ਸਿੰਘੂ ਬਾਰਡਰ (ਦਿੱਲੀ): ਦਿੱਲੀ ਘੇਰੀ ਬੈਠੀ ਕਿਸਾਨਾਂ ਦਾ ਧਰਨਾ 21ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕਿਸਾਨ ਦੇ ਹੌਂਸਲੇ ਅਜੇ ਵੀ ਕਾਇਮ ਤੇ ਕਿਸਾਨ ਆਪਣੀਆਂ ਮੰਗਾਂ 'ਤੇ ਅਡਿੱਗ ਹਨ। ਉਥੇ ਹੀ ਨਿਹੰਗ ਸਿੰਘਾਂ ਦਾ ਜਥਾ ਵੀ ਕਿਸਾਨਾਂ ਦਾ ਸਮਰਥਨ ਕਰਨ ਲਈ ਸਿੰਘੂ ਬਾਰਡਰ ਪਹੁੰਚ ਚੁੱਕਿਆ। ਨਿਹੰਗ ਸਿੰਘ ਆਪਣੇ ਨਾਲ ਹਜਾਰਾਂ ਘੋੜਿਆਂ ਦੀ ਫ਼ੌਜ ਲੈ ਕੇ ਆਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਅੰਦੋਲਨ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਦਿਖਾਈ ਦੇ ਰਹੀਆਂ ਹਨ। ਇਥੇ ਪਹੁੰਚਿਆਂ ਕਰੋੜਾਂ ਦੀ ਕਿਮਤ ਦਾ ਘੋੜਾ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
9 ਕਰੋੜ ਦੀ ਕੀਮਤ ਦਾ ਸ਼ਾਹੀ ਘੋੜਾ
ਸਿੰਘੂ ਸਰਹੱਦ 'ਤੇ ਪਹੁੰਚੇ ਇਸ ਘੋੜੇ ਦੀ ਕੀਮਤ 9 ਕਰੋੜ ਦੱਸੀ ਜਾ ਰਹੀ ਹੈ। ਇਸ ਘੋੜੇ ਦਾ ਨਾਂਅ ਕਬੂਤਰ ਹੈ। ਇਸ ਦੇ ਕਬੂਤਰ ਨਾਂਅ ਹੋਣ ਦਾ ਮੁੱਖ ਕਾਰਨ ਇਸ ਦੀ ਹਵਾਵਾਂ ਨਾਲ ਬਾਜ਼ੀ ਹੈ, ਜਿਵੇਂ ਕਬੂਤਰ ਹਵਾ ਵਿੱਚ ਬਾਜ਼ੀਆਂ ਮਾਰਦਾ ਹੈ ਤੇ ਉਡਾਰੀਆਂ ਭਰਦਾ ਹੈ, ਉਸੇ ਤਰ੍ਹਾਂ ਇਹ ਘੋੜਾ ਭਾਵੇਂ ਜ਼ਮੀਨ 'ਤੇ ਦੌੜਦਾ ਹੈ ਪਰ ਗੱਲਾਂ ਹਵਾਵਾਂ ਨਾਲ ਕਰਦਾ ਹੈ, ਜੋ ਇਸ ਦੀ ਸਭ ਤੋਂ ਖ਼ਾਸ ਗੱਲ ਹੈ।
ਕਿਸਾਨ ਅੰਦੋਲਨ ਵਿੱਚ 9 ਕਰੋੜ ਦਾ ਘੋੜਾ ਸਿੰਘੂ ਸਰਹੱਦ 'ਤੇ ਪਹੁੰਚਿਆ
ਜਾਣਕਾਰੀ ਦਿੰਦੇ ਹੋਏ ਨਿਹੰਗ ਸਿੰਘ ਨੇ ਦੱਸਿਆ, 'ਅਸੀਂ ਦਿੱਲੀ ਦੀਆਂ ਸਰਹੱਦ 'ਤੇ ਖੜੇ ਹਾਂ ਅਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਾਂ। ਪਰ ਜੇ ਸਰਕਾਰ ਨੇ ਸਾਨੂੰ ਮਜਬੂਰ ਕੀਤਾ, ਤਾਂ ਅਸੀਂ ਸਰਕਾਰ ਦਾ ਟਾਕਰਾ ਕਰਨ ਲਈ ਵੀ ਤਿਆਰ ਹਾਂ।' ਨਿਹੰਗ ਸਿੰਘਾਂ ਦੀ ਫ਼ੌਜ ਬਾਰਡਰ ਉੱਤੇ ਹਜਾਰਾਂ ਘੋੜੇ ਲੈ ਕੇ ਪਹੁੰਚੀ ਹੈ। ਇਨ੍ਹਾਂ ਘੋੜਿਆਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਪਿਆਰੀ ਫ਼ੌਜ ਨਿਹੰਗ ਹੈ। ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੋਲਾਂ ਨੂੰ ਦੁਹਰਾਉਂਦੀਆ ਕਿਹਾ,
ਖਾਲਸਾ ਸੋਇ ਜੋ ਚੜ੍ਹੇ ਤੁਰੰਗ।।
ਖਾਲਸਾ ਸੋਇ ਜੋ ਕਰੇ ਨਿਤ ਜੰਗ।।
ਸਿੰਘ ਬੋਲਿਆ, ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਇੱਕ ਘੋੜਾ ਰੱਖਦੇ ਸਨ।ਉਨ੍ਹਾਂ ਦੇ ਸਿਧਾਂਤੇ 'ਤੇ ਨਿਹੰਗ ਸਿੰਘ ਵੀ ਘੋੜਿਆਂ ਦੀ ਫ਼ੌਜ ਰੱਖਦੇ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਜਾਂ ਯੁੱਧ ਦੀ ਸਥਿਤੀ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਅ ਸਕਣ।
21ਵੇਂ ਦਿਨ ਵੀ ਕਿਸਾਨ ਆਪਣੀਆਂ ਮੰਗਾਂ 'ਤੇ ਅਡਿੱਗ
ਨਿਹੰਗ ਯੋਧਿਆਂ ਦੀ ਫ਼ੌਜ ਆਪਣੇ ਜਾਂਬਾਜ਼ੀ ਅਤੇ ਹਿੰਮਤ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਲਗਾਤਾਰ ਜੰਗ ਜਾਰੀ ਹੈ, ਪਰ ਗੱਲਬਾਤ ਬੇਸਿੱਟਾ ਰਹੀ ਹੈ। ਫਿਲਹਾਲ ਕਿਸਾਨਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀ ਨਹੀਂ ਕਰਦੀ।