ਰਾਂਚੀ: ਭਾਰਤ ਵਿੱਚ ਮਨਾਏ ਜਾਣ ਵਾਲੇ ਕਿਸੇ ਵੀ ਜਸ਼ਨ ਵਿੱਚ ਜ਼ਿਆਦਾਤਰ ਥਰਮਾਕੋਲ ਤੇ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ। ਉੱਥੇ ਹੀ ਭਾਰਤ ਵਿੱਚ ਪਲਾਸਟਿਕ ਦੀ ਵਰਤੋਂ ਵਿਰੁੱਧ ਚੱਲ ਰਹੀ ਲੜਾਈ ਦੇ ਮੱਦੇਨਜ਼ਰ ਜੁਗਸਲਾਈ ਨਗਰ ਕੌਂਸਲ ਨੇ ਝਾਰਖੰਡ ਵਿੱਚ ਇੱਕ ਯੋਜਨਾ ਬਣਾਈ ਹੈ।
ਜੁਗਸਲਾਈ ਨਗਰ ਕੌਂਸਲ ਨੇ 37 ਸਵੈ-ਸਹਾਇਤਾ ਸਮੂਹਾਂ ਦੀ ਸਹਾਇਤਾ ਨਾਲ ‘ਬਰਤਨ ਬੈਂਕ’ ਦੀ ਸ਼ੁਰੂਆਤ ਕੀਤੀ ਹੈ। ਬਰਤਨ ਬੈਂਕ ਇਕ ਵਿਲੱਖਣ ਕਰੌਕਰੀ ਬੈਂਕ ਹੈ, ਜੋ ਵੱਖ-ਵੱਖ ਸਮਾਗਮਾਂ ਵਿੱਚ ਸਟੀਲ ਦੇ ਭਾਂਡੇ ਬਹੁਤ ਘੱਟ ਕੀਮਤ 'ਤੇ ਕਿਰਾਏ' 'ਤੇ ਦਿੰਦਾ ਹੈ। ਜੁਗਸਲਾਈ ਨਗਰ ਕੌਂਸਲ ਨੇ ਇਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਹੈ ਤੇ ਇਸ ਦੀਆਂ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਤੇ ਇਸਦਾ ਲਾਭ ਲੈਣ ਲਈ ਵਟਸਐਪ ਰਾਹੀਂ ਲੋਕਾਂ ਨਾਲ ਸੰਪਰਕ ਕੀਤਾ ਜਾਂਦਾ ਹੈ।
ਜੁਗਸਲਾਈ ਮਿਊਂਸੀਪਲ ਕਾਰਪੋਰੇਸ਼ਨ ਦੇ ਅਫ਼ਸਰ ਜੇਪੀ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਪਲਾਸਟਿਕ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਬਰਤਨ ਬੈਂਕ ਖੋਲ੍ਹਣ ਦੀ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਸਵੱਛਤਾ, ਚੰਗੀ ਸਿਹਤ ਤੇ ਵਾਤਾਵਰਣ ਦੀ ਸੰਭਾਲ ਨੂੰ ਉਤਸ਼ਾਹਤ ਕਰਨ ਲਈ ਹੋਰ ਪਹਿਲਕਦਮੀਆਂ ਅਤੇ ਕਦਮ ਚੁੱਕਣਗੇ।
ਜੁਗਸਲਾਈ ਮਿਊਂਸੀਪਲ ਕਾਰਪੋਰੇਸ਼ਨ ਦੇ ਸਿਟੀ ਮਿਸ਼ਨ ਮੈਨੇਜਰ ਗਲੇਨੀਸ਼ ਮਿਨਜ਼ ਨੇ ਦੱਸਿਆ ਕਿ ਉਨ੍ਹਾਂ ਨੇ ਪਲਾਸਟਿਕ ਦੇ ਕੁੜੇ ਨਾਲ ਨਜਿੱਠਣ ਨਾਲ ਚਲਾਈ ਮੁਹਿੰਮ ਚਲਾਈ ਲਈ 37 SHG ਬਣਾਏ ਹਨ। ਇਹ ਅਨੌਖਾ ਕਰੌਕਰੀ ਬੈਂਕ ਨਾ ਸਿਰਫ ਪਲਾਸਟਿਕ ਦੇ ਕੂੜੇ ਨੂੰ ਘਟਾਏਗਾ, ਸਗੋਂ ਇਨ੍ਹਾਂ ਔਰਤਾਂ ਲਈ ਆਮਦਨੀ ਪੈਦਾ ਕਰਦਾ ਹੈ। ਜੇ ਇਹ ਯੋਜਨਾ ਸਫਲ ਹੋ ਜਾਂਦੀ ਹੈ, ਤਾਂ ਉਹ ਵੱਡੇ ਪੈਮਾਨੇ 'ਤੇ ਬਰਤਨ ਉਧਾਰ ਦੇਣਾ ਸ਼ੁਰੂ ਕਰਨਗੇ।