ਨਵੀਂ ਦਿੱਲੀ: ਅਮਰੀਕਾ ਅਤੇ ਇਰਾਨ ਵਿਚਾਲੇ ਦਾ ਤਣਾਅ ਹੁਣ ਭਾਰਤ ਪਹੁੰਚ ਚੁੱਕਾ ਹੈ। ਅਮਰੀਕਾ ਦੇ ਕਾਰਨ ਭਾਰਤ ਦੀ ‘ਇੰਡੀਅਨ ਏਅਰਲਾਈਨਜ਼’ ਨੇ ਸਾਰੀਆਂ ਉਹ ਉਡਾਣਾਂ ਜੋ ਕਿ ਈਰਾਨ ਦੇ ਪ੍ਰਭਾਵਿਤ ਹਿੱਸੇ ਦੇ ਉੱਪਰੋਂ ਦੀ ਲੰਘਣੀਆਂ ਹਨ, ਉਨ੍ਹਾਂ ਦੇ ਰੂਟ ਬਦਲ ਦਿੱਤੇ ਹਨ।
ਅਮਰੀਕੀ ਹਵਾਈ ਬਾਜ਼ੀ ਕੰਟਰੋਲਰ ’ਫ਼ੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ’ (ਏਫ਼.ਏ.ਏ ) ਦੀ ਚੇਤਾਵਨੀ ਤੋਂ ਬਾਅਦ ਭਾਰਤ ਦੀ ਏਅਰਲਾਈਨਜ਼ ਨੇ ਇਹ ਫ਼ੈਸਲਾ ਲਿਆ ਹੈ। ਏਫ਼.ਏ.ਏ ਨੇ ਅਪਣੀ ਚੇਤਾਵਨੀ 'ਚ ਕਿਹਾ ਸੀ ਕਿ ਇਹ ਵੀ ਹੋ ਸਕਦਾ ਹੈ ਕਿ ਈਰਾਨ ਦੇ ਹਵਾਈ ਖੇਤਰ ਵਿੱਚ ਭੁਲੇਖੇ ਨਾਲ ਕੋਈ ਵਪਾਰਕ ਹਵਾਈ ਜਹਾਜ਼ ਵੀ ਨਿਸ਼ਾਨਾ ਬਣ ਸਕਦਾ ਹੈ।
ਦੱਸਣਯੌਗ ਹੈ ਕਿ ਭਾਰਤ ਦੇ ਨਾਲ-ਨਾਲ ਦੁਨੀਆ ਦੇ ਲਗਭਗ ਸਾਰੇ ਹੀ ਦੇਸ਼ਾਂ ਦੀਆਂ ਪ੍ਰਮੁੱਖ ਏਅਰਲਾਈਨਜ਼ ਨੇ ਈਰਾਨ ਦੇ ਪ੍ਰਭਾਵਿਤ ਇਲਾਕੇ ਦੇ ਉੱਪਰੋਂ ਲੰਘਣ ਵਾਲੀਆਂ ਆਪੋ–ਆਪਣੀਆਂ ਸਾਰੀਆਂ ਉਡਾਣਾਂ ਦੇ ਰੂਟ ਬਦਲ ਦਿੱਤੇ ਹਨ।