ਨਵੀਂ ਦਿੱਲੀ : ਚੰਦਰਯਾਨ-2 ਦੇ ਲੈਂਡਰ ਨਾਲ ਸੰਪਰਕ ਟੱਟ ਜਾਣ ਕਾਰਨ ਚੰਦਰਯਾਨ-2 ਮਿਸ਼ਨ ਪੂਰਾ ਨਹੀਂ ਹੋ ਸਕੀਆ ਪਰ ਅਗਲੇ 14 ਦਿਨ ਇਸਰੋ ਵਿਗਿਆਨੀਆਂ ਦੀ ਟੀਮ ਲੈਂਡਰ ਨਾਲ ਸੰਪਰਕ ਕਰਨ ਜੀ ਕੋਸ਼ਿਸ਼ ਕਰਨਗੇ।
ਮੀਡੀਆ ਵੱਲੋਂ ਲੈਂਡਰ ਨਾਲ ਮੁੜ ਸੰਪਰਕ ਬਾਰੇ ਦੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਇਸਰੋ ਚੀਫ਼ ਕੇ. ਸਿਵਨ ਨੇ ਕਿਹਾ ਕਿ ਅਸੀਂ ਸੰਪਰਕ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ, ਵਿਗਿਆਨੀਆਂ ਵੱਲੋਂ ਅਗਲੇ 14 ਦਿਨਾਂ ਤੱਕ ਲੈਂਡਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ।
ਇਸਰੋ ਮੁੱਖੀ ਨੇ ਕਿਹਾ ਕਿ ਚੰਦਰਯਾਨ-2 ਮਿਸ਼ਨ ਦਾ 90 ਤੋਂ 95 ਫੀਸਦੀ ਤੱਕ ਦਾ ਮਕਸਦ ਪੂਰਾ ਹੋ ਚੁੱਕਾ ਹੈ ਪਰ ਆਖਰੀ ਗੇੜ ਨੂੰ ਚੰਗੀ ਤਰ੍ਹਾਂ ਪੂਰਾ ਨਹੀਂ ਕੀਤਾ ਜਾ ਸਕੀਆ। ਆਖ਼ਰੀ ਗੇੜ ਵਿੱਚ ਲੈਂਡਰ ਦਾ ਧਰਤੀ 'ਤੇ ਸਥਿਤ ਕੇਂਦਰ ਨਾਲ ਸੰਪਰਕ ਟੁੱਟ ਗਿਆ ਜਿਸ ਕਾਰਨ ਇਸ ਨੂੰ ਪੂਰਾ ਨਹੀਂ ਕੀਤਾ ਜਾ ਸਕੀਆ। ਉਨ੍ਹਾਂ ਦੱਸਿਆ ਕਿ ਸੰਪਰਕ ਟੁੱਟਣ ਜਾਣ ਤੋਂ ਬਾਅਦ ਵੀ ਲੈਂਡਰ ਆਰਬੀਟ ਚੰਨ ਦੇ ਆਲੇ ਦੁਆਲੇ ਚੱਕਰ ਕੱਟ ਰਿਹਾ ਹੈ ਅਤੇ ਵੱਧ ਬਾਲਣ ਹੋਣ ਦੇ ਕਾਰਨ ਇਸ ਦੀ ਉਮਰ ਲਗਭਗ 7 ਸਾਲ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸਰੋ ਵਿਗਿਆਨੀਆਂ ਦੀ ਹੌਸਲਾ ਅਫਜਾਈ ਉੱਤੇ ਬੋਲਦੇ ਕੇ.ਸਿਵਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਾਡੇ ਸਭ ਦੇ ਪ੍ਰਰੇਣਾਸਰੋਤ ਹਨ। ਉਨ੍ਹਾਂ ਦੇ ਸੰਬੋਧਨ ਤੋਂ ਸਾਨੂੰ ਮੁੜ ਹੌਸਲਾ ਮਿਲਿਆ ਹੈ। " ਮੈਂ ਉਨ੍ਹਾਂ ਦੇ ਸੰਬੋਧਨ ਵਿੱਚ ਇਸ ਗੱਲ ਉੱਤੇ ਖ਼ਾਸ ਧਿਆਨ ਦਿੱਤਾ, ਪੀਐਮ ਨੇ ਕਿਹਾ ਕਿ ਵਿਗਿਆਨ ਨੂੰ ਰਿਜਲਟ ਦੇ ਨਜ਼ਰੀਏ ਨਾਲ ਨਹੀਂ ਦੇਖਣਾ ਚਾਹੀਦਾ ਬਲਕਿ ਸ਼ੋਧ ਦੇ ਨਜ਼ਰਿਏ ਨਾਲ ਵੇਖਣਾ ਚਾਹੀਦਾ ਹੈ। ਸ਼ੋਧ ਸਾਨੂੰ ਹੀ ਆਪਣੇ ਆਪ ਸਹੀ ਰਿਜ਼ਲਟ ਤੱਕ ਪਹੁੰਚਾਏਗਾ।