ਕਾਨਪੁਰ (ਉੱਤਰ ਪ੍ਰਦੇਸ਼): 8 ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਘਟਨਾ ਤੋਂ ਬਾਅਦ ਤੋਂ ਹੀ ਫਰਾਰ ਚੱਲ ਰਿਹਾ ਹੈ। ਪੁਲਿਸ ਨੇ ਮੰਗਲਵਾਰ ਨੂੰ ਵਿਕਾਸ ਦੂਬੇ ਗਿਰੋਹ ਦੇ ਬਦਮਾਸ਼ਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਲਖਨਊ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਯੂਪੀ ਦੇ ਏਡੀਜੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਅਸੀਂ ਵਿਕਾਸ ਦੂਬੇ ਅਤੇ ਬਾਕੀ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੇ ਅਸੀਂ ਚੁੱਪ ਨਹੀਂ ਬੈਠਾਂਗੇ।
ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸਾਨੂੰ ਵਿਕਾਸ ਦੂਬੇ ਬਾਰੇ ਵੀ ਜਾਣਕਾਰੀ ਮਿਲੀ ਸੀ ਕਿ ਉਹ ਆਪਣੇ ਘਰ ਵਿੱਚ ਹਥਿਆਰ ਲੁਕਾਉਂਦਾ ਹੈ। ਜਦੋਂ ਪੂਰੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਘਰ ਵਿਚੋਂ 2 ਕਿਲੋ ਵਿਸਫੋਟਕ ਸਮਗਰੀ, 6 ਤਮੰਚੇ, 15 ਦੇਸੀ ਬੰਬ, 25 ਕਾਰਤੂਸ ਬਰਾਮਦ ਹੋਏ।
ਉਨ੍ਹਾਂ ਕਿਹਾ ਕਿ ਕਾਨਪੁਰ ਮੁਕਾਬਲੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਸਥਿਤੀ ਹੁਣ ਠੀਕ ਹੈ, ਹਰ ਕੋਈ ਖਤਰੇ ਤੋਂ ਬਾਹਰ ਹੈ ਪਰ ਜਦੋਂ ਤੱਕ ਅਸੀਂ ਵਿਕਾਸ ਦੂਬੇ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਾਂਗੇ ਅਸੀਂ ਚੁੱਪ ਨਹੀਂ ਬੈਠਾਗੇ। ਸਾਡੀਆਂ 40 ਟੀਮਾਂ ਅਤੇ ਐਸਟੀਐਫ ਟੀਮਾਂ ਇਸ ਵਿੱਚ ਨਿਰੰਤਰ ਕੰਮ ਕਰ ਰਹੀਆਂ ਹਨ।