ETV Bharat / bharat

ਜਨਤਕ ਖੇਤਰ ਦੇ 6 ਬੈਂਕਾਂ ਦਾ ਰਲੇਵਾਂ ਅੱਜ ਤੋਂ ਲਾਗੂ

ਜਨਤਕ ਖੇਤਰ ਦੇ 6 ਬੈਂਕਾਂ ਦਾ ਵੱਖ-ਵੱਖ ਚਾਰ ਬੈਂਕਾਂ ਦੇ ਰਲੇਵੇਂ ਦਾ ਫ਼ੈਸਲਾ ਅੱਜ ਤੋਂ ਲਾਗੂ ਹੋ ਰਿਹਾ ਹੈ।

author img

By

Published : Apr 1, 2020, 12:17 PM IST

ਬੈਕਾਂ ਦਾ ਰਲੇਵਾਂ
ਬੈਕਾਂ ਦਾ ਰਲੇਵਾਂ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਲਿਆ ਬੈਕਾਂ ਦੇ ਰਲੇਵੇਂ ਦਾ ਫ਼ੈਸਲਾ ਅੱਜ ਤੋਂ ਲਾਗੂ ਹੋ ਜਾਵੇਗਾ। ਇਸ ਫ਼ੈਸਲੇ ਮੁਤਾਬਕ ਜਨਤਕ ਖੇਤਰ ਦੇ 6 ਬੈਂਕਾਂ ਦਾ ਵੱਖ-ਵੱਖ ਚਾਰ ਬੈਂਕਾਂ 'ਚ ਰਲੇਂਵਾ ਹੋ ਜਾਵੇਗਾ।

ਇਸ ਮੁਤਾਬਕ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਿਡ ਬੈਂਕ ਨੂੰ ਪੰਜਾਬ ਨੈਸ਼ਨਲ ਬੈਂਕ ਵਿੱਚ ਮਿਲਾ ਦਿੱਤਾ ਜਾਵੇਗਾ। ਸਿੰਡੀਕੇਟ ਬੈਂਕ ਨੂੰ ਕੈਨਰਾ ਬੈਂਕ ਅਤੇ ਇਲਾਹਾਬਾਦ ਬੈਂਕ ਨੂੰ ਇੰਡੀਅਨ ਬੈਂਕ ਨਾਲ ਮਿਲਾ ਦਿੱਤਾ ਜਾਵੇਗਾ। ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਨੂੰ ਯੂਨੀਅਨ ਬੈਂਕ ਵਿੱਚ ਮਿਲਾ ਦਿੱਤਾ ਜਾਵੇਗਾ।

ਇਹ ਰਲੇਵਾਂ ਉਸ ਸਮੇਂ ਹੋ ਰਿਹਾ ਹੈ ਜਦੋਂ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੀ ਮਾਰ ਹੇਠ ਹੈ । ਮਹਾਮਾਰੀ ਨੂੰ ਨੱਥ ਪਾਉਣ ਲਈ 21 ਦਿਨਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਜੋਕਿ 14 ਅਪ੍ਰੈਲ ਨੂੰ ਮੁੱਕਣਗੀਆਂ।

ਦੇਸ਼ ਚ ਲੌਕਡਾਊਨ ਦੇ ਚਲਦਿਆਂ ਪੰਜਾਬ ਨੈਸ਼ਨਲ ਬੈਂਕ, ਕੈਨਰਾ ਬੈਂਕ, ਯੂਨੀਅਨ ਬੈਂਕ ਤੇ ਇੰਡੀਅਨ ਬੈਂਕ ਨੇ ਰਲੇਂਵਿਆਂ ਦੇ ਕੁੱਝ ਹਿੱਸਿਆਂ ਦੇ ਕੰਮ ਨੂੰ ਅੱਗੇ ਲਈ ਟਾਲ ਦਿੱਤਾ ਹੈ। ਇਨ੍ਹਾਂ ਚਾਰ ਬੈਂਕਾਂ 'ਚ ਹੀ ਹੋਰਾਂ ਬੈਂਕਾਂ ਦਾ ਰਲੇਂਵਾ ਹੋਣਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਤਿੰਨ ਸਾਲਾਂ ਚ ਇਨ੍ਹਾਂ ਰਲੇਂਵਿਆਂ ਕਾਰਨ ਬੈਂਕਾਂ ਨੂੰ ਕਰੀਬ 2500 ਕਰੋੜ ਰੁਪਏ ਦਾ ਮੁਨਾਫਾ ਹੋਵੇਗਾ।

ਅਪਡੇਟ ਕਰਵਾਉਣੇ ਪੈਣਗੇ ਖਾਤੇ

ਬੈਂਕਾਂ ਦੇ ਰਲੇਵੇਂ ਤੋਂ ਬਾਅਦ ਗਾਹਕਾਂ ਦੇ ਖਾਤੇ ਨੰਬਰ ਵੱਡੀ ਗਿਣਤੀ 'ਚ ਬਦਲ ਜਾਣਗੇ, ਇਸ ਕਾਰਨ ਨੰਬਰਾਂ ਤੇ ਖਾਤਿਆਂ ਨੂੰ ਅਪਡੇਟ ਕਰਵਾਉਣਾ ਪਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.