ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਕਿਸ਼ਤਵਾਰ ਪੁਲਿਸ ਨੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹੀਦੀਨ ਨਾਲ ਸਬੰਧਿਤ ਤਿੰਨ ਅੱਤਵਾਦੀਆਂ ਉੱਤੇ 30 ਲੱਖ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।
ਇਨ੍ਹਾਂ ਤਿੰਨ ਅੱਤਵਾਦੀਆਂ ਵਿੱਚ ਮੁਹੰਮਦ ਅਮੀਨ, ਰਿਆਜ ਅਹਿਮਦ ਅਤੇ ਮੁੱਦਸਿਰ ਹੁਸੈਨ ਦਾ ਨਾਂਅ ਸ਼ਾਮਲ ਹੈ। ਮੁਹੰਮਦ ਅਮੀਨ ਉੱਤੇ 15 ਲੱਖ ਰੁਪਏ, ਰਿਆਜ ਅਹਿਮਦ ਅਤੇ ਮੁੱਦਸਿਰ ਹੁਸੈਨ ਉੱਤੇ ਸਾਢੇ ਸੱਤ ਲੱਖ ਰੁਪਏ ਦਾ ਨਗਦ ਇਨਾਮ ਰੱਖਿਆ ਗਿਆ ਹੈ।