ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਸਰਕਾਰ ਵੱਲੋਂ ਲਗਾਏ ਗਏ ਲੌਕਡਾਊਨ ਦੀ ਵੀ ਲੋਕ ਪਾਲਣਾ ਨਹੀਂ ਕਰ ਰਹੇ ਹਨ। ਜਿਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਕੋਂ ਥਾਂ ਉੱਤੇ ਰਹਿਣ ਦੀ ਅਪੀਲ ਕੀਤੀ ਹੈ।
-
इस समय अपने घर पर रहना ही देशभक्ति है। अभी 18 दिन बचे है लॉकडाउन के। अगर आपको अच्छा लगे तो आप वो कर सकते हो जो मेरे परिवार ने शुरू किया है। गीता के 18 अध्याय है, रोज एक पढ़िए। सिर्फ आधा घंटा लगता है। pic.twitter.com/To0ttB7ERh
— Arvind Kejriwal (@ArvindKejriwal) March 29, 2020 " class="align-text-top noRightClick twitterSection" data="
">इस समय अपने घर पर रहना ही देशभक्ति है। अभी 18 दिन बचे है लॉकडाउन के। अगर आपको अच्छा लगे तो आप वो कर सकते हो जो मेरे परिवार ने शुरू किया है। गीता के 18 अध्याय है, रोज एक पढ़िए। सिर्फ आधा घंटा लगता है। pic.twitter.com/To0ttB7ERh
— Arvind Kejriwal (@ArvindKejriwal) March 29, 2020इस समय अपने घर पर रहना ही देशभक्ति है। अभी 18 दिन बचे है लॉकडाउन के। अगर आपको अच्छा लगे तो आप वो कर सकते हो जो मेरे परिवार ने शुरू किया है। गीता के 18 अध्याय है, रोज एक पढ़िए। सिर्फ आधा घंटा लगता है। pic.twitter.com/To0ttB7ERh
— Arvind Kejriwal (@ArvindKejriwal) March 29, 2020
ਕੇਜਰੀਵਾਲ ਨੇ ਡਿਜੀਟਲ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ। ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਵਿੱਚ ਹੀ ਰਹਿਣ ਸਰਕਾਰ ਤੂਹਾਡੇ ਕਮਰੇ ਦਾ ਕਿਰਾਇਆ ਦੇ ਦਵੇਗੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਅਤੇ ਯੂਪੀ ਬਾਰਡਰ 'ਤੇ ਲੋਕਾਂ ਦੀ ਕਾਫ਼ੀ ਭੀੜ ਲਗੀ ਹੋਈ ਹੈ। ਕਈ ਰਾਜਾਂ ਤੋਂ ਲੋਕ ਸ਼ਹਿਰ ਛੱਡ ਕੇ ਆਪਣੇ ਪਿੰਡ ਨੂੰ ਜਾ ਰਹੇ ਹਨ। ਉਨ੍ਹਾਂ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੋ ਜਿੱਥੇ ਹੈ ਉੱਥੇ ਹੀ ਰਹੇ, ਇਹ ਹੀ ਕੋਰੋਨਾ ਨੂੰ ਰੋਕਣ ਦਾ ਮੰਤਰ ਹੈ। ਇਹ ਮੰਤਰ ਲਾਗੂ ਨਹੀਂ ਹੋਇਆ ਤਾਂ ਅਸੀਂ ਫ਼ੇਲ ਹੋ ਜਾਵਾਂਗੇ।
ਕੇਜਰੀਵਾਲ ਨੇ ਪ੍ਰਵਾਸੀ ਲੋਕਾਂ ਤੋਂ ਪੁੱਛਿਆ ਕਿ ਜੋ ਲੋਕ ਆਪਣਾ ਸ਼ਹਿਰ ਛੱਡ ਕੇ ਪਿੰਡ ਗਏ, ਉਹ ਦੱਸਣ ਕਿ ਭੀੜ ਵਿੱਚ ਨਾਲ ਖੜੇ ਵਿਅਕਤੀ ਨੂੰ ਕੋਰੋਨਾ ਹੋਵੇਗਾ ਤਾਂ ਉਹ ਤੁਹਾਨੂੰ ਵੀ ਹੋਵੇਗਾ, ਫ਼ਿਰ ਇਹ ਹਰ ਇੱਕ ਵਿੱਚ ਫੈਲ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਤੁਹਾਨੂੰ ਵੀ ਕੋਰੋਨਾ ਹੋ ਗਿਆ ਤਾਂ ਆਪਣੇ ਪਿੰਡ ਵਿੱਚ ਤੁਸੀ ਕੋਰੋਨਾ ਨੂੰ ਲੈ ਕੇ ਪੁਜੋਗੇ। ਕੇਜਰੀਵਾਲ ਨੇ ਕਿਹਾ ਕਿ ਲੋਕ ਲੌਕਡਾਊਨ ਦਾ ਪਾਲਣ ਕਰਨ, ਜੇ ਕੋਰੋਨਾ ਵਾਇਰਸ ਸਾਡੇ ਦੇਸ਼ ਵਿੱਚ ਫੈਲ ਗਿਆ ਤਾਂ ਵੱਡੀ ਮੁਸ਼ਕਲ ਹੋ ਜਾਵੇਗੀ।
ਕੇਜਰੀਵਾਲ ਨੇ ਕਿਹਾ ਕਿ ਕਈ ਸਕੂਲ ਖਾਲੀ ਕਰਾ ਦਿੱਤੇ ਗਏ ਹਨ, ਅਤੇ ਉੱਥੇ ਗੱਦੇ ਲਵਾ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤ ਪੈਣ 'ਤੇ ਸਟੇਡੀਅਮ ਵੀ ਖਾਲੀ ਕਰਾ ਦਿੱਤੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਜੇ ਕੋਈ ਕਿਰਾਏਦਾਰ ਗਰੀਬੀ ਕਾਰਨ ਕਿਰਾਇਆ ਦੇਣ ਵਿੱਚ ਅਸਮਰੱਥ ਹੈ, ਤਾਂ ਦਿੱਲੀ ਸਰਕਾਰ ਉਸ ਦਾ ਕਿਰਾਇਆ ਅਦਾ ਕਰੇਗੀ।