ETV Bharat / bharat

ਸਾਲ ਦਾ ਸਭ ਤੋਂ ਠੰਡਾ ਦਿਨ ਬਣਿਆ 28 ਦਸੰਬਰ, ਪਹੁੰਚਿਆ ਪਾਰਾ 2.4 ਡਿਗਰੀ - 2.4 degrees

ਰਾਜਧਾਨੀ ਵਿੱਚ ਸਰਦੀਆਂ ਦਾ ਮੌਸਮ ਨਿਰੰਤਰ ਜਾਰੀ ਹੈ। ਸ਼ਨੀਵਾਰ ਨੂੰ ਦਿੱਲੀ ਦੇ ਸਫ਼ਦਰਜੰਗ ਖੇਤਰ ਸਮੇਤ ਕਈ ਇਲਾਕਿਆਂ ਵਿੱਚ ਤਾਪਮਾਨ 2.4 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਸਦੀ ਦਾ ਦੂਜਾ ਸਭ ਤੋਂ ਠੰਡਾ ਦਸੰਬਰ ਹੈ।

December 28, the coldest day of the year
ਫ਼ੋਟੋ
author img

By

Published : Dec 28, 2019, 3:18 PM IST

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਸਾਲ 2013 ਤੋਂ ਬਾਅਦ ਪਹਿਲੀ ਵਾਰ ਦਸੰਬਰ ਇੰਨੀ ਠੰਡ ਪਈ ਹੈ। ਸ਼ੁੱਕਰਵਾਰ ਨੂੰ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਇਸ ਦਾ ਪਾਰਾ 2.4 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਕੁਲਦੀਪ ਸ੍ਰੀ ਵਾਸਤਵ ਨੇ ਦੱਸਿਆ ਕਿ ਸਫ਼ਦਰਜੰਗ ਆਬਜ਼ਰਵੇਟਰੀ ਵਿੱਚ ਸਵੇਰੇ ਤਾਪਮਾਨ 2.4 ਡਿਗਰੀ ਦਰਜ ਕੀਤਾ ਗਿਆ।

ਸ੍ਰੀ ਵਾਸਤਵ ਮੁਤਾਬਕ 30 ਦਸੰਬਰ, 2013 ਨੂੰ ਘੱਟੋ ਘੱਟ ਤਾਪਮਾਨ 2.4 ਡਿਗਰੀ ਸੀ। 11 ਦਸੰਬਰ 1996 ਨੂੰ 2.3 ਡਿਗਰੀ ਤੋਂ ਘੱਟ ਦਾ ਰਿਕਾਰਡ ਦਰਜ ਕੀਤਾ ਗਿਆ ਸੀ। ਦੂਜੇ ਪਾਸੇ, ਦਸੰਬਰ 2019 ਪਹਿਲੀ ਇਸ ਸਦੀ ਦਾ ਦੂਜਾ ਸਭ ਤੋਂ ਠੰਡਾ ਦਸੰਬਰ ਬਣ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਜਧਾਨੀ ਦਿੱਲੀ ਦਾ ਘੱਟੋ ਘੱਟ ਤਾਪਮਾਨ 4.2 ਡਿਗਰੀ ਦਰਜ ਕੀਤਾ ਗਿਆ ਸੀ। ਇਹੋ ਤਾਪਮਾਨ ਦਿੱਲੀ ਦੇ ਅਯਾਨ ਨਗਰ ਖੇਤਰ ਵਿੱਚ 3.6 ਡਿਗਰੀ ਤੱਕ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਪੱਛਮੀ ਗੜਬੜ ਕਾਰਨ ਤਾਪਮਾਨ 29 ਦਸੰਬਰ ਤੋਂ ਹੋਰ ਵੱਧਣ ਦੀ ਸੰਭਾਵਨਾ ਹੈ।

Intro:Body:

cold 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.