ETV Bharat / bharat

ਕਮਲੇਸ਼ ਤਿਵਾੜੀ ਹੱਤਿਆ ਕਾਂਡ: ਹੋਟਲ ਦੇ ਕਮਰੇ 'ਚੋਂ ਮਿਲਿਆ ਲਾਵਾਰਿਸ ਬੈਗ ਤੇ ਕੇਸਰੀ ਕੁੜਤਾ - ਯੂਪੀ ਪੁਲਿਸ

ਕਮਲੇਸ਼ ਤਿਵਾੜੀ ਦੇ ਕਤਲ ਕੇਸ ਵਿੱਚ ਯੂਪੀ ਪੁਲਿਸ ਨੇ ਜਾਂਚ ਦੌਰਾਨ ਕਮਰੇ ਵਿੱਚੋਂ ਮਿਲੀ ਸਮੱਗਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਯੂਪੀ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਹੋਟਲ ਦੇ ਕਮਰੇ ਨੂੰ ਸੀਲ ਕਰ ਦਿੱਤਾ ਹੈ। ਯੂਪੀ ਪੁਲਿਸ ਦੀ ਫੋਰੈਂਸਿਕ ਟੀਮ ਫਿਲਹਾਲ ਇਸ ਕਮਰੇ ਦੀ ਪੜਤਾਲ ਕਰ ਰਹੀ ਹੈ।

ਫ਼ੋਟੋ
author img

By

Published : Oct 20, 2019, 2:27 PM IST

ਨਵੀਂ ਦਿੱਲੀ: ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦੇ ਕਤਲ ਕੇਸ ਵਿੱਚ ਪੁਲਿਸ ਜਾਂਚ ਚੱਲ ਰਹੀ ਹੈ। ਹੁਣ ਤੱਕ ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯੂਪੀ ਪੁਲਿਸ ਦੀ ਐਸ.ਆਈ.ਟੀ. ਨੇ ਜਾਂਚ ਕੀਤੀ ਅਤੇ ਐਤਵਾਰ ਨੂੰ ਲਖਨਉ ਦੇ ਇੱਕ ਹੋਟਲ ਦੇ ਕਮਰੇ ਵਿੱਚ ਤਲਾਸ਼ੀ ਕੀਤੀ। ਇਸ ਦੌਰਾਨ ਹੋਟਲ ਦੇ ਕਮਰੇ ਵਿੱਚੋਂ ਇੱਕ ਲਾਵਾਰਿਸ ਬੈਗ ਅਤੇ ਕੇਸਰੀ ਰੰਗ ਦਾ ਕੁੜਤਾ ਮਿਲਿਆ।

ਯੂਪੀ ਪੁਲਿਸ ਨੇ ਇਸ ਕਮਰੇ ਵਿੱਚੋਂ ਮਿਲੀ ਸਮੱਗਰੀ ਨੂੰ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਯੂਪੀ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਇਸ ਹੋਟਲ ਦੇ ਕਮਰੇ ਨੂੰ ਸੀਲ ਕਰ ਦਿੱਤਾ ਹੈ। ਯੂਪੀ ਪੁਲਿਸ ਦੀ ਫੌਰੈਂਸਿਕ ਟੀਮ ਫਿਲਹਾਲ ਇਸ ਕਮਰੇ ਦੀ ਪੜਤਾਲ ਕਰ ਰਹੀ ਹੈ। ਇਸ ਦੇ ਨਾਲ ਹੀ ਕਮਲੇਸ਼ ਤਿਵਾੜੀ ਦਾ ਪਰਿਵਾਰ ਐਤਵਾਰ ਸਵੇਰੇ ਸੀ.ਐਮ. ਯੋਗੀ ਆਦਿੱਤਿਆਨਾਥ ਨੂੰ ਮਿਲਣ ਲਖਨਉ ਪਹੁੰਚਿਆ ਹੈ। ਸੀ.ਐਮ. ਯੋਗੀ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।

ਦੱਸ ਦੇਈਏ ਕਿ ਯੂਪੀ ਪੁਲਿਸ ਦੀ ਜਾਂਚ ਦੌਰਾਨ ਕਮਲੇਸ਼ ਤਿਵਾੜੀ ਦੇ ਪਰਿਵਾਰ ਨੇ ਭਾਜਪਾ ਆਗੂ 'ਤੇ ਸਾਜਿਸ਼ ਰਚਨ ਦਾ ਦੋਸ਼ ਲਗਾਇਆ ਹੈ। ਕਮਲੇਸ਼ ਤਿਵਾੜੀ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦੇ ਬੇਟੇ ਨੂੰ ਰਾਮ ਜਾਨਕੀ ਮੰਦਰ ਮਾਮਲੇ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਸਥਾਨਕ ਨੇਤਾ ਸ਼ਿਵ ਕੁਮਾਰ ਗੁਪਤਾ ਦਾ ਨਾਮ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਇੱਕ ਮਾਫੀਆ ਹੈ, ਮੇਰੇ ਬੇਟੇ ਸਾਹਮਣੇ ਉਨ੍ਹਾਂ ਦੀ ਦਾਲ ਨਹੀਂ ਗਲੀ। ਇਸ ਤੋਂ ਪਹਿਲਾਂ ਕਮਲੇਸ਼ ਤਿਵਾੜੀ ਦੇ ਬੇਟੇ ਨੇ ਵੀ ਐਨ.ਆਈ.ਏ. ਨੂੰ ਇਸ ਘਟਨਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਸਾਨੂੰ ਪ੍ਰਸ਼ਾਸਨ ‘ਤੇ ਭਰੋਸਾ ਨਹੀਂ ਹੈ।

ਕਮਲੇਸ਼ ਤਿਵਾੜੀ ਦੇ ਬੇਟੇ ਸੱਤਿਅਮ ਤਿਵਾੜੀ ਦਾ ਕਹਿਣਾ ਹੈ ਕਿ ਉਸਨੂੰ ਨਹੀਂ ਪਤਾ ਕਿ ਉਕਤ ਲੋਕਾਂ ਨੂੰ ਫੜਿਆ ਗਿਆ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਪਿਤਾ ਦੀ ਹੱਤਿਆ ਕੀਤੀ ਹੈ ਜਾਂ ਮਾਸੂਮ ਲੋਕਾਂ ਨੂੰ ਫ਼ਸਾਇਆ ਜਾ ਰਿਹਾ ਹੈ। ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਜੇ ਇਹ ਲੋਕ ਅਸਲ ਦੋਸ਼ੀ ਹਨ ਅਤੇ ਉਨ੍ਹਾਂ ਖਿਲਾਫ ਕੋਈ ਵੀਡੀਓ ਸਬੂਤ ਹਨ ਤਾਂ ਇਸ ਦੀ ਜਾਂਚ ਐਨ.ਆਈ.ਏ. ਤੋਂ ਹੋਣੀ ਚਾਹੀਦੀ ਹੈ। ਸੱਤਿਅਮ ਨੇ ਅੱਗੇ ਕਿਹਾ ਕਿ ਜੇ ਉਸਦੀ ਜਾਂਚ ਵਿੱਚ ਇਹ ਸਾਬਤ ਹੋ ਜਾਂਦਾ ਹੈ ਤਾਂ ਸਿਰਫ ਉਹ ਲੋਕ ਸੰਤੁਸ਼ਟ ਹੋਣਗੇ। ਉਸਨੇ ਅੱਗੇ ਕਿਹਾ, "ਮੈਨੂੰ ਇਸ ਪ੍ਰਸ਼ਾਸਨ 'ਤੇ ਵਿਸ਼ਵਾਸ ਨਹੀਂ ਹੈ।"

ਇਸ ਦੇ ਨਾਲ ਹੀ ਕਮਲੇਸ਼ ਤਿਵਾੜੀ ਦੀ ਮਾਂ ਦੇ ਸ਼ੱਕ 'ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਇੱਕ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਹਿੰਦੂ ਪਾਰਟੀ ਦੇ ਨੇਤਾ ਦੀ ਹੱਤਿਆ ਕਰ ਦਿੱਤੀ ਗਈ ਸੀ, ਉਨ੍ਹਾਂ ਨੂੰ ਸਮਾਜਵਾਦੀ ਪਾਰਟੀ ਦੀ ਸਰਕਾਰ ਸਮੇਂ ਸੁਰੱਖਿਆ ਦਿੱਤੀ ਗਈ ਸੀ ਪਰ ਯੋਗੀ ਸਰਕਾਰ ਨੇ ਸੁਰੱਖਿਆ ਨਹੀਂ ਦਿੱਤੀ। ਉਸਦੀ ਮਾਂ ਨੇ ਇਸ ਦਾ ਜ਼ਿਕਰ ਕਈ ਵਾਰ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਆਪਣੇ ਆਪ ਨੂੰ ਅਖਿਲ ਭਾਰਤ ਹਿੰਦੂ ਮਹਾਂਸਭਾ ਦਾ ਪ੍ਰਧਾਨ ਘੋਸ਼ਿਤ ਕਰਨ ਵਾਲੇ ਕਮਲੇਸ਼ ਤਿਵਾੜੀ ਦੀ ਸ਼ੁੱਕਰਵਾਰ ਨੂੰ ਉਸ ਦੇ ਘਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਸੀ.ਸੀ.ਟੀ.ਵੀ. ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਦੋ ਵਿਅਕਤੀ ਕਮਲੇਸ਼ ਤਿਵਾੜੀ ਨੂੰ ਮਿਲਣ ਲਈ ਆਏ ਸਨ। ਜਿਨ੍ਹਾਂ ਨੂੰ ਤਿਵਾੜੀ ਨੇ ਅੰਦਰ ਬੁਲਾਇਆ, ਫਿਰ ਆਪਣੇ ਸਾਥੀ ਨੂੰ ਸਿਗਰੇਟ ਲਿਆਉਣ ਲਈ ਕਿਹਾ। ਕਮਲੇਸ਼ ਤਿਵਾੜੀ ਜਦੋਂ ਵਾਪਸ ਆਇਆ ਤਾਂ ਮਾਰਿਆ ਗਿਆ ਸੀ। ਘਰ ਵਿੱਚੋਂ ਇਕ ਪਿਸਤੌਲ ਬਰਾਮਦ ਹੋਈ, ਇਹ ਲੋਕ ਦੀਵਾਲੀ ਲਈ ਮਠਿਆਈ ਦੇਣ ਦੇ ਬਹਾਨੇ ਆਏ ਸਨ। ਡੱਬੇ ਵਿਚ ਹਥਿਆਰ ਸਨ।

Intro:Body:

navneet

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.