ETV Bharat / bharat

MLA ਦੀ ਧੀ ਦੇ ਵਿਆਹ ਮਾਮਲੇ 'ਚ ਨਵਾਂ ਖੁਲਾਸਾ, ਨਕਲੀ ਪੰਡਿਤ ਨੇ ਕਰਵਾਏ ਫੇਰੇ !

ਭਾਜਪਾ ਵਿਧਾਇਕ ਦੀ ਧੀ ਦੇ ਪ੍ਰੇਮ ਵਿਆਹ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਮੰਦਿਰ ਦੇ ਮਹੰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਡਤ ਝੂਠਾ ਹੈ ਅਤੇ ਮੰਦਿਰ ਵਿੱਚ ਕੋਈ ਵਿਆਹ ਨਹੀਂ ਹੋਇਆ ਹੈ। ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖ਼ਬਰ-

Courtesy_ਸੋਸ਼ਲ ਮੀਡੀਆ।
author img

By

Published : Jul 13, 2019, 6:41 PM IST

ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਵਿਧਾਇਕ ਰਾਜੇਸ਼ ਮਿਸ਼ਰਾ ਉਰਫ਼ ਪੱਪੂ ਭਰਤੌਲ ਦੀ ਧੀ ਦੇ ਪ੍ਰੇਮ ਵਿਆਹ ਮਾਮਲੇ ਵਿੱਚ ਇੱਕ ਨਵਾਂ ਟਵਿੱਸਟ ਆ ਗਿਆ ਹੈ। ਵਿਧਾਇਕ ਦੀ ਧੀ ਵਿਆਹ ਦਾ ਜੋ ਸਰਟੀਫਿਕੇਟ ਵਿਖਾ ਰਹੀ ਹੈ। ਉਸਨੂੰ ਫਰਜ਼ੀ ਦੱਸਿਆ ਜਾ ਰਿਹਾ ਹੈ। ਅਜਿਹਾ ਕੋਈ ਹੋਰ ਨਹੀਂ, ਬਲਕਿ ਉਸ ਮੰਦਿਰ ਦੇ ਮਹੰਤ ਕਹਿ ਰਹੇ ਹਨ, ਜਿਸ ਮੰਦਿਰ 'ਚ ਵਿਧਾਇਕ ਦੀ ਧੀ ਦਾ ਵਿਆਹ ਹੋਇਆ ਸੀ। ਮਹੰਤ ਪਰਸ਼ੂਰਾਮ ਦਾ ਕਹਿਣਾ ਹੈ ਕਿ ਇਹ ਵਿਆਹ ਫਰਜ਼ੀ ਹੈ।

ਰਾਮਜਾਨਕੀ ਮੰਦਿਰ ਦੇ ਮਹੰਤ ਪਰਸ਼ੂਰਾਮ ਦਾ ਬਿਆਨ।

ਉੱਥੇ ਹੀ ਕੁੜੀ ਦੇ ਪਿਤਾ ਰਾਜੇਸ਼ ਮਿਸ਼ਰਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜਿਤੇਸ਼ ਦੀ ਜਾਤ ਨਹੀਂ, ਬਲਕਿ ਉਸਦੀ ਉਮਰ ਨਾਲ ਇਤਰਾਜ਼ ਸੀ। ਅਜਿਤੇਸ਼ ਸਾਕਸ਼ੀ ਤੋਂ 9 ਸਾਲ ਵੱਡਾ ਹੈ। ਰਾਜੇਸ਼ ਨੇ ਦੱਸਿਆ ਕਿ ਜੇ ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਤਾਂ ਉਹ ਜਾਨ ਦੇ ਦੇਣਗੇ।

ਦੱਸ ਦਈਏ ਕਿ ਅਜਿਤੇਸ਼ ਸਾਕਸ਼ੀ ਦੇ ਭਰਾ ਦਾ ਦੋਸਤ ਸੀ ਤੇ ਉਹ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਪਰਸ਼ੂਰਾਮ ਦਾਸ ਨੇ ਦੱਸਿਆ ਕਿ ਉਨ੍ਹਾਂ ਦੇ ਮੰਦਿਰ 'ਚ ਕੋਈ ਵਿਆਹ ਨਹੀਂ ਹੋਇਆ ਹੈ ਤੇ ਪੰਡਿਤ ਝੂਠ ਬੋਲ ਰਿਹਾ ਹੈ, ਇਹ ਮੰਦਿਰ ਮੇਰਾ ਹੈ, ਜੇ ਅਜਿਹਾ ਹੁੰਦਾ ਤਾਂ ਸਰਟੀਫਿਕੇਟ 'ਤੇ ਸਾਡੀ ਮੁਹਰ ਤੇ ਫੋਟੋ ਜ਼ਰੂਰ ਹੁੰਦੀ।

  • ਈਟੀਵੀ ਭਾਰਤ ਦੀ ਪੜਤਾਲ 'ਚ ਸਾਹਮਣੇ ਆਇਆ ਹੈ ਕਿ ਪੰਡਿਤ ਫਰਜ਼ੀ ਹੈ, ਰਾਮਜਾਨਕੀ ਮੰਦਿਰ ਚ ਵਿਆਹ ਹੁੰਦਾ ਹੀ ਨਹੀਂ।
  • ਰਾਮਜਾਨਕੀ ਮੰਦਿਰ ਦੇ ਮਹੰਤ ਦੀ ਮੰਨੀਏ ਤਾਂ ਮੰਦਿਰ 'ਚ ਭਜਨ-ਕੀਰਤਨ ਤੋਂ ਇਲਾਵਾ ਕੋਈ ਹੋਰ ਦੂਜਾ ਕੰਮ ਨਹੀਂ ਹੁੰਦਾ।
  • ਮਹੰਤ ਦਾ ਕਹਿਣਾ ਹੈ ਕਿ ਇਹ ਸਾਜਿਸ਼ ਦਾ ਹਿੱਸਾ ਹੈ, ਤਾਂ ਕਿ ਕਿਸੀ ਤਰ੍ਹਾਂ ਮੰਦਿਰ 'ਤੇ ਕਬਜ਼ਾ ਕੀਤਾ ਜਾ ਸਕੇ।

ਇਹੀ ਨਹੀਂ ਇਸ ਖੁਲਾਸੇ ਦੇ ਨਾਲ ਹੀ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ, ਕਿਹਾ ਜਾ ਰਿਹਾ ਸੀ ਕਿ ਵਿਧਾਇਕ ਦੀ ਧੀ ਸਾਕਸ਼ੀ ਨੇ ਜਿਸ ਅਜਿਤੇਸ਼ ਨਾਲ ਵਿਆਹ ਕਰਵਾਇਆ ਹੈ, ਉਸਦਾ ਪਹਿਲਾਂ ਤੋਂ ਹੀ ਵਿਆਹ ਹੋ ਚੁੱਕਿਆ ਹੈ, ਪਰ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਉਸਦਾ ਪਹਿਲਾਂ ਵਿਆਹ ਨਹੀਂ ਸਿਰਫ਼ ਮੰਗਣੀ ਹੋਈ ਸੀ।

ਦੱਸ ਦਈਏ ਕਿ ਇੱਕ ਦਲਿਤ ਮੁੰਡੇ ਨਾਲ ਵਿਆਹ ਕਰਾਉਣ ਨੂੰ ਲੈ ਕੇ ਬਰੇਲੀ ਦੇ ਵਿਧਾਇਕ ਦੀ ਧੀ ਸਾਕਸ਼ੀ ਚਰਚਾ ਚ ਆਈ। ਸਾਕਸ਼ੀ ਨੇ ਸੋਸ਼ਲ ਮੀਡੀਆ ਤੇ ਦੋ ਵੀਡੀਓ ਪਾਏ, ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਭੱਖ ਗਿਆ। ਇਸ ਵੀਡੀਓ 'ਚ ਉਸਨੇ ਦਲਿਤ ਮੁੰਡੇ ਨਾਲ ਵਿਆਹ ਕਰਵਾਉਣ ਕਾਰਨ ਆਪਣੀ, ਉਸਦੇ ਪਤੀ ਤੇ ਉਸਦੇ ਸਹੁਰੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਿਆ। ਇਸ ਦੌਰਾਨ ਉਹ ਕਹਿ ਰਹੀ ਸੀ ਕਿ ਜੇ ਉਸਦੇ ਪਿਤਾ ਅਤੇ ਉਸਦੇ ਪਰਿਵਾਰ ਵਾਲੇ ਉਸ ਤੱਕ ਪੁੱਜ ਗਏ ਤਾਂ ਉਸਦੀ ਜਾਨ ਲੈ ਲੈਣਗੇ। ਇਸਦੇ ਨਾਲ ਹੀ ਕੁੜੀ ਨੇ ਬਰੇਲੀ ਦੇ ਸੰਸਦ ਮੈਂਬਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।

ਵੇਖੋ ਵੀਡੀਓ।
ਹਾਲਾਂਕਿ ਬਾਅਦ 'ਚ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਦਾ ਬਿਆਨ ਵੀ ਸਾਹਮਣੇ ਆਇਆ ਤੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਕੁੜੀ ਦੇ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਬਾਲਗ ਹੈ ਤੇ ਉਸਨੂੰ ਆਪਣੇ ਹਿਸਾਬ ਨਾਲ ਫੈਸਲੇ ਲੈਣ ਦਾ ਹੱਕ ਹੈ।ਉੱਥੇ ਹੀ ਐਸਐਸਪੀ ਮੁਨੀਰਾਜ ਨੇ ਮੁੰਡਾ-ਕੁੜੀ ਨੂੰ ਸੁਰੱਖਿਆ ਦੇਣ ਦੀ ਗੱਲ ਕਹੀ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਨੂੰ ਲੈ ਕੇ 2 ਵੀਡੀਓ ਮਿਲੇ ਹਨ। ਜਿਸ ਤੋਂ ਬਾਅਦ ਮੁੰਡੇ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਪ੍ਰੇਮੀ ਜੋੜੇ ਨੇ ਅਜੇ ਤੱਕ ਕੋਈ ਲਿਖਿਤ ਮਾਮਲਾ ਦਰਜ ਨਹੀਂ ਕਰਵਾਇਆ ਹੈ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।

Intro:Body:

MLA ਦੀ ਧੀ ਦੇ ਵਿਆਹ ਮਾਮਲੇ 'ਚ ਨਵਾਂ ਖੁਲਾਸਾ, ਨਕਲੀ ਪੰਡਿਤ ਨੇ ਕਰਵਾਏ ਫੇਰੇ !

ਭਾਜਪਾ ਵਿਧਾਇਕ ਦੀ ਧੀ ਦੇ ਪ੍ਰੇਮ ਵਿਆਹ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਮੰਦਿਰ ਦੇ ਮਹੰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਡਤ ਝੂਠਾ ਹੈ ਅਤੇ ਮੰਦਿਰ ਵਿੱਚ ਕੋਈ ਵਿਆਹ ਨਹੀਂ ਹੋਇਆ ਹੈ। ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖ਼ਬਰ-

ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਵਿਧਾਇਕ ਰਾਜੇਸ਼ ਮਿਸ਼ਰਾ ਉਰਫ਼ ਪੱਪੂ ਭਰਤੌਲ ਦੀ ਧੀ ਦੇ ਪ੍ਰੇਮ ਵਿਆਹ ਮਾਮਲੇ ਵਿੱਚ ਇੱਕ ਨਵਾਂ ਟਵਿੱਸਟ ਆ ਗਿਆ ਹੈ। ਵਿਧਾਇਕ ਦੀ ਧੀ ਵਿਆਹ ਦਾ ਜੋ ਸਰਟੀਫਿਕੇਟ ਵਿਖਾ ਰਹੀ ਹੈ। ਉਸਨੂੰ ਫਰਜ਼ੀ ਦੱਸਿਆ ਜਾ ਰਿਹਾ ਹੈ। ਅਜਿਹਾ ਕੋਈ ਹੋਰ ਨਹੀਂ, ਬਲਕਿ ਉਸ ਮੰਦਿਰ ਦੇ ਮਹੰਤ ਕਹਿ ਰਹੇ ਹਨ, ਜਿਸ ਮੰਦਿਰ 'ਚ ਵਿਧਾਇਕ ਦੀ ਧੀ ਦਾ ਵਿਆਹ ਹੋਇਆ ਸੀ। ਮਹੰਤ ਪਰਸ਼ੂਰਾਮ ਦਾ ਕਹਿਣਾ ਹੈ ਕਿ ਇਹ ਵਿਆਹ ਫਰਜ਼ੀ ਹੈ।

ਉੱਥੇ ਹੀ ਕੁੜੀ ਦੇ ਪਿਤਾ ਰਾਜੇਸ਼ ਮਿਸ਼ਰਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜਿਤੇਸ਼ ਦੀ ਜਾਤ ਨਹੀਂ, ਬਲਕਿ ਉਸਦੀ ਉਮਰ ਨਾਲ ਇਤਰਾਜ਼ ਸੀ। ਅਜਿਤੇਸ਼ ਸਾਕਸ਼ੀ ਤੋਂ 9 ਸਾਲ ਵੱਡਾ ਹੈ। ਰਾਜੇਸ਼ ਨੇ ਦੱਸਿਆ ਕਿ ਜੇ ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਤਾਂ ਉਹ ਜਾਨ ਦੇ ਦੇਣਗੇ।

ਦੱਸ ਦਈਏ ਕਿ ਅਜਿਤੇਸ਼ ਸਾਕਸ਼ੀ ਦੇ ਭਰਾ ਦਾ ਦੋਸਤ ਸੀ ਤੇ ਉਹ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਪਰਸ਼ੂਰਾਮ ਦਾਸ ਨੇ ਦੱਸਿਆ ਕਿ ਉਨ੍ਹਾਂ ਦੇ ਮੰਦਿਰ 'ਚ ਕੋਈ ਵਿਆਹ ਨਹੀਂ ਹੋਇਆ ਹੈ ਤੇ ਪੰਡਿਤ ਝੂਠ ਬੋਲ ਰਿਹਾ ਹੈ, ਇਹ ਮੰਦਿਰ ਮੇਰਾ ਹੈ, ਜੇ ਅਜਿਹਾ ਹੁੰਦਾ ਤਾਂ ਸਰਟੀਫਿਕੇਟ 'ਤੇ ਸਾਡੀ ਮੁਹਰ ਤੇ ਫੋਟੋ ਜ਼ਰੂਰ ਹੁੰਦੀ।

ਈਟੀਵੀ ਭਾਰਤ ਦੀ ਪੜਤਾਲ 'ਚ ਸਾਹਮਣੇ ਆਇਆ ਹੈ ਕਿ ਪੰਡਿਤ ਫਰਜ਼ੀ ਹੈ, ਰਾਮਜਾਨਕੀ ਮੰਦਿਰ ਚ ਵਿਆਹ ਹੁੰਦਾ ਹੀ ਨਹੀਂ।

ਰਾਮਜਾਨਕੀ ਮੰਦਿਰ ਦੇ ਮਹੰਤ ਦੀ ਮੰਨੀਏ ਤਾਂ ਮੰਦਿਰ 'ਚ ਭਜਨ-ਕੀਰਤਨ ਤੋਂ ਇਲਾਵਾ ਕੋਈ ਹੋਰ ਦੂਜਾ ਕੰਮ ਨਹੀਂ ਹੁੰਦਾ।

ਮਹੰਤ ਦਾ ਕਹਿਣਾ ਹੈ ਕਿ ਇਹ ਸਾਜਿਸ਼ ਦਾ ਹਿੱਸਾ ਹੈ, ਤਾਂ ਕਿ ਕਿਸੀ ਤਰ੍ਹਾਂ ਮੰਦਿਰ 'ਤੇ ਕਬਜ਼ਾ ਕੀਤਾ ਜਾ ਸਕੇ।   

ਇਹੀ ਨਹੀਂ ਇਸ ਖੁਲਾਸੇ ਦੇ ਨਾਲ ਹੀ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ, ਕਿਹਾ ਜਾ ਰਿਹਾ ਸੀ ਕਿ ਵਿਧਾਇਕ ਦੀ ਧੀ ਸਾਕਸ਼ੀ ਨੇ ਜਿਸ ਅਜਿਤੇਸ਼ ਨਾਲ ਵਿਆਹ ਕਰਵਾਇਆ ਹੈ, ਉਸਦਾ ਪਹਿਲਾਂ ਤੋਂ ਹੀ ਵਿਆਹ ਹੋ ਚੁੱਕਿਆ ਹੈ, ਪਰ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਉਸਦਾ ਪਹਿਲਾਂ ਵਿਆਹ ਨਹੀਂ ਸਿਰਫ਼ ਮੰਗਣੀ ਹੋਈ ਸੀ। 

ਦੱਸ ਦਈਏ ਕਿ ਇੱਕ ਦਲਿਤ ਮੁੰਡੇ ਨਾਲ ਵਿਆਹ ਕਰਾਉਣ ਨੂੰ ਲੈ ਕੇ ਬਰੇਲੀ ਦੇ ਵਿਧਾਇਕ ਦੀ ਧੀ ਸਾਕਸ਼ੀ ਚਰਚਾ ਚ ਆਈ। ਸਾਕਸ਼ੀ ਨੇ ਸੋਸ਼ਲ ਮੀਡੀਆ ਤੇ ਦੋ ਵੀਡੀਓ ਪਾਏ, ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਭੱਖ ਗਿਆ। ਇਸ ਵੀਡੀਓ 'ਚ ਉਸਨੇ ਦਲਿਤ ਮੁੰਡੇ ਨਾਲ ਵਿਆਹ ਕਰਵਾਉਣ ਕਾਰਨ ਆਪਣੀ, ਉਸਦੇ ਪਤੀ ਤੇ ਉਸਦੇ ਸਹੁਰੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਿਆ। ਇਸ ਦੌਰਾਨ ਉਹ ਕਹਿ ਰਹੀ ਸੀ ਕਿ ਜੇ ਉਸਦੇ ਪਿਤਾ ਅਤੇ ਉਸਦੇ ਪਰਿਵਾਰ ਵਾਲੇ ਉਸ ਤੱਕ ਪੁੱਜ ਗਏ ਤਾਂ ਉਸਦੀ ਜਾਨ ਲੈ ਲੈਣਗੇ। ਇਸਦੇ ਨਾਲ ਹੀ ਕੁੜੀ ਨੇ ਬਰੇਲੀ ਦੇ ਸੰਸਦ ਮੈਂਬਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।

ਹਾਲਾਂਕਿ ਬਾਅਦ 'ਚ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਦਾ ਬਿਆਨ ਵੀ ਸਾਹਮਣੇ ਆਇਆ ਤੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਕੁੜੀ ਦੇ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਬਾਲਗ ਹੈ ਤੇ ਉਸਨੂੰ ਆਪਣੇ ਹਿਸਾਬ ਨਾਲ ਫੈਸਲੇ ਲੈਣ ਦਾ ਹੱਕ ਹੈ।

ਉੱਥੇ ਹੀ ਐਸਐਸਪੀ ਮੁਨੀਰਾਜ ਨੇ ਮੁੰਡਾ-ਕੁੜੀ ਨੂੰ ਸੁਰੱਖਿਆ ਦੇਣ ਦੀ ਗੱਲ ਕਹੀ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਨੂੰ ਲੈ ਕੇ 2 ਵੀਡੀਓ ਮਿਲੇ ਹਨ। ਜਿਸ ਤੋਂ ਬਾਅਦ ਮੁੰਡੇ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਪ੍ਰੇਮੀ ਜੋੜੇ ਨੇ ਅਜੇ ਤੱਕ ਕੋਈ ਲਿਖਿਤ ਮਾਮਲਾ ਦਰਜ ਨਹੀਂ ਕਰਵਾਇਆ ਹੈ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.