ਰੇਵਾੜੀ : ਹਰਿਆਣਾ ਦੇ ਰੇਵਾੜੀ ਵਿੱਚ 3 ਦਿਨ ਪਹਿਲਾਂ ਇੱਕ 22 ਸਾਲਾ ਨੌਜਵਾਨ ਲੜਕੀ ਦੀ ਚਾਰ ਗੋਲੀਆਂ ਮਾਰ ਕੇ ਕਤਲ ਦੇ ਮਾਮਲੇ ਵਿੱਚ ਹੁਣ ਵੱਡਾ ਖ਼ੁਲਾਸਾ ਹੋਇਆ ਹੈ। ਹਤਿਆਰੇ ਨੇ ਲੜਕੀ ਦੀ ਹੀ ਨਹੀਂ, ਬਲਕਿ ਕਿਰਾਏ ਉੱਤੇ ਲਈ ਕੈਬ ਡਰਾਇਵਰ ਦੀ ਵੀ ਹੱਤਿਆ ਕਰ ਦਿੱਤੀ ਸੀ। ਇਸ ਦੋਹਰੇ ਕਤਲ ਵਿੱਚ ਸ਼ਾਮਲ ਦੋਸ਼ੀ ਦੀ ਪਹਿਚਾਣ ਰਾਸ਼ਟਰੀ ਪੱਧਰ ਦੇ ਬਾਡੀ ਬਿਲਡਰ ਅਤੇ ਫ਼ਿੱਟਨੈੱਸ ਮਾਹਿਰ ਦੇ ਰੂਪ ਵਜੋਂ ਹੋਈ ਹੈ। ਇਹ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਦੋਸ਼ੀ ਦੋਹਰੇ ਕਤਲ ਕਰਨ ਤੋਂ ਬਾਅਦ ਗੁਜ਼ਰਾਤ ਵਿੱਚ ਕੈਬ ਨੂੰ ਵੇਚਣ ਦੇ ਚੱਕਰ ਵਿੱਚ ਫੜਿਆ ਗਿਆ।
ਪ੍ਰੇਮਿਕਾ ਦਾ ਕਤਲ ਕਰ ਲਾਸ਼ ਸੁੱਟੀ
ਜਾਣਕਾਰੀ ਮੁਤਾਬਕ ਧਾਰੁਹੇੜਾ ਦੇ ਨੰਦਰਾਮਪੁਰ ਬੱਸ ਰੋੜ ਸਥਿਤਤ ਰਾਮਨਗਰ ਦੇ ਕੋਲ 7 ਦਸੰਬਰ ਨੂੰ ਇੱਕ 22 ਸਾਲਾਂ ਲੜਕੀ ਦੀ ਲਾਸ਼ ਲੂਹ ਨਾਲ ਲੱਥ-ਪੱਥ ਮਿਲੀ। ਉਸ ਦੀ ਚਾਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਲੜਕੀ ਦੀ ਪਹਿਚਾਣ ਨਾ ਹੋਣ ਕਾਰਨ ਧਾਰੁਹੇੜਾ ਪੁਲਿਸ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਸੀ। ਜਦ ਉਸਦੀ ਪਹਿਚਾਣ ਹੋਈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਉਸ ਦੀ ਪਹਿਚਾਣ ਕੀਤੀ। ਲੜਕੀ ਮੂਲਰੂਪ ਵਜੋਂ ਹਨੂੰਮਾਨਗੜ੍ਹ ਦੀ ਵਸਨੀਕ ਸੀ ਅਤੇ ਰੋਹਿਣੀ ਵਿੱਚ ਆਪਣੇ ਪਿਤਾ ਦੇ ਨਾਲ ਰਿਸ਼ਤੇਦਾਰ ਦੇ ਕੋਲ ਰਹਿ ਰਹੀ ਸੀ।
ਜਾਂਚ ਵਿੱਚ ਲੱਗੀ ਪੁਲਿਸ
ਡੀਐੱਸਪੀ ਜਮਾਲ ਖ਼ਡਾਨ ਨੇ ਐਤਵਾਰ ਨੂੰ ਦੱਸਿਆ ਕਿ ਲੜਕੀ ਦੀ ਲਾਸ਼ ਦਾ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ ਹੈ। ਜਿਸ ਵਿੱਚ ਬਲਾਤਕਾਰ ਦੀ ਪੁਸ਼ਟੀ ਨਾ ਹੋਣ ਕਾਰਨ ਉਸ ਦਾ ਵਿਸੇਰਾ ਮਧੁਬਨ ਪ੍ਰਯੋਗਸ਼ਾਲਾ ਵਿੱਚ ਭੇਜਿਆ ਗਿਆ ਹੈ। ਪੁਲਿਸ ਨੇ ਅਣਜਾਣ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ, ਜਿੰਨ੍ਹਾਂ ਉੱਤੇ ਲੜਕੀ ਦੇ ਪਿਤਾ ਨੂੰ ਸ਼ੱਕ ਸੀ।
ਨੈਸ਼ਨਲ ਅਵਾਰਡੀ ਹੈ ਹਤਿਆਰਾ
ਹੁਣ ਇਸ ਮਾਮੇਲ ਵਿੱਚ ਜਦੋਂ ਨਵਾਂ ਖ਼ੁਲਾਸਾ ਹੋਇਆ ਤਾਂ ਸਾਰੇ ਹੈਰਾਨ ਰਹਿ ਗਏ। ਸੂਤਰਾਂ ਮੁਤਾਬਕ ਮ੍ਰਿਤਕਾ ਦਾ ਇੱਕ ਪ੍ਰੇਮੀ ਲਾਂਬਾ ਹੈ, ਜੋ ਅੰਤਰ-ਰਾਸ਼ਟਰੀ ਪੱਧਰ ਦਾ ਬਾਡੀ ਬਿਲਡਰ ਅਤੇ ਫ਼ਿੱਟਨੈੱਸ ਮਾਹਿਰ ਹੈ। ਸਾਊਥ ਵੈਸਟ ਦਿੱਲੀ ਵਾਸੀ ਹੇਮੰਤ ਲਾਂਬਾ ਨੈਸ਼ਨਲ ਅਵਾਰ਼ੀ ਵੀ ਹੈ। ਉਹ 7 ਦਸੰਬਰ ਦੇ ਸਵੇਰ ਨੂੰ ਲੜਕੀ ਨੂੰ ਰੋਹਿਣੀ ਦਿੱਲੀ ਤੋਂ ਇੱਕ ਕਿਰਾਏ ਦੀ ਕੈਬ ਵਿੱਚ ਲੈ ਕਿ ਨਿਕਲਿਆ ਸੀ।
ਲੜਕੀ ਦੇ ਮੋਬਾਈਲ ਤੋਂ ਕਰਾਈ ਕੈਬ ਬੁੱਕ
ਕੈਬ ਲੜਕੀ ਦੇ ਮੋਬਾਈਲ ਨੰਬਰ ਤੋਂ ਜੈਪੁਰ ਲਈ ਬੁੱਕ ਕਰਾਈ ਗਈ ਸੀ ਅਤੇ ਇਹ ਕੈਬ ਓਲਾ ਕੰਪਨੀ ਵਿੱਚ ਲੱਗੀ ਹੋਈ ਸੀ। ਇਸ ਕੈਬ ਦਾ ਮਾਲਿਕ ਅਤੇ ਡਰਾਇਵਰ ਡਾਬੜੀ ਦਿੱਲੀ ਵਾਸੀ ਦਵਿੰਦਰ ਸੀ। ਦਵਿੰਦਰ ਨੇ ਆਪਣੀਆਂ ਕੀ ਗੱਡੀਆਂ ਓਲਾ ਕੰਪਨੀਆਂ ਵਿੱਚ ਲਾਈਆਂ ਹੋਈਆਂ ਹਨ। ਧਾਰੁਹੇੜਾ ਤੱਕ ਆਉਂਦੇ-ਆਉਂਦੇ ਕੀ ਪਤਾ ਕੀ ਗੱਲ ਹੋਈ? ਕਿ ਲੜਕੀ ਅਤੇ ਹੇਮੰਤ ਵਿਚਕਾਰ ਚੱਲਿਆ ਆ ਰਿਹਾ ਪਿਆਰ ਕਤਲ ਤੱਕ ਜਾ ਪਹੁੰਚਿਆ। ਹੇਮੰਤ ਨੇ ਧਾਰੁਹੇਰਾ ਦੇ ਨੰਦਰਾਪੁਰ ਬਾਸ ਰੋਡ ਸਥਿਤ ਰਾਮਨਗਰ ਦੇ ਕੋਲ ਲੜਕੀ ਨੂੰ 4 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨੂੰ ਉੱਥੇ ਹੀ ਸੁੱਟ ਕੇ ਕੈਬ ਡਰਾਇਵਰ ਦਵਿੰਦਰ ਦੇ ਨਾਲ ਫ਼ਰਾਰ ਹੋ ਗਿਆ।
ਕੈਬ ਡਰਾਇਵਰ ਦਾ ਕਤਲ ਕਰ ਸੁੱਟਿਆ ਲਾਸ਼ ਨੂੰ
ਲੜਕੀ ਦਾ ਕਤਲ ਡਰਾਇਵਰ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਅਤੇ ਉਹ ਘਬਰਾ ਗਿਆ, ਪਰ ਹੇਮੰਤ ਨੇ ਬੰਦੂਕ ਦੀ ਨੋਕ ਨਾਲ ਉਸ ਨੂੰ ਕਾਬੂ ਕਰ ਲਿਆ ਅਤੇ ਜੈਪੁਰ ਨੂੰ ਚੱਲਣ ਨੂੰ ਕਿਹਾ। ਹੇਮੰਤ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਲੜਕੀ ਦੇ ਕਤਲ ਦਾ ਰਾਜ਼ ਦਵਿੰਦਰ ਖੋਲ੍ਹ ਸਕਦਾ ਹੈ ਤਾਂ ਉਸ ਨੇ ਉਸ ਨੂੰ ਵੀ ਠਿਕਾਣੇ ਲਾਉਣ ਦਾ ਸੋਚਿਆ। ਜਦ ਉਸ ਦੀ ਕੈਬ ਜੈਪੁਰ ਵਿੱਚ ਹਾਈਵੇ ਤੋਂ ਲੰਘ ਰਹੀ ਸੀ ਤਾਂ ਉਸ ਦੀ ਵੀ ਮੌਕੇ ਉੱਤੇ ਗੋਲੀ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਹਾਈਵੇ ਦੇ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਿਆ।
ਡੀਲਰ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ
ਹੇਮੰਤ ਖ਼ੁਦ ਕੈਬ ਨੂੰ ਚਲਾਉਂਦਾ ਹੋਇਆ ਗੁਜ਼ਰਾਤ ਦੇ ਬਲਸਾੜ ਜਾ ਪਹੁੰਚਿਆ। ਉਸ ਨੇ ਇਸ ਕੈਬ ਨੂੰ ਵੇਚਣ ਦੀ ਯੋਜਨਾ ਬਣਾਈ ਅਤੇ ਅਲਪੇਸ਼ ਨਾਂਅ ਦੇ ਇੱਕ ਡੀਲਰ ਨਾਲ ਸੰਪਰਕ ਕੀਤਾ। ਡੀਲਰ ਨੂੰ ਕੁੱਝ ਸ਼ੱਕ ਹੋਇਆ ਤਾਂ ਉਸ ਨੇ ਚੁੱਪਚਾਪ ਕੈਬ ਦੇ ਉੱਪਰ ਲਿਖੇ ਮਾਲਿਕ ਦੇ ਨਾਂਅ ਅਤੇ ਫ਼ੋਨ ਨੰਬਰ ਉੱਤੇ ਸੰਪਰਕ ਕੀਤਾ। ਫ਼ੋਨ ਦਵਿੰਦਰ ਦੀ ਪਤਨੀ ਨੇ ਚੁੱਕਿਆ।
ਗੁਜਰਾਤ ਤੋਂ ਬਰਾਮਦ ਹੋਈ ਕੈਬ
ਡੀਲਰ ਨੇ ਜਦ ਕਿਹਾ ਕਿ ਇਹ ਵਿਕਣ ਲਈ ਆਈ ਹੋਈ ਹੈ ਤਾਂ ਪਤਨੀ ਨੇ ਉਸ ਨੂੰ ਕਿਹਾ ਕਿ ਵਿਕਰੇਤਾ ਦੋਹਰਾ ਕਤਲ ਕਰ ਕੇ ਫ਼ਰਾਰ ਹੋਇਆ ਹੈ। ਉਸ ਨੂੰ ਜਾਣ ਨਾ ਦਿਓ ਅਤੇ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿਓ। ਉਸ ਸਮੇਂ ਡੀਲਰ ਨੇ ਪੁਲਿਸ ਨੂੰ ਬੁਲਾਇਆ ਅਤੇ ਹੇਮੰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਗੁਜਰਾਤ ਪੁਲਿਸ ਨੇ ਰੇਵਾੜੀ ਪੁਲਿਸ ਨਾਲ ਸੰਪਰਕ ਕੀਤਾ ਤਾਂ ਉੱਥੇ ਹੀ ਪੁਲਿਸ ਟੀਮ ਗੁਜਰਾਤ ਲਈ ਰਵਾਨਾ ਹੋ ਗਈ। ਟੀਮ ਹਾਲੇ ਤੱਕ ਹੇਮੰਤ ਨੂੰ ਨਾਲ ਲੈ ਕੇ ਵਾਪਸ ਵੀ ਨਹੀਂ ਆਈ ਸੀ। ਇਹ ਹਾਲੇ ਤੱਕ ਰਾਜ਼ ਬਣਿਆ ਰਿਹਾ ਹੈ ਕਿ ਉਸ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਿਉਂ ਕੀਤਾ ? ਇਸ ਦਾ ਖ਼ੁਲਾਸਾ ਤਾਂ ਪੁਲਿਸ ਰਿਮਾਂਡ ਵੇਲੇ ਹੀ ਕਰੇਗੀ।
ਬਾਡੀ ਬਿਲਡਰ ਹੈ ਹੇਮੰਤ ਲਾਂਬਾ
ਆਪਣੀ ਪ੍ਰੇਮਿਕਾ ਅਤੇ ਡਰਾਇਵਰ ਦਾ ਕਤਲ ਕਰਨ ਵਾਲੇ 27 ਸਾਲਾ ਹੇਮੰਤ ਲਾਂਬਾ ਦੀ ਪਹਿਚਾਣ ਇੱਕ ਬਾਡੀ ਬਿਲਡਰ ਅਤੇ ਫ਼ਿੱਟਨੈੱਸ ਮਾਹਿਰ ਦੇ ਤੌਰ ਉੱਤੇ ਹੁੰਦੀ ਹੈ। ਉਹ ਬੀ.ਟੈੱਕ ਸਿਵਲ ਇੰਜੀਨਿਅਰ ਹੈ ਅਤੇ ਬਾਡੀ ਸਟੋਰੋਨ ਹੈਲਥ ਕੇਅਰ ਪ੍ਰਾ. ਲਿਮ ਦਿੱਲੀ ਦਾ ਚੇਅਰਮੈਨ ਅਤੇ ਬਾਡੀ ਸਟੋਰੇਨ ਨੈਸ਼ਨਲ ਬਾਡੀ ਬਿਲਡਿੰਗ ਫ਼ੈਡਰੇਸ਼ਨ ਦਾ ਰਾਸ਼ਟਰੀ ਮਹਾਂ ਸਕੱਤਰ ਹੈ। ਉਸ ਨੇ ਲਾਰਜਸਟ ਸਪੋਰਟਸ ਐਂਡ ਫ਼ਿੱਟਨੈੱਸ ਚੈਂਪੀਅਨਸ਼ਿਪ ਦਾ ਆਯੋਜਨ ਵੀ ਕੀਤਾ ਸੀ। ਕਈ ਵਾਰ ਸਨਮਾਨਿਤ ਵੀ ਹੋ ਚੁੱਕਾ ਹੈ।