ਨਵੀਂ ਦਿੱਲੀ: ਸੰਯੁਕਤ ਰਾਸ਼ਟਰ (UNO) ਦੇ 74ਵੇਂ ਜਨਰਲ ਇਜਲਾਸ ਨੂੰ ਸੰਬੋਧਨ ਕਰਨ ਲਈ ਪ੍ਰਧਾਨ ਮੰਤਰੀ ਅਮਰੀਕੀ ਮਹਾਂਨਗਰ ਨਿਊ ਯਾਰਕ ਪੁੱਜ ਗਏ ਹਨ। ਇਸ ਤੋਂ ਪਹਿਲਾਂ ਉਹ ਟੈਕਸਾਸ ਸੂਬੇ ਦੀ ਰਾਜਧਾਨੀ ਹਿਊਸਟਨ ’ਚ ਐਤਵਾਰ ਨੂੰ ‘ਹਾਓਡੀ ਮੋਦੀ’ ਸਮੇਤ ਵੱਖੋ–ਵੱਖਰੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਮਗਰੋਂ ਨਿਊ ਯਾਰਕ ਲਈ ਰਵਾਨਾ ਹੋਏ ਸਨ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਿਊਸਟਨ ਦੀ ਅਦਭੁਤ ਤੇ ਇਤਿਹਾਸਕ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊ ਯਾਰਕ ਲਈ ਰਵਾਨਾ ਹੋਏ ਸਨ।
ਮੋਦੀ ਨੇ 27 ਸਤੰਬਰ ਨੂੰ ਜਨਰਲ ਇਜਲਾਸ ਨੂੰ ਸੰਬੋਧਨ ਕਰਨਾ ਹੈ ਤੇ ਦੱਸਣਯੋਗ ਹੈ ਕਿ ਉਸੇ ਹੀ ਦਿਨ ਬਾਅਦ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਇਜਲਾਸ ਨੂੰ ਸੰਬੋਧਨ ਕਰਨਾ ਹੈ।
ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਆਪਣੇ ਭਾਸ਼ਣ ’ਚ ਕਸ਼ਮੀਰ ਮੁੱਦਾ ਜ਼ਰੂਰ ਉਠਾਉਣਗੇ, ਕਿਉਂਕਿ ਭਾਰਤ ਵੱਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਕੌਮਾਂਤਰੀ ਪੱਧਰ 'ਤੇ ਇਕੱਲਾ ਪੈ ਗਿਆ ਹੈ ਤੇ ਉਹ ਇਸ ਮਸਲੇ ਨੂੰ ਚੁੱਕਣ ਦਾ ਕੋਈ ਵੀ ਮੌਕਾ ਨਹੀਂ ਛੱਡੇਗਾ।
-
Lending India’s voice to the global discourse
— Raveesh Kumar (@MEAIndia) September 23, 2019 " class="align-text-top noRightClick twitterSection" data="
PM @narendramodi arrives in #NYC for #UNGA74. PM will be participating in sessions on Climate Change, SDG, and universal health among others and will meet India’s various regional/multilateral partners. pic.twitter.com/JKxkxtiUNC
">Lending India’s voice to the global discourse
— Raveesh Kumar (@MEAIndia) September 23, 2019
PM @narendramodi arrives in #NYC for #UNGA74. PM will be participating in sessions on Climate Change, SDG, and universal health among others and will meet India’s various regional/multilateral partners. pic.twitter.com/JKxkxtiUNCLending India’s voice to the global discourse
— Raveesh Kumar (@MEAIndia) September 23, 2019
PM @narendramodi arrives in #NYC for #UNGA74. PM will be participating in sessions on Climate Change, SDG, and universal health among others and will meet India’s various regional/multilateral partners. pic.twitter.com/JKxkxtiUNC
ਇਹ ਵੀ ਪੜ੍ਹੋਂ: ਟਰੰਪ ਦੀ ਮੌਜੂਦਗੀ 'ਚ ਪੀਐਮ ਮੋਦੀ ਦਾ ਪਾਕਿ ਉੱਤੇ ਨਿਸ਼ਾਨਾ, 9/11 ਤੇ 26/11 ਦੇ ਸਾਜਿਸ਼ਕਰਤਾ ਕਿੱਥੇ ਮਿਲੇ ਸਨ?
ਸੰਯੁਕਤ ਰਾਸ਼ਟਰ ਦੀ ਬੈਠਕ ਦੇ ਨਾਲ-ਨਾਲ ਮੋਦੀ ਕਤਰ ਦੇ ਸ਼ੇਖ ਅਮੀਰ ਤਮੀਮ ਬਿਨ ਹਮਦ ਅਲ ਥਾਨੀ, ਨਾਈਜੀਰੀਆ ਦੇ ਰਾਸ਼ਟਰਪਤੀ ਮਹਿਮੂਦੋ ਇਸੇਫੌ, ਇਟਲੀ ਦੇ ਪ੍ਰਧਾਨ ਮੰਤਰੀ ਜੂਸੇਪੇ ਕੌਂਤੇ, ਯੂਨੀਸੈਫ ਦੀ ਕਾਰਜਕਾਰੀ ਨਿਦੇਸ਼ਕ ਹੇਨਰਿਟਾ ਐੱਚ. ਫੌਰ ਨਾਲ ਮੁਲਾਕਾਤ ਕਰਨਗੇ। ਇਸ ਦੇ ਬਾਅਦ ਮੋਦੀ ਅੱਤਵਾਦੀਆਂ ਅਤੇ ਹਿੰਸਕ ਕੱਟੜਪੰਥੀਆਂ ਨੂੰ ਲੈ ਕੇ ਦੁਨੀਆ ਦੇ ਕਈ ਨੇਤਾਵਾਂ ਨਾਲ ਮੁਲਾਕਾਤ ਕਰਨਗੇ।