ਨਵੀਂ ਦਿੱਲੀ: ਲਖਨਊ ਵਿੱਚ ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾਰੀ ਕਤਲ ਮਾਮਲੇ ਵਿੱਚ ਪੁਲਿਸ ਨੇ ਅਜੇ ਤੱਕ 5 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਿਸ ਵਿੱਚੋਂ ਤਿੰਨ ਲੋਕ ਸੂਰਤ ਅਤੇ 2 ਲੋਕ ਉੱਤਰ ਪ੍ਰਦੇਸ਼ ਦੇ ਹਨ। ਹਾਲਾਂਕਿ ਜਿੰਨ੍ਹਾਂ 2 ਲੋਕਾਂ ਨੇ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਉਹ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹਨ। ਉੱਤਰ ਪ੍ਰਦੇਸ਼ ਦੇ ਡੀਜੀਪੀ ਓਪੀ ਸਿੰਘ ਨੇ ਕਿਹਾ ਕਿ ਕਮਲੇਸ਼ ਦੀ ਹੱਤਿਆ ਉਸ ਵੱਲੋਂ ਪੈਗੰਬਰ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਹੋਇਆ ਹੈ।
ਐਸਐਸਪੀ ਕਲਾਨਿਧੀ ਨੈਥਾਨੀ ਨੇ 18 ਅਕਤੂਬਰ ਨੂੰ ਕਿਹਾ
ਸ਼ੁਰੂਆਤੀ ਜਾਂਚ ਵਿਚ ਇਹ ਆਪਸੀ ਰੰਜਸ਼ ਦਾ ਮਾਮਲਾ ਲਗਦਾ ਹੈ, ਜਿਹੜੇ ਲੋਕ ਉਸ ਨੂੰ ਮਿਲਣ ਆਏ ਸੀ, ਉਨ੍ਹਾਂ ਦੀ ਕੋਈ ਦੁਸ਼ਮਣੀ ਸੀ ਅਜਿਹਾ ਲਗਦਾ ਹੈ ਕਿ ਇਹ ਲੋਕ ਕਮਲੇਸ਼ ਤਿਵਾਰੀ ਨੂੰ ਜਾਣਦੇ ਸੀ, ਅਜਿਹਾ ਲਗਦਾ ਹੈ ਕਿ ਕਿਸੇ ਜਾਣਨ ਵਾਲ਼ੇ ਨੇ ਹੀ ਤਿਵਾਰੀ ਦਾ ਕਤਲ ਕੀਤਾ ਹੈ।
ਡੀਜੀਪੀ ਓਪੀ ਸਿੰਘ ਨੇ 19 ਅਕਤੂਬਰ ਨੂੰ ਕਿਹਾ
ਇਸ ਕਤਲਕਾਂਡ ਵਿੱਚ ਗੁਜਰਾਤ ਤੱਕ ਸਬੰਧ ਮਿਲਣ ਤੋਂ ਬਾਅਦ ਵੀ ਅਜੇ ਤੱਕ ਦੋਸ਼ੀਆਂ ਦਾ ਕਿਸੇ ਵੀ ਅੱਤਵਾਦੀ ਸਮੂਹ ਨਾਲ਼ ਜੁੜੇ ਹੋਣ ਦਾ ਸਬੂਤ ਨਹੀਂ ਮਿਲਿਆ ਹੈ। ਪਹਿਲੀ ਨਜ਼ਰ ਵਿੱਚ ਇਹ ਕਤਲ 2015 ਵਿੱਚ ਦਿੱਤੇ ਗਏ ਬਿਆਨ ਤੋਂ ਬਾਅਦ ਕੀਤਾ ਗਿਆ ਹੈ ਹਾਲਾਂਕਿ ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਦੇ ਫੜ੍ਹੇ ਜਾਣ ਤੋਂ ਬਾਅਦ ਹੀ ਇਹ ਸਾਫ਼ ਹੋਵੇਗਾ।
ਡੀਜੀਪੀ ਓਪੀ ਸੋਨੀ ਨੇ 21 ਅਕਤੂਬਰ ਨੂੰ ਕਿਹਾ
ਅੱਤਵਾਦੀ ਗਰੁੱਪ ਨਾਲ਼ ਸਬੰਧ ਹੋਣ ਬਾਰੇ ਪੁੱਛੇ ਜਾਣ ਦਾ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅੱਤਵਾਦ ਦੇ ਕਈ ਤਰ੍ਹਾਂ ਮਡਿਊਲ ਹਨ ਕੁਝ ਸਲੀਪਰ ਸੈੱਲ ਨਾਲ਼ ਜੁੜੇ ਹੋਏ ਹਨ ਅਤੇ ਕੁਝ ਅੱਤਵਾਦੀ ਗਰੁੱਪਾਂ ਨਾਲ਼ ਜੁੜੇ ਹਏ ਹਨ। ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜਦੋ ਕਿ ਬਾਕੀ ਦੋਸ਼ੀਆਂ ਨੂੰ ਫੜ੍ਹੇ ਜਾਣ ਤੋਂ ਬਾਅਦ ਪੂਰਾ ਮਾਮਲਾ ਸਾਹਮਣੇ ਆਵੇਗਾ।
ਪੁਲਿਸ ਨੂੰ ਮਿਲੇ ਸਬੂਤ
ਇਸ ਮਾਮਲੇ ਵਿੱਚ ਪੁਲਿਸ ਨੂੰ ਕੁਝ ਸਬੂਤ ਮਿਲੇ ਹਨ ਜਿਸ ਵਿੱਚ ਸੀਸੀਟੀਵੀ ਫ਼ੋਟੇਜ਼, ਪਿਸਤੌਲ, ਹੋਟਲ ਤੋਂ ਜ਼ਬਤ ਹੋਇਆ ਭਗਵੇਂ ਰੰਗ ਦਾ ਕੁੜਤਾ ਸ਼ਾਮਲ ਹੈ। ਇਸ ਨੇ ਨਾਲ਼ ਹੀ ਸੂਰਤ ਦੀ ਇੱਕ ਦੁਕਾਨ ਦਾ ਡੱਬਾ ਵੀ ਮਿਲਿਆ ਹੈ ਪਰ ਇਸ ਦੌਰਾਨ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਦੀ ਜਾਂਚ 'ਤੇ ਯਕੀਨ ਨਹੀਂ ਹੋ ਰਿਹਾ। ਇਸ ਮਾਮਲੇ ਤੇ ਪਰਿਵਾਰ ਵਾਲਿਆਂ ਨੇ ਇੱਕ ਭਾਰਤੀ ਜਨਤਾ ਪਾਰਟੀ ਦੇ ਨੇਤਾ ਦਾ ਨਾਂਅ ਲਿਆ ਹੈ।
ਇਸ ਮਾਮਲੇ ਦੀ ਸੰਵੇਦਨਾ ਵੇਖਦੇ ਹੋਏ ਉੱਤਪ ਪ੍ਰਦੇਸ਼ ਸਰਕਾਰ ਨੇ ਉਸ ਦੇ ਬੇਟੇ ਨੂੰ ਸਰਕਾਰੀ ਨੌਕਰੀ, ਸੁਰੱਖਿਆ ਦੇਣ ਦਾ ਵਿਸ਼ਵਾਸ ਦਿੱਤਾ ਹੈ।