ETV Bharat / bharat

ਤਾਮਿਲਨਾਡੂ 'ਚ 'ਕਮਲ' ਦੀ 'ਖ਼ੁਸ਼ਬੂ' ਲਈ ਸੌਖਾ ਨਹੀਂ ਹੋਵੇਗਾ ਰਸਤਾ - ਅਦਾਕਾਰਾ ਖ਼ੁਸ਼ਬੂ ਸੁੰਦਰ

ਸ਼ਬੂ ਅਗਾਂਹਵਧੂ ਵਿਚਾਰਕ ਵੱਜੋਂ ਪਛਾਣੀ ਜਾਂਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਖ਼ੁਸ਼ਬੂ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਟਿਕਟ ਦੀ ਉਮੀਦ ਸੀ ਅਤੇ ਉਹ ਨਿਰਾਸ਼ ਸਨ ਕਿ ਚੋਣਾਂ ਦੌਰਾਨ ਕਾਂਗਰਸ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਅਫ਼ਵਾਹ ਪਿਛਲੇ ਮਹੀਨੇ ਆਈ ਸੀ। ਭਾਜਪਾ ਮੈਂਬਰਾਂ ਦਾ ਦਾਅਵਾ ਹੈ ਕਿ ਤਾਮਿਲਨਾਡੂ ਭਾਜਪਾ ਇਕਾਈ ਦੇ ਪ੍ਰਧਾਨ ਮੁਰੂਗਨ ਨੇ ਇਸ ਸਬੰਧੀ ਅਹਿਮ ਭੂਮਿਕਾ ਨਿਭਾਈ।

ਤਾਮਿਲਨਾਡੂ 'ਚ 'ਕਮਲ' ਦੀ 'ਖ਼ੁਸ਼ਬੂ' ਲਈ ਸੌਖਾ ਨਹੀਂ ਹੋਵੇਗਾ ਰਸਤਾ

author img

By

Published : Oct 14, 2020, 9:49 AM IST

ਹੈਦਰਾਬਾਦ: ਖ਼ੁਸ਼ਬੂ ਅਗਾਂਹਵਧੂ ਵਿਚਾਰਕ ਵੱਜੋਂ ਪਛਾਣੀ ਜਾਂਦੀ ਹੈ। ਦੂਜੇ ਪਾਸੇ, ਭਾਜਪਾ ਦੀ ਤਾਮਿਲਨਾਡੂ ਵਿੱਚ ਕੱਟੜਪੰਥੀ ਪਾਰਟੀ ਵੱਜੋਂ ਪਛਾਣ ਹੈ। ਇਸ ਧਾਰਨਾ ਨੂੰ ਬਦਲਨ ਦੇ ਲਈ ਭਾਜਪਾ ਨੇ ਖ਼ੁਸ਼ਬੂ ਦੇ ਅਗਾਂਹਵਧੂ ਅਕਸ ਦੀ ਵਰਤੋਂ ਕੀਤੀ ਹੈ। ਅਦਾਕਾਰਾ ਖ਼ੁਸ਼ਬੂ ਨੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਾਂਗਰਸ ਪਾਰਟੀ ਛੱਡੀ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਚੇਨਈ ਪਰਤਣ 'ਤੇ ਪਾਰਟੀ ਮੈਂਬਰਾਂ ਨੇ ਫੁੱਲ-ਮਾਲਾਵਾਂ ਨਾਲ ਸਵਾਗਤ ਕੀਤਾ। ਪਾਰਟੀ ਮੈਂਬਰਾਂ ਵਿੱਚ ਅਦਾਕਾਰਾ ਨਮਿਤਾ ਅਤੇ ਗੌਥਾਮੀ ਦੇ ਸ਼ਾਮਲ ਹੋਣ ਨਾਲ ਉਤਸ਼ਾਹ ਵੱਧ ਵੇਖਿਆ ਗਿਆ ਕਿਉਂਕਿ ਖ਼ੁਸ਼ਬੂ ਤਾਮਿਲਨਾਡੂ ਦੇ ਲੋਕਾਂ ਵਿੱਚ ਜ਼ਿਆਦਾ ਪਛਾਣਿਆ ਚਿਹਰਾ ਹੈ।

ਖ਼ੁਸ਼ਬੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕਾਰਨ

ਖ਼ੁਸ਼ਬੂ ਪਿਛਲੇ ਸਾਲ ਕਾਂਗਰਸ ਦੀ ਕੌਮੀ ਬੁਲਾਰਾ ਸੀ। ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਕੌਮੀ ਪੱਧਰ 'ਤੇ ਪ੍ਰਮੁੱਖਤਾ ਦਿੱਤੀ, ਪਰ ਦਾਅਵਾ ਕੀਤਾ ਜਾਂਦਾ ਹੈ ਕਿ ਖ਼ੁਸ਼ਬੂ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਟਿਕਟ ਦੀ ਉਮੀਦ ਸੀ ਅਤੇ ਉਹ ਨਿਰਾਸ਼ ਸਨ ਕਿ ਚੋਣਾਂ ਦੌਰਾਨ ਕਾਂਗਰਸ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਅਫ਼ਵਾਹ ਪਿਛਲੇ ਮਹੀਨੇ ਆਈ ਸੀ। ਭਾਜਪਾ ਮੈਂਬਰਾਂ ਦਾ ਦਾਅਵਾ ਹੈ ਕਿ ਤਾਮਿਲਨਾਡੂ ਭਾਜਪਾ ਇਕਾਈ ਦੇ ਪ੍ਰਧਾਨ ਮੁਰੂਗਨ ਨੇ ਇਸ ਸਬੰਧੀ ਅਹਿਮ ਭੂਮਿਕਾ ਨਿਭਾਈ। ਅਦਾਕਾਰਾ ਨੇ ਵੀ ਪੱਤਰਕਾਰ ਵਾਰਤਾ ਦੌਰਾਨ ਇਸ ਦੀ ਪੁਸ਼ਟੀ ਕੀਤੀ।

ਪੇਰੀਅਰ ਨੀਤੀ ਦੀ ਪ੍ਰਸ਼ੰਸਕ ਹੈ ਖ਼ੁਸ਼ਬੂ

ਸੂਤਰਾਂ ਅਨੁਸਾਰ ਮੁਰੂਗਨ ਨੇ ਖ਼ੁਸ਼ਬੂ ਨੂੰ ਭਾਜਪਾ ਵਿੱਚ ਕੌਮੀ ਪੱਧਰ ਦਾ ਅਹੁਦਾ, ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਅਤੇ ਚੋਣਾਂ ਲਈ ਖ਼ਰਚ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਖ਼ੁਸ਼ਬੂ ਭਾਜਪਾ ਵਿੱਚ ਸ਼ਾਮਲ ਹੋਈ। ਖ਼ੁਸ਼ਬੂ ਨੇ ਕਿਹਾ ਕਿ ਜੇਕਰ ਉਹ ਭਾਜਪਾ ਦਾ ਹਿੱਸਾ ਹੈ, ਪਰ ਉਹ ਅਜੇ ਵੀ ਪੇਰੀਅਰ ਨੀਤੀ ਦੀ ਪ੍ਰਸ਼ੰਸਕ ਹੈ। ਜਾਣਕਾਰ ਸੂਤਰਾਂ ਅਨੁਸਾਰ ਖ਼ੁਸ਼ਬੂ ਰਾਹੀਂ ਭਾਜਪਾ ਨੇ ਤਾਮਿਲਨਾਡੂ ਦੇ ਲੋਕਾਂ ਨੂੰ ਇਹ ਸਾਬਤ ਕਰਨ ਦੀ ਯੋਜਨਾ ਬਣਾਈ ਹੈ ਕਿ ਉਹ ਸਿਰਫ਼ ਹਿੰਦੂਆਂ ਲਈ ਹੀ ਨਹੀਂ, ਬਾਕੀ ਧਰਮਾਂ ਲਈ ਵੀ ਹੈ। ਸਿਆਸੀ ਮਾਹਰਾਂ ਨੂੰ ਸ਼ੱਕ ਹੈ ਕਿ 10 ਸਾਲ ਵਿੱਚ ਤਿੰਨ ਪਾਰਟੀਆਂ ਬਦਲਣ ਵਾਲੀ ਖ਼ੁਸ਼ਬੂ ਭਾਜਪਾ ਨੂੰ ਤਾਮਿਲਨਾਡੂ ਵਿੱਚ ਸਥਾਪਿਤ ਕਰਨ ਵਿੱਚ ਮਦਦ ਕਰ ਸਕੇਗੀ।

ਤਾਮਿਲਨਾਡੂ ਭਾਜਪਾ ਵਿੱਚ ਵੀ ਕਈ ਧੜੇ

ਇਸਤੋਂ ਇਲਾਵਾ ਇਹ ਨਹੀਂ ਮੰਨਿਆ ਜਾ ਸਕਦਾ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਖ਼ੁਸ਼ਬੂ ਦਾ ਸਿਆਸੀ ਸਫ਼ਰ ਸਿਖਰਾਂ 'ਤੇ ਪੁੱਜ ਜਾਵੇਗਾ। ਤਾਮਿਲਨਾਡੂ ਭਾਜਪਾ ਵਿੱਚ ਵੀ ਕਈ ਧੜੇ ਹਨ। ਜੇਕਰ ਖ਼ੁਸ਼ਬੂ ਨੇ ਇੱਕ ਅਦਾਕਾਰਾ ਵੱਜੋਂ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ, ਪਰ ਇਹ ਸ਼ੱਕੀ ਹੈ ਕਿ ਉਹ ਉਸਨੂੰ ਵੋਟਾਂ ਵਿੱਚ ਬਦਲ ਸਕੇਗੀ। ਅਸਲੀਅਤ ਇਹ ਹੈ ਕਿ ਉਹ ਡੀਐਮਕੇ ਅਤੇ ਕਾਂਗਰਸ ਨੂੰ ਵੀ ਲਾਭ ਨਹੀਂ ਪਹੁੰਚਾ ਸਕੀ।

ਦੱਖਣ ਵਿੱਚ ਸਥਿਤੀ ਮਜ਼ਬੂਤ ਕਰਨਾ ਭਾਜਪਾ ਦਾ ਟੀਚਾ

ਭਾਜਪਾ ਵਿੱਚ ਪਹਿਲਾਂ ਤੋਂ ਹੀ ਮੌਜੂਦ ਫ਼ਿਲਮੀ ਸਿਤਾਰਿਆਂ ਦੀ ਲੰਮੀ ਲਾਈਨ ਵਿੱਚ ਹੁਣ ਦੱਖਣ ਭਾਰਤੀ ਅਦਾਕਾਰਾ ਖ਼ੁਸ਼ਬੂ ਸੁੰਦਰ ਦਾ ਨਾਂਅ ਵੀ ਜੁੜ ਗਿਆ ਹੈ। ਇਹ ਅਜਿਹੀ ਸਿਤਾਰਾ ਹੈ, ਜਿਹੜੀ ਸਿਆਸੀ ਗਲਿਆਰਿਆਂ ਵਿੱਚ ਦਾਖ਼ਲੇ ਤੋਂ ਪਹਿਲਾਂ ਫਿਲਮੀ ਪਰਦੇ ਰਾਹੀਂ ਘਰ-ਘਰ ਜਾਣਿਆ-ਪਛਾਣਿਆ ਚਿਹਰਾ ਹੈ। ਇਸ ਲਾਈਨ ਵਿੱਚ ਦਰਜਨਾਂ ਅਜਿਹੇ ਵੀ ਹਨ, ਜਿਹੜੇ ਸੰਸਦ ਵਿੱਚ ਭਾਜਪਾ ਦੀ ਅਗਵਾਈ ਕਰ ਰਹੇ ਹਨ, ਜਿਨ੍ਹਾਂ ਵਿੱਚ ਸਨੀ ਦਿਓਲ, ਹੇਮਾ ਮਾਲਿਨੀ, ਕਿਰਨ ਖੇਰ, ਰੂਪਾ ਗਾਂਗੁਲੀ, ਲਾਕੇਟ ਚੈਟਰਜੀ, ਰਵੀ ਕਿਸ਼ਨ ਅਤੇ ਮਨੋਜ ਤਿਵਾਰੀ ਮੁੱਖ ਹਨ। ਸਿਆਸੀ ਮਾਹਰਾਂ ਦਾ ਵੀ ਇਹ ਮੰਨਣਾ ਹੈ ਕਿ ਸਥਾਨਕ ਅਤੇ ਖੇਤਰੀ ਫ਼ਿਲਮੀ ਸਿਤਾਰਿਆਂ ਨਾਲ ਵੋਟਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਮਦਦ ਮਿਲਦੀ ਹੈ।

ਪੱਛਮੀ ਬੰਗਾਲ ਵਿੱਚ ਹੋ ਚੁਕੈ ਲਾਭ

ਯਾਦ ਰਹੇ ਕਿ ਪਿਛਲੇ ਸਾਲ ਜੁਲਾਈ ਵਿੱਚ ਪੱਛਮੀ ਬੰਗਾਲ ਵਿੱਚ ਘੱਟੋ-ਘੱਟ 12 ਸਿਨੇਮਾ ਅਤੇ ਟੈਲੀਵਿਜ਼ਨ ਜਗਤ ਦੇ ਸਿਤਾਰਿਆਂ ਨੇ ਭਾਜਪਾ ਦਾ ਪੱਲੜਾ ਫੜਿਆ ਸੀ। ਭਾਜਪਾ ਨੇ ਸੂਬੇ ਦੀਆਂ 42 ਵਿੱਚੋਂ 18 ਲੋਕ ਸਭਾ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਬਾਬੁਲ ਸੁਪਰੀਓ ਅਤੇ ਲਾਕੇਟ ਚੈਟਰਜੀ ਭਾਜਪਾ ਦੀ ਟਿਕਟ ਤੋਂ ਜਿੱਤ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਸੁਪਰੀਓ ਅਜੇ ਕੇਂਦਰ ਸਰਕਾਰ ਵਿੱਚ ਮੰਤਰੀ ਵੀ ਹੈ। ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਜਪਾ ਉਨ੍ਹਾਂ ਸੂਬਿਆਂ ਵਿੱਚ ਫ਼ਿਲਮੀ ਸਿਤਾਰਿਆਂ ਦੀ ਪ੍ਰਸਿੱਧੀ ਨੂੰ ਭੁਨਾਉਣ ਦਾ ਕੋਈ ਮੌਕਾ ਨਹੀਂ ਛੱਡਦੀ, ਜਿਨ੍ਹਾਂ ਸੂਬਿਆਂ ਵਿੱਚ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਖ਼ੁਸ਼ਬੂ ਸੁੰਦਰ ਦੀ ਸ਼ਮੂਲੀਅਤ ਨੂੰ ਵੀ ਇਸੇ ਨੀਤੀ ਤਹਿਤ ਵੇਖਿਆ ਜਾਣਾ ਚਾਹੀਦਾ ਹੈ।

ਹੁਣ ਤੱਕ ਤਾਮਿਲਨਾਡੂ ਦੀ ਸਿਆਸਤ ਵਿੱਚ ਖੇਤਰੀ ਦਲਾਂ ਦਾ ਦਬਦਬਾ

ਹੁਣ ਤੱਕ ਤਾਮਿਲਨਾਡੂ ਦੀ ਸਿਆਸਤ ਵਿੱਚ ਖੇਤਰੀ ਦਲਾਂ ਦਾ ਦਬਦਬਾ ਰਿਹਾ ਹੈ। ਦ੍ਰਾਵਿੜ ਮੁਨੇਤਰ ਕਡਗਮ (ਦ੍ਰਮੁਕ) ਅਤੇ ਆਲ ਇੰਡੀਆ ਦ੍ਰਾਵਿੜ ਮੁਨੇਤਰ ਕਡਗਮ (ਅੰਨਾਦ੍ਰਮੁਕ) ਦੇ ਆਲੇ-ਦੁਆਲੇ ਹੀ ਸੂਬੇ ਦੀ ਸਿਆਸਤ ਦਾ ਪਹੀਆ ਘੁੰਮਦਾ ਰਿਹਾ ਹੈ। ਦੋਵੇਂ ਹੀ ਦਲ ਵਾਰੀ-ਵਾਰੀ ਸੂਬੇ ਦੇ ਨਾਲ-ਨਾਲ ਕੇਂਦਰੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਫ਼ਿਲਹਾਲ, ਅੰਨਾਦ੍ਰਮੁਕ ਦਾ ਸੂਬੇ ਦੀ ਸੱਤਾ 'ਤੇ ਕਬਜ਼ਾ ਹੈ। ਭਾਜਪਾ ਦੱਖਣ ਅਤੇ ਪੂਰਬ ਉਤਰ ਦੇ ਸੂਬਿਆਂ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਆਗਾਮੀ ਦਿਨਾਂ ਵਿੱਚ ਕਈ ਖੇਤਰਾਂ ਵਿੱਚ ਫ਼ਿਲਮੀ ਜਗਤ ਨਾਲ ਜੁੜੀਆਂ ਹੋਰ ਸ਼ਖਸੀਅਤਾਂ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.