ਨਵੀਂ ਦਿੱਲੀ: ਹਰਿਆਣਾ ਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਦੀ ਚੋਣਾਂ ਮੁਕੰਮਲ ਹੋਣ ਤੇ ਕੇਂਦਰੀ ਸੱਤਾ ਦੇ ਗਲਿਆਰਿਆਂ ਵਿੱਚ ਪੀ.ਐਮ ਨਰਿੰਦਰ ਮੋਦੀ ਦੀ ਵਜ਼ਾਰਤ ਵਿੱਚ ਵਾਧਾ ਹੋਣ ਦੀ ਚਰਚਾ ਹੋ ਰਹੀ ਹੈ। ਸੁਤਰਾਂ ਮੁਤਾਬਕ ਭਾਜਪਾ ਹੁਣ ਇਹ ਚਾਹੁੰਦੀ ਹੈ ਕਿ ਜਨਤਾ ਦਲ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਜਾਵੇ।
ਦੱਸ ਦੇਇਏ ਕਿ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਹੋਣ ਵਾਲੀ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਮੋਦੀ ਵਜ਼ਾਰਤ 'ਚ ਵਾਧਾ ਕੀਤਾ ਜਾ ਸਕਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਸੈਸ਼ਨ ਤੋਂ ਪਹਿਲਾਂ ਅਜਿਹਾ ਵਾਧਾ ਸੰਭਵ ਨਾ ਹੋਇਆ ਤਾਂ ਦੰਸਬਰ ਦੇ ਮਹੀਨੇ ਝਾਰਖੰਡ ਵਿਧਾਨ ਸਭਾ ਦੀ ਚੋਣਾਂ ਦੇ ਤੁਰੰਤ ਬਾਅਦ ਮੰਤਰੀ ਮੰਡਲ ਵਿੱਚ ਵਾਧਾ ਹੋ ਸਕਦਾ ਹੈ।
ਇਸ ਸੰਦਰਭ 'ਚ ਸੀਨੀਅਰ ਮੰਤਰੀ ਨੇ ਕਿਹਾ ਕਿ ਵਜ਼ਾਰਤ 'ਚ ਵਾਧਾ ਹਜੇ ਮੁੱਢਲੇ ਗੇੜ ਵਿੱਚ ਹੈ ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਵਾਧਾ ਸੰਸਦੀ ਸੈਸ਼ਨ ਤੋਂ ਪਹਿਲਾਂ ਹੋਵੇਗਾ ਜਾਂ ਬਾਅਦ ਵਿੱਚ। ਜ਼ਿਕਰਯੋਗ ਹੈ ਕਿ ਮੰਤਰੀ ਮੰਡਲ 'ਚ ਵਾਧਾ ਕਰਨ ਨਾਲ ਹੀ ਸਹਿਯੋਗੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ।