ਮਾਲਦੀਵ: ਭਾਰਤੀ ਜਲ ਸੈਨਾ ਜਹਾਜ਼ ਜਲਸ਼ਵਾ ਮਾਲਦੀਵ ਤੋਂ ਭਾਰਤੀਆਂ ਨੂੰ ਵਾਪਸ ਦੇਸ਼ ਭੇਜਣ ਲਈ ਅਪਰੇਸ਼ਨ 'ਸਮੁੰਦਰ ਸੇਤੂ' ਦੇ ਤਹਿਤ ਪਹਿਲੇ ਪੜਾਅ ਲਈ ਵੀਰਵਾਰ ਨੂੰ ਮਾਲੇ ਬੰਦਰਗਾਹ 'ਚ ਦਾਖਲ ਹੋਇਆ।
-
#INSJalashwa entering Male' port for the 1st phase under Operation #SamudraSetu to repatriate Indians from Maldives.@MEAIndia @DrSJaishankar @harshvshringla @indiannavy pic.twitter.com/D7r8lUrJxf
— India in Maldives (@HCIMaldives) May 7, 2020 " class="align-text-top noRightClick twitterSection" data="
">#INSJalashwa entering Male' port for the 1st phase under Operation #SamudraSetu to repatriate Indians from Maldives.@MEAIndia @DrSJaishankar @harshvshringla @indiannavy pic.twitter.com/D7r8lUrJxf
— India in Maldives (@HCIMaldives) May 7, 2020#INSJalashwa entering Male' port for the 1st phase under Operation #SamudraSetu to repatriate Indians from Maldives.@MEAIndia @DrSJaishankar @harshvshringla @indiannavy pic.twitter.com/D7r8lUrJxf
— India in Maldives (@HCIMaldives) May 7, 2020
ਮਾਲਦੀਵ ਵਿਚਲੇ ਭਾਰਤ ਦੇ ਹਾਈ ਕਮਿਸ਼ਨ ਨੇ ਟਵੀਟ ਕੀਤਾ, "ਆਈਐਨਐਸ ਜਲਸ਼ਵਾ ਮਾਲਦੀਵ ਤੋਂ ਭਾਰਤੀਆਂ ਨੂੰ ਵਾਪਸ ਦੇਸ਼ ਲਿਜਾਣ ਲਈ ਆਪ੍ਰੇਸ਼ਨ ਸਮੁੰਦਰ ਸੇਤੂ ਦੇ ਤਹਿਤ ਪਹਿਲੇ ਪੜਾਅ ਲਈ ਮਾਲੇ ਪੋਰਟ ਵਿਚ ਦਾਖਲ ਹੋ ਰਿਹਾ ਹੈ” ਬੀਤੇ ਦਿਨੀਂ ਭਾਰਤੀ ਨੇਵੀ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਵਿਦੇਸ਼ਾਂ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਦੇਸ਼ ਲਿਜਾਣ ਦੀ ਕੌਮੀ ਕੋਸ਼ਿਸ਼ ਦੇ ਹਿੱਸੇ ਵਜੋਂ ਇਹ ਅਭਿਆਨ ਸ਼ੁਰੂ ਕੀਤਾ ਸੀ।
ਜਲਸ਼ਵਾ ਦੇ ਨਾਲ ਭਾਰਤੀ ਜਲ ਸੈਨਾ ਸਮੁੰਦਰੀ ਜਹਾਜ਼ ਨੂੰ ਮਾਲਦੀਵ ਵਿੱਚ 8 ਮਈ ਤੋਂ ਨਿਕਾਸੀ ਮੁਹਿੰਮ ਸ਼ੁਰੂ ਕਰਨ ਲਈ ਸੇਵਾ ਵਿੱਚ ਲਿਆਂਦਾ ਗਿਆ ਹੈ। ਮਾਲਦੀਵ ਵਿੱਚ ਭਾਰਤੀ ਮਿਸ਼ਨ, ਨੇਵੀ ਸਮੁੰਦਰੀ ਜਹਾਜ਼ਾਂ ਦੁਆਰਾ ਬਾਹਰ ਕੱਢੇ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਇੱਕ ਸੂਚੀ ਤਿਆਰ ਕਰ ਰਿਹਾ ਹੈ ਅਤੇ ਲੋੜੀਂਦੀ ਡਾਕਟਰੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਸੁਵਿਧਾ ਦੇਵੇਗਾ। ਪਹਿਲੀ ਯਾਤਰਾ ਦੌਰਾਨ ਕੁੱਲ 1000 ਵਿਅਕਤੀਆਂ ਨੂੰ ਕੱਢਣ ਦੀ ਯੋਜਨਾ ਹੈ, ਸਮਾਜਕ ਦੂਰੀ ਦੇ ਨਿਯਮਾਂ ਅਤੇ ਹੋਰ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।
ਕੱਢੇ ਗਏ ਕਰਮਚਾਰੀਆਂ ਨੂੰ ਕੇਰਲਾ ਦੇ ਕੋਚੀ ਵਿਖੇ ਉਤਾਰਿਆ ਜਾਵੇਗਾ ਅਤੇ ਰਾਜ ਦੇ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ।