ਼

author img

By

Published : Nov 16, 2020, 9:39 PM IST

ਪਟਨਾ: ਬਿਹਾਰ ਦੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਸਿਰਜਣ ਵਾਲੇ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਦੋ ਦਹਾਕਿਆਂ ਵਿੱਚ ਸੱਤਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਵਰਗੇ ਐਨਡੀਏ ਦੇ ਨੇਤਾਵਾਂ ਦੀ ਮੌਜੂਦਗੀ ਵਿੱਚ ਰਾਜਪਾਲ ਫੱਗੂ ਚੌਹਾਨ ਨੇ ਰਾਜਭਵਨ ਵਿਖੇ ਹੋਏ ਇੱਕ ਸਮਾਗਮ ਵਿੱਚ ਕੁਮਾਰ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਾਈ।

69 ਸਾਲਾ ਨਿਤੀਸ਼ ਕੁਮਾਰ ਦੇ ਨਾਲ ਭਾਜਪਾ ਵਿਧਾਇਕ ਦਲ ਦੇ ਨੇਤਾ ਅਤੇ ਕਟਿਹਾਰ ਤੋਂ ਵਿਧਾਇਕ ਤਰਕੀਸ਼ੋਰ ਪ੍ਰਸਾਦ, ਉਪਨੇਤਾ ਅਤੇ ਬੇਤਿਆ ਤੋਂ ਵਿਧਾਇਕ ਰੇਣੂ ਦੇਵੀ ਨੇ ਵੀ ਸਹੁੰ ਚੁੱਕੀ। ਨਿਤੀਸ਼ ਕੁਮਾਰ ਸੂਬੇ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾ ਚੁੱਕੇ ਮੁੱਖ ਮੰਤਰੀ ਸ੍ਰੀਕ੍ਰਿਸ਼ਨ ਸਿੰਘ ਦੇ ਰਿਕਾਰਡ ਨੂੰ ਪੀਛੇ ਛੱਡਣ ਵੱਲ ਵੱਧ ਰਹੇ ਹਨ। ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ 1961 ਵਿੱਚ ਆਪਣੀ ਮੌਤ ਤੱਕ ਇਸ ਅਹੁਦੇ 'ਤੇ ਸੇਵਾ ਦਿੱਤੀ ਸੀ।

ਕੁਮਾਰ ਦੇ ਰਾਜਨੀਤਿਕ ਸਫ਼ਰ ਉੱਤੇ ਇੱਕ ਨਜ਼ਰ

ਕੁਮਾਰ ਨੇ ਸਭ ਤੋਂ ਪਹਿਲਾਂ 2000 ਵਿੱਚ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਪਰ ਬਹੁਮਤ ਦੀ ਘਾਟ ਕਾਰਨ ਉਨ੍ਹਾਂ ਦੀ ਸਰਕਾਰ ਇੱਕ ਹਫ਼ਤੇ ਤੱਕ ਚੱਲੀ ਅਤੇ ਉਨ੍ਹਾਂ ਨੂੰ ਕੇਂਦਰ ਵਿੱਚ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਮੰਤਰੀ ਵਜੋਂ ਵਾਪਸ ਪਰਤਣਾ ਪਿਆ।

ਪੰਜ ਸਾਲਾਂ ਬਾਅਦ ਉਹ ਜੇਡੀਯੂ-ਭਾਜਪਾ ਗੱਠਜੋੜ ਦੀ ਇੱਕ ਸ਼ਾਨਦਾਰ ਜਿੱਤ ਨਾਲ ਸੱਤਾ ਵਿੱਚ ਪਰਤੇ ਅਤੇ 2010 ਵਿੱਚ ਗੱਠਜੋੜ ਵਿੱਚ ਇੱਕ ਵੱਡੀ ਜਿੱਤ ਤੋਂ ਬਾਅਦ, ਮੁੱਖ ਮੰਤਰੀ ਦਾ ਸਹਿਰਾ ਦਾ ਇੱਕ ਵਾਰ ਫ਼ੇਰ ਨਿਤੀਸ਼ ਕੁਮਾਰ ਦੇ ਸਿਰ ਤੇ ਬੰਨ੍ਹਿਆ ਗਿਆ।

ਮਈ 2014 ਦੀ ਲੋਕ ਸਭਾ ਚੋਣਾਂ ਵਿੱਚ ਜੇਡੀਯੂ ਦੀ ਹਾਰ ਲਈ ਨੈਤਿਕ ਜ਼ਿੰਮੇਵਾਰੀ ਲੈਂਦਿਆਂ, ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਜੀਤਨ ਰਾਮ ਮਾਂਝੀ ਦੀ ਬਾਗੀ ਰਵੱਈਏ ਕਾਰਨ ਉਨ੍ਹਾਂ ਨੂੰ ਫਰਵਰੀ 2015 ਵਿੱਚ ਫ਼ੇਰ ਤੋਂ ਅਹੁਦਾ ਸੰਭਾਲਣਾ ਪਿਆ। ਸੱਤਵੀਂ ਵਾਰ ਨਿਤੀਸ਼ ਕੁਮਾਰ ਨੇ ਸਹੁੰ ਚੁੱਕੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ ਪੀ ਨੱਡਾ, ਦੇਵੇਂਦਰ ਫੜਨਵੀਸ, ਸੁਸ਼ੀਲ ਕੁਮਾਰ ਮੋਦੀ ਸਣੇ ਭਾਜਪਾ ਦੇ ਚੋਟੀ ਦੇ ਆਗੂ ਇਸ ਸਮਾਰੋਹ ਵਿੱਚ ਮੌਜੂਦ ਸਨ।

ਭਾਜਪਾ ਦੇ ਵੱਡੇ ਚੇਹਰੇ ਮੰਤਰੀਮੰਡਲ ਤੋਂ ਬਾਹਰ

ਇਸ ਵਾਰ ਭਾਜਪਾ ਦੇ ਕਈ ਵੱਡੇ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਥਾਂ ਨਹੀਂ ਮਿਲੀ। ਜਿਨ੍ਹਾਂ ਵਿੱਚ ਸੁਸ਼ੀਲ ਕੁਮਾਰ ਮੋਦੀ, ਨੰਦ ਕਿਸ਼ੋਰ ਯਾਦਵ ਅਤੇ ਪ੍ਰੇਮ ਕੁਮਾਰ ਸ਼ਾਮਿਲ ਹਨ। ਨਿਤਿਸ਼ ਕੁਮਾਰ ਮੰਤਰੀ ਮੰਡਲ ਵਿੱਚ ਸਹੁੰ ਚੁੱਕਣ ਵਾਲਿਆਂ ਵਿੱਚ ਜੇਡੀਯੂ ਦੇ ਕੋਟੇ ਤੋਂ ਵਿਜੈ ਕੁਮਾਰ ਚੌਧਰੀ ਪ੍ਰਮੁੱਖ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.