ETV Bharat / bharat

ਜੰਮੂ ਕਸ਼ਮੀਰ: ਸੀਆਰਪੀਐਫ ਦੀ ਪੈਟ੍ਰੋਲਿੰਗ ਟੀਮ 'ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ, 7 ਜ਼ਖਮੀ

author img

By

Published : May 4, 2020, 8:40 PM IST

ਹੰਦਵਾੜਾ ਦੇ ਕਾਜਿਆਬਾਦ ਖ਼ੇਤਰ ਨੇੜੇ ਅੱਤਵਾਦੀਆਂ ਨੇ ਸੀਆਰਪੀਐਫ ਦੀ ਇੱਕ ਪੈਟ੍ਰੋਲਿੰਗ ਪਾਰਟੀ 'ਤੇ ਗ੍ਰਨੇਡ ਹਮਲਾ ਕੀਤਾ ਹੈ। ਇਸ ਹਮਲੇ 'ਚ 3 ਜਵਾਨ ਸ਼ਹੀਦ ਹੋ ਗਏ ਤੇ 7 ਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਫੋਟੋ
ਫੋਟੋ

ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਹੰਦਵਾੜਾ ਦੇ ਕਾਜਿਆਬਾਦ ਖੇਤਰ ਨੇੜੇ ਅੱਤਵਾਦੀਆਂ ਨੇ ਸੀਆਰਪੀਐਫ ਦੀ ਇੱਕ ਪੈਟ੍ਰੋਲਿੰਗ ਪਾਰਟੀ ਉੱਤੇ ਗ੍ਰਨੇਡ ਹਮਲਾ ਕੀਤਾ ਹੈ। ਇਸ ਹਮਲੇ 'ਚ ਪੈਟ੍ਰੋਲਿੰਗ ਪਾਰਟੀ 'ਚ ਸ਼ਾਮਲ ਤਿੰਨ ਜਵਾਨ ਸ਼ਹੀਦ ਹੋ ਗਏ ਤੇ 7 ਜਵਾਨ ਜ਼ਖਮੀ ਹੋ ਗਏ ਹਨ।

  • 3 CRPF personnel have lost their lives, 7 injured in terrorist attack in Handwara(J&K), CRPF officials tell ANI https://t.co/tG0NbdOgTG

    — ANI (@ANI) May 4, 2020 " class="align-text-top noRightClick twitterSection" data=" ">

ਜਾਣਕਾਰੀ ਮੁਤਾਬਕ ਅੱਤਵਾਦੀਆਂ ਵੱਲੋਂ ਕਸ਼ਮੀਰ ਘਾਟੀ 'ਚ ਲਗਾਤਾਰ ਅੱਤਵਾਦੀ ਹਮਲੇ ਜਾਰੀ ਹਨ। ਅੱਤਵਾਦੀਆਂ ਵੱਲੋਂ ਸ੍ਰੀਨਗਰ ਦੇ ਬਾਹਰੀ ਇਲਾਕੇ ਵਾਗੂਰਾ ਨੌਗਾਮ 'ਚ ਸੀਆਰਪੀਐਫ ਦੀ ਇੱਕ ਪੈਟ੍ਰੋਲਿੰਗ ਪਾਰਟੀ ਉੱਤੇ ਗ੍ਰੇਨਡ ਨਾਲ ਹਮਲਾ ਕੀਤਾ ਗਿਆ ਹੈ। ਇਸ ਹਾਦਸੇ 'ਚ 7 ਜਵਾਨ ਜ਼ਖਮੀ ਹੋ ਗਏ ਹਨ। ਇਨ੍ਹਾਂ ਚੋਂ ਸੀਆਈਐਸਐਫ ਦਾ ਇੱਕ ਜਵਾਨ ਵੀ ਸ਼ਾਮਲ ਹੈ।

ਹਮਲੇ ਤੋਂ ਬਾਅਦ ਦੋਹਾਂ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸੀਆਰਪੀਐਫ ਦੇ ਜਵਾਨਾਂ ਨੇ ਹੰਦਵਾੜਾ 'ਚ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹੰਦਵਾੜਾ ਦੇ ਚੰਦਮੁੱਲਾ ਖੇਤਰ ਵਿੱਚ ਇੱਕ ਘਰ 'ਚ ਲੁੱਕੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਮੁਠਭੇੜ 'ਚ ਫੌਜ ਦੇ ਕਰਨਲ ਆਸ਼ੂਤੋਸ਼ ਸ਼ਰਮਾ ਅਤੇ ਮੇਜਰ ਅਨੂਜ ਸੂਦ ਸਣੇ ਕੁੱਲ ਪੰਜ ਜਵਾਨ ਸ਼ਹੀਦ ਹੋਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.