ਨਵੀਂ ਦਿੱਲੀ: ਸਾਲ ਦਾ ਤੀਜਾ ਚੰਦਰ ਗ੍ਰਹਿਣ ਹੁਣ ਖ਼ਤਮ ਹੋ ਗਿਆ ਹੈ। ਹੁਣ ਇਸ ਤੋਂ ਬਾਅਦ ਸਾਲ 2020 ਵਿੱਚ 2 ਹੋਰ ਗ੍ਰਹਿਣ ਲਗਣਗੇ। ਇੱਕ ਸੂਰਜ ਗ੍ਰਹਿਣ ਅਤੇ ਦੂਜਾ ਚੰਦਰ ਗ੍ਰਹਿਣ। ਸੂਰਜ ਗ੍ਰਹਿਣ 14 ਦਸੰਬਰ ਨੂੰ ਹੋਵੇਗਾ ਜਦੋਂਕਿ ਚੰਦਰ ਗ੍ਰਹਿਣ 30 ਨਵੰਬਰ ਨੂੰ ਲਗੇਗਾ। ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿੱਚ ਕੁੱਲ 3 ਗ੍ਰਹਿਣ ਲਗੇ ਸਨ। 5 ਜੂਨ ਨੂੰ ਚੰਦਰ ਗ੍ਰਹਿਣ, 21 ਜੂਨ ਨੂੰ ਸੂਰਜ ਗ੍ਰਹਿਣ ਅਤੇ 5 ਜੁਲਾਈ ਨੂੰ ਚੰਦਰ ਗ੍ਰਹਿਣ। ਗ੍ਰਹਿਣ ਦਾ ਜੋਤਿਸ਼ ਅਤੇ ਖਗੋਲ ਵਿਗਿਆਨ ਦੋਵਾਂ ਵਿੱਚ ਵਿਸ਼ੇਸ਼ ਮਹੱਤਵ ਹੈ।
ਚੰਦਰ ਗ੍ਰਹਿਣ ਹੋਇਆ ਖ਼ਤਮ
ਇਸ ਸਾਲ ਦਾ ਤੀਜਾ ਚੰਦਰ ਗ੍ਰਹਿਣ ਹੁਣ ਖ਼ਤਮ ਹੋ ਗਿਆ ਹੈ। ਇਹ ਗ੍ਰਹਿਣ ਭਾਰਤ ਵਿੱਚ ਨਹੀਂ ਵਿਖਾਈ ਦਿੱਤਾ। ਜ਼ਿਕਰਯੋਗ ਹੈ ਕਿ ਚੰਦਰ ਗ੍ਰਹਿਣ ਯੂਰਪ, ਅਮਰੀਕਾ, ਆਸਟਰੇਲੀਆ, ਪ੍ਰਸ਼ਾਂਤ ਅਤੇ ਅੰਟਾਰਕਟਿਕਾ ਵਿੱਚ ਦਿਖਾਈ ਦਿੱਤਾ ਸੀ। ਭਾਰਤੀ ਸਮੇਂ ਅਨੁਸਾਰ ਗ੍ਰਹਿਣ ਸਵੇਰੇ 8.38 ਵਜੇ ਸ਼ੁਰੂ ਹੋਇਆ। ਗ੍ਰਹਿਣ ਸਵੇਰੇ 9:59 ਵਜੇ ਆਪਣੇ ਸਿਖਰ 'ਤੇ ਸੀ। ਫਿਰ ਗ੍ਰਹਿਣ 11:21 ਵਜੇ ਖਤਮ ਹੋਇਆ।