ETV Bharat / bharat

ਇੰਦੌਰ ਵਾਸੀਆਂ ਨੇ ਪੇਸ਼ ਕੀਤੀ ਸਵੱਛਤਾ ਦੀ ਮਿਸਾਲ, ਮਹਾ ਭੋਜ 'ਤੇ ਸਫ਼ਾਈ ਦਾ ਰੱਖਿਆ ਧਿਆਨ

ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਨੇ ਸਫ਼ਾਈ ਪ੍ਰਤੀ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਇਹ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇੱਕ ਸਿਆਸੀ ਆਗੂ ਨੇ ਸ਼ਹਿਰ 'ਚ ਮਹਾਭੋਜ ਦਾ ਆਯੋਜਨ ਕੀਤਾ। ਇਸ ਦੌਰਾਨ ਖਾਣੇ ਦੀ ਸਾਫ਼-ਸਫ਼ਾਈ ਦੇ ਨਾਲ-ਨਾਲ ਸੜਕ ਦੀ ਸਫ਼ਾਈ ਦਾ ਵੀ ਪੂਰਾ ਖਿਆਲ ਰੱਖਿਆ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਹਿਰ ਵਾਸੀ ਸਫ਼ਾਈ ਪ੍ਰਤੀ ਬੇਹਦ ਜਾਗਰੁਕ ਹਨ।

author img

By

Published : Mar 5, 2020, 1:09 PM IST

ਫੋਟੋ
ਫੋਟੋ

ਇੰਦੌਰ: ਭਾਜਪਾ ਦੇ ਕੌਮੀ ਮਹਾਂ ਸਕੱਤਰ ਕੈਲਾਸ਼ ਵਿਜੈਵਰਗੀਯ ਨੇ ਨਗਰ ਭੋਜ ਦਾ ਆਯੋਜਨ ਕੀਤਾ। ਇਸ ਮਹਾ ਭੋਜ ਦੌਰਾਨ ਦੇਰ ਰਾਤ ਤੱਕ ਸ਼ਹਿਰ ਵਾਸੀਆਂ ਨੇ 7 ਕਿਲੋਮੀਟਰ ਲੰਬੀ ਸੜਕ ਉੱਤੇ ਬੈਠ ਕੇ ਮਹਾ ਭੋਜ ਕੀਤਾ। ਜੇਕਰ ਸਫਾਈ ਦੀ ਗੱਲ ਕਰੀਏ ਤਾਂ ਇਸ ਮਹਾ ਭੋਜ ਦੌਰਾਨ ਖਾਣੇ ਤੇ ਸੜਕ ਉੱਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਸਵੇਰ ਦੇ ਸਮੇਂ ਜਿਸ ਸੜਕ ਉੱਤੇ ਮਾਹ ਭੋਜ ਦਾ ਆਯੋਜਨ ਕੀਤਾ ਗਿਆ ਸੀ ਉਹ ਬਿਲਕੁਲ ਸਾਫ਼-ਸੁਥਰੀ ਸੀ, ਜੋ ਕਿ ਸਵੱਛਤਾ ਦੀ ਇੱਕ ਮਿਸਾਲ ਬਣੀ ਹੈ।

ਇੰਦੌਰ ਵਾਸੀਆਂ ਨੇ ਪੇਸ਼ ਕੀਤੀ ਸਵੱਛਤਾ ਦੀ ਮਿਸਾਲ

ਸਵੱਛਤਾ ਦੇ ਪੈਮਾਨੇ ਉੱਤੇ ਇੰਦੌਰ ਸ਼ਹਿਰ ਹਰ ਰੋਜ਼ ਨਵੀਂ ਮਿਸਾਲ ਪੇਸ਼ ਕਰ ਰਿਹਾ ਹੈ। ਦੇਸ਼ ਭਰ ਵਿੱਚ ਚੌਥੀ ਵਾਰ ਸਵੱਛਤਾ ਦੇ ਮਾਮਲੇ ਵਿੱਚ ਨਵਾਂ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਵਾਰ ਮੁੜ ਤੋਂ ਇੰਦੌਰ ਦੇ ਸ਼ਹਿਰ ਵਾਸੀਆਂ ਨੇ ਨਵਾਂ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਭਾਜਪਾ ਆਗੂ ਕੈਲਾਸ਼ ਵਿਜੈਵਰਗੀਯ ਨੇ ਪਿਤਰੇਸ਼ਵਰ ਹਨੂੰਮਾਨ ਮੰਦਰ ਤੋਂ ਇੰਦੌਰ ਦੀ 7 ਕਿੱਲੋਮੀਟਰ ਲੰਬੀ ਸੜਕ 'ਤੇ ਮਹਾ ਭੋਜ ਦਾ ਆਯੋਜਨ ਕੀਤਾ ਸੀ। ਇਸ ਮਹਾ ਭੋਜ 'ਚ ਲੱਖਾਂ ਦੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਲੰਗਰ ਛੱਕਿਆ। ਸਵੇਰ ਦੇ ਸਮੇਂ ਇਹ ਸੜਕ 'ਤੇ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ।

ਅਕਸਰ ਜਿੱਥੇ ਵੀ ਲੰਗਰ ਦਾ ਆਯੋਜਨ ਹੁੰਦਾ ਹੈ, ਉੱਥੇ ਸਵੇਰ ਵੇਲੇ ਗੰਦਗੀ ਵੇਖਣ ਨੂੰ ਮਿਲਦੀ ਹੈ ਪਰ ਇਸ ਦੇ ਉਲਟ ਇੰਦੌਰ ਵਿੱਚ ਇਸ ਮਹਾ ਭੋਜ ਤੋਂ ਬਾਅਦ ਸੜਕ ਸਵੇਰੇ ਦੇ ਸਮੇਂ ਬੇਹਦ ਸਾਫ-ਸੁਥਰੀ ਨਜ਼ਰ ਆਈ ਜਿਸ ਨੂੰ ਵੇਖ ਇਹ ਨਹੀਂ ਕਿਹਾ ਜਾ ਸਕਦਾ ਸੀ। ਰਾਤ ਦੇ ਸਮੇਂ ਇਥੇ ਕਿਸੇ ਤਰ੍ਹਾਂ ਦੇ ਭੋਜ ਦਾ ਆਯੋਜਨ ਹੋਇਆ ਸੀ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਹਿਰ ਵਾਸੀ ਸਫ਼ਾਈ ਪ੍ਰਤੀ ਬੇਹਦ ਜਾਗਰੂਕ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.