ਨਵੀਂ ਦਿੱਲੀ: ਦੇਸ਼ ਭਰ ਵਿੱਚ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਵੱਖ-ਵੱਖ ਸੂਬਿਆਂ 'ਚ ਨੇਤਾਵਾਂ ਸਣੇ ਆਮ ਜਨਤਾ ਨਮਾਜ਼ ਅਦਾ ਕਰਦਿਆਂ ਦਰਗਾਹ 'ਤੇ ਆਪਣਾ ਸੀਸ ਝੁਕਾ ਰਹੇ ਹਨ।
ਇਸ ਘਟਨਾ ਤੋਂ ਸ਼ੁਰੂ ਹੋਇਆ ਤਿਉਹਾਰ 'ਈਦ-ਉਲ-ਅਜ਼ਹਾ'
ਮੁਸਲਿਮ ਭਾਈਚਾਰੇ ਦਾ ਇਹ ਤਿਉਹਾਰ ਕੁਰਬਾਨੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮੰਨਿਆਂ ਜਾਂਦਾ ਹੈ ਕਿ ਈਦ-ਉਲ-ਅਜ਼ਹਾ ਯਾਨੀ ਬਕਰੀਦ ਦਾ ਤਿਉਹਾਰ ਉਸ ਸਮੇਂ ਮਨਾਇਆ ਜਾਂਦਾ ਹੈ, ਜਦੋਂ ਹੱਜ ਦੀ ਸਲਾਨਾ ਯਾਤਰਾ ਪੂਰੀ ਹੋ ਜਾਂਦਾ ਹੈ। ਇਸਲਾਮ ਨੂੰ ਮੰਨਣ ਵਾਲੇ 12 ਅਗਸਤ ਯਾਨੀ ਅੱਜ ਦੇ ਦਿਨ ਪੈਗੰਬਰ ਇਬਰਾਹਿਮ ਦੀ ਉਸ ਕੁਰਬਾਨੀ ਨੂੰ ਯਾਦ ਕਰਦੇ ਹਨ ਜਿਸ ਵਿੱਚ ਉਨ੍ਹਾਂ ਨੇ ਖ਼ੁਦਾ ਦੇ ਆਦੇਸ਼ 'ਤੇ ਆਪਣੇ ਬੇਟੇ ਦੀ ਕੁਰਬਾਨੀ ਦੇ ਦਿੱਤੀ ਸੀ।
ਸਜਾਇਆ ਜਾਂਦਾ ਬਾਜ਼ਾਰ
ਬਕਰੀਦ ਮੌਕੇ ਲੋਕ ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਕੁਰਬਾਨੀ ਦਿੰਦੇ ਹਨ। ਇਸ ਤਿਉਹਾਰ ਮੌਕੇ ਬਜ਼ਾਰਾਂ ਵਿੱਚ ਖੂਬ ਰੋਣਕਾਂ ਲੱਗੀਆਂ ਹੁੰਦੀਆਂ ਹਨ। ਲੋਕ ਨਵੇਂ ਕੱਪੜਿਆਂ ਦੀ ਖ਼ਰੀਦਦਾਰੀ ਕਰਦੇ ਹਨ। ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਵਧਾਈ ਦਿੰਦੇ ਹੋਏ ਗਿਫ਼ਟ ਦਾ ਆਦਾਨ-ਪ੍ਰਦਾਨ ਕਰਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ।
-
My best wishes on the occasion of Eid al-Adha. I hope it furthers the spirit of peace and happiness in our society. Eid Mubarak!
— Narendra Modi (@narendramodi) August 12, 2019 " class="align-text-top noRightClick twitterSection" data="
">My best wishes on the occasion of Eid al-Adha. I hope it furthers the spirit of peace and happiness in our society. Eid Mubarak!
— Narendra Modi (@narendramodi) August 12, 2019My best wishes on the occasion of Eid al-Adha. I hope it furthers the spirit of peace and happiness in our society. Eid Mubarak!
— Narendra Modi (@narendramodi) August 12, 2019
ਇਸ ਮੌਕੇ ਅੱਜ ਦੇਸ਼ ਭਰ ਵਿੱਚ ਆਮ ਜਨਤਾ ਤੋਂ ਲੈ ਕੇ ਨੇਤਾ ਨਮਾਜ ਕਰਦੇ ਹੋਏ ਵੇਖੇ ਜਾ ਰਹੇ ਹਨ। ਨਵੀਂ ਦਿੱਲੀ ਵਿਖੇ ਲੋਕਾਂ ਨੇ ਸਵੇਰੇ ਨਮਾਜ਼ ਅਦਾ ਕੀਤੀ।
ਮਹਾਰਾਸ਼ਟਰ ਵਿੱਚ ਲੋਕਾਂ ਨੇ ਹਾਮਿਦੀਆ ਮਸਜਿਦ ਬਾਹਰ ਨਮਾਜ ਅਦਾ ਕੀਤੀ ਤੇ ਇੱਕ-ਦੂਜੇ ਨੂੰ ਗਲੇ ਮਿਲ ਕੇ ਬਕਹੀਦ ਦੀ ਵਧਾਈ ਦਿੱਤੀ।
ਮੱਧ ਪ੍ਰਦੇਸ਼ ਵਿਖੇ ਭੋਪਾਲ ਵਿੱਚ ਲੋਕਾਂ ਦੀ ਭੀੜ ਵਿੱਚ ਨਮਾਜ ਅਦਾ ਕਰਦੇ ਨਜ਼ਰ ਆਏ ਬੱਚੇ।
ਅਲੀਗੜ੍ਹ ਵਿਖੇ ਵੀ ਬਕਰੀਦ ਤਿਉਹਾਰ ਦੀ ਧੂਮ।
ਉੱਥੇ ਹੀ ਇਸ ਤਿਉਹਾਰ ਮੌਕੇ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਬਕਰੀਦ ਮੌਕੇ ਕੁਰਬਾਨੀ ਲਈ 2 ਲੱਖ, 50 ਹਜ਼ਾਰ ਭੇਡ-ਬਕਰੀਆਂ ਉਪਲਬਧ ਕਰਵਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਰਵਿਦਾਸ ਮੰਦਿਰ ਮਾਮਲਾ: ਕੈਪਟਨ ਨੇ ਪੀਐਮ ਮੋਦੀ ਨੂੰ ਨਿੱਜੀ ਦਖ਼ਲ ਦੇਣ ਦੀ ਕੀਤੀ ਮੰਗ