ETV Bharat / bharat

ਫ਼ੌਜਾਂ ਦੀ ਵਾਪਸੀ ਨੂੰ ਲੈ ਕੇ ਨਹੀਂ ਬਣੀ ਗੱਲ, ਤਣਾਅ ਘਟਾਉਣ ਉੱਤੇ ਹੋਈ ਸਹਿਮਤੀ - ਦਿੱਲੀ ਅਤੇ ਬੀਜਿੰਗ

ਮੋਲਡੋ ਵਿੱਚ ਭਾਰਤ ਅਤੇ ਚੀਨ ਦੇ ਸੈਨਿਕ ਕਮਾਂਡਰਾਂ ਵਿਚਾਲੇ ਗੱਲਬਾਤ ਦੇ ਬਾਵਜੂਦ ਕੋਈ ਵੱਡੀ ਸਫਲਤਾ ਨਹੀਂ ਮਿਲੀ। ਅਸਲ ਕੰਟਰੋਲ ਰੇਖਾ ਦੇ ਨਾਲ ਤਾਇਨਾਤ ਫ਼ੌਜਾਂ ਦੀ ਵਾਪਸੀ ਨੂੰ ਲੈ ਕੋਈ ਹੱਲ ਨਹੀਂ ਨਿੱਕਲ ਸਕਿਆ। ਹਾਲਾਂਕਿ, ਦੋਵੇਂ ਦੇਸ਼ ਇਸ ਗੱਲ ਨਾਲ ਸਹਿਮਤ ਹੋਏ ਹਨ ਕਿ ਤਣਾਅ ਘਟਾਉਣ ਦੇ ਲਈ ਮੁਲਾਕਾਤ ਜਾਰੀ ਰਹੇਗੀ।

ਤਸਵੀਰ
ਤਸਵੀਰ
author img

By

Published : Sep 23, 2020, 3:35 PM IST

ਨਵੀਂ ਦਿੱਲੀ: ਭਾਰਤ ਤੇ ਚੀਨ ਮੰਗਲਵਾਰ ਨੂੰ ਮੋਰਚੇ 'ਤੇ ਵਧੇਰੇ ਫ਼ੌਜ ਨਾ ਭੇਜਣ, ਜ਼ਮੀਨੀ ਸਥਿਤੀ ਨੂੰ ਇਕਪਾਸੜ ਢੰਗ ਨਾਲ ਨਾ ਬਦਲਣ ਅਤੇ ਪੂਰਬੀ ਲੱਦਾਖ 'ਚ ਤਣਾਅ ਘੱਟ ਕਰਨ ਦੇ ਮੱਦੇਨਜ਼ਰ ਹੋਰ ਗੁੰਝਲਦਾਰ ਮਾਮਲਿਆਂ ਤੋਂ ਬਚਣ ਲਈ ਸਹਿਮਤ ਹੋਏ।

ਇਨ੍ਹਾਂ ਫ਼ੈਸਲਿਆਂ ਦਾ ਐਲਾਨ ਮੰਗਲਵਾਰ ਦੇਰ ਸ਼ਾਮ ਭਾਰਤੀ ਫ਼ੌਜ ਅਤੇ ਚੀਨੀ ਫ਼ੌਜ ਦੇ ਇੱਕ ਸਾਂਝੇ ਬਿਆਨ ਵਿੱਚ ਕੀਤਾ ਗਿਆ। ਇਸ ਨੂੰ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।

ਇੱਕ ਦਿਨ ਪਹਿਲਾਂ, ਭਾਰਤ ਤੇ ਚੀਨ ਦੇ ਸੈਨਿਕ ਕਮਾਂਡਰਾਂ ਵਿਚਾਲੇ ਗੱਲਬਾਤ ਦਾ ਛੇਵਾਂ ਦੌਰ 14 ਘੰਟਿਆਂ ਤੱਕ ਚੱਲਿਆ। ਹਾਲਾਂਕਿ, ਅਜਿਹਾ ਸਮਝਿਆ ਜਾ ਰਿਹਾ ਹੈ ਕਿ ਮਾਮਲਾ ਅਸਲ ਕੰਟਰੋਲ ਰੇਖਾ 'ਤੇ ਟਕਰਾਅ ਦੇ ਖੇਤਰਾਂ ਤੋਂ ਫ਼ੌਜਾਂ ਦੇ ਵਾਪਸ ਲੈਣ 'ਤੇ ਗੱਲ ਅੱਗੇ ਨਹੀਂ ਵਧੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਫ਼ੌਜਾਂ ਜ਼ਮੀਨੀ ਪੱਧਰ ਉੱਤੇ ਆਪਸ ਵਿੱਚ ਸੰਪਰਕ ਮਜ਼ਬੂਤ ​​ਕਰਨ ਅਤੇ ਗ਼ਲਤਫ਼ਹਿਮੀ ਅਤੇ ਗ਼ਲਤ ਫ਼ੈਸਲਿਆਂ ਤੋਂ ਬਚਣ ਅਤੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਦਰਮਿਆਨ ਮਹੱਤਵਪੂਰਨ ਸਮਝੌਤੇ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਲਈ ਸਹਿਮਤ ਹਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਸਾਂਝੇ ਤੌਰ ਉੱਤੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਨੂੰ ਯਕੀਨੀ ਬਣਾਉਣ ਅਤੇ ਮੁਸ਼ਕਿਲਾਂ ਦੇ ਢੁਕਵੇਂ ਹੱਲ ਲਈ ਵਿਵਹਾਰਿਕ ਕਦਮ ਚੁੱਕਣ ਉੱਤੇ ਵੀ ਸਹਿਮਤ ਹਨ,

ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਪੱਖ ਸੈਨਿਕ ਕਮਾਂਡਰ ਪੱਧਰ ਦੇ ਸੱਤਵੇਂ ਗੇੜ ਨੂੰ ਜਲਦ ਤੋਂ ਜਲਦ ਕਰਵਾਉਣ ਲਈ ਸਹਿਮਤ ਹੋਏ। ਇਨ੍ਹਾਂ ਫ਼ੈਸਲਿਆਂ ਦਾ ਐਲਾਨ ਨਵੀਂ ਦਿੱਲੀ ਅਤੇ ਬੀਜਿੰਗ ਵਿੱਚ ਇੱਕੋ ਸਮੇਂ ਜਾਰੀ ਕੀਤੇ ਗਏ ਬਿਆਨਾਂ ਵਿੱਚ ਕੀਤੀ ਗਈ ਹੈ।

ਇਹ ਪਹਿਲਾ ਮੌਕਾ ਹੈ ਜਦੋਂ ਦੋਵਾਂ ਦੇਸ਼ਾਂ ਦੀਆਂ ਫੌ਼ਜਾਂ ਨੇ ਪੂਰਬੀ ਲੱਦਾਖ ਵਿੱਚ ਰੁਕਾਵਟ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਸਪੱਸ਼ਟ ਕਦਮਾਂ ਦਾ ਐਲਾਨ ਕੀਤਾ ਹੈ।

ਮਈ ਦੇ ਟਕਰਾਅ ਤੋਂ ਬਾਅਦ, ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਨੇ ਕੰਟਰੋਲ ਰੇਖਾ ਦੇ ਨਾਲ ਸੰਵੇਦਨਸ਼ੀਲ ਇਲਾਕਿਆਂ ਵਿੱਚ ਆਪਣੇ ਹਜ਼ਾਰਾਂ ਸਿਪਾਹੀ ਅਤੇ ਹਥਿਆਰ ਤਾਇਨਾਤ ਕੀਤੇ ਹਨ।

ਇਸ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਕਿਹਾ ਕਿ ਚੀਨ ਗੱਲਬਾਤ ਅਤੇ ਵਿਵਾਦਾਂ ਦੇ ਹੱਲ ਰਾਹੀਂ ਦੂਜਿਆਂ ਨਾਲ ਮਤਭੇਦਾਂ ਨੂੰ ਘੱਟ ਕਰੇਗਾ। ਉਨ੍ਹਾਂ ਦਾ ਇਹ ਬਿਆਨ ਲੱਦਾਖ ਵਿੱਚ ਚੱਲ ਰਹੇ ਵਿਵਾਦ ਦੇ ਦੌਰਾਨ ਆਇਆ ਹੈ।

ਬੈਠਕ ਵਿੱਚ ਸ਼ੀ ਜਿਨਪਿੰਗ ਦਾ ਬਿਆਨ

ਸੰਯੁਕਤ ਰਾਸ਼ਟਰ ਮਹਾਂਸਭਾ ਦੀ 75 ਵੀਂ ਬੈਠਕ ਵਿੱਚ ਸ਼ੀ ਨੇ ਕਿਹਾ ਕਿ "ਅਸੀਂ ਗੱਲਬਾਤ ਅਤੇ ਸੰਵਾਦ ਰਾਹੀਂ ਦੂਜਿਆਂ ਨਾਲ ਮਤਭੇਦਾਂ ਨੂੰ ਘਟਾਵਾਂਗੇ ਅਤੇ ਵਿਵਾਦਾਂ ਦਾ ਹੱਲ ਜਾਰੀ ਰੱਖਾਂਗੇ।" ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਅਧਿਕਾਰ, ਵਿਸਥਾਰ ਜਾਂ ਪ੍ਰਭਾਵ ਦੇ ਖੇਤਰ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ। ਸਾਡਾ ਇਰਾਦਾ ਕਿਸੇ ਦੇਸ਼ ਨਾਲ ਸ਼ੀਤ ਯੁੱਧ ਜਾਂ ਗਰਮ ਯੁੱਧ ਵੱਲ ਜਾਣਾ ਨਹੀਂ ਹੈ। ਉਨ੍ਹਾਂ ਦਾ ਭਾਸ਼ਣ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਸੰਦੇਸ਼ ਵਿੱਚ ਸੀ।

15 ਜੂਨ ਨੂੰ, ਗਦਾਵਾਨ ਘਾਟੀ ਵਿੱਚ ਇੱਕ ਹਿੰਸਕ ਝੜਪ ਵਿੱਚ 20 ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ਤੋਂ ਬਾਅਦ ਲੱਦਾਖ ਵਿੱਚ ਸਥਿਤੀ ਵਿਗੜ ਗਈ। ਚੀਨੀ ਫ਼ੌਜ ਨੂੰ ਵੀ ਇਸ ਦਾ ਨੁਕਸਾਨ ਸਹਿਣਾ ਪਿਆ ਪਰ ਵੇਰਵਾ ਨਹੀਂ ਦਿੱਤਾ।

ਸਥਿਤੀ ਉਸ ਵੇਲੇ ਹੋਰ ਵਿਗੜ ਗਈ ਜਦੋਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ ਪਿਛਲੇ ਤਿੰਨ ਹਫ਼ਤਿਆਂ ਵਿੱਚ ਪੈਨਗੋਂਗ ਝੀਲ ਦੇ ਦੱਖਣੀ ਅਤੇ ਉੱਤਰੀ ਕੰਢੇ ਉੱਤੇ ਭਾਰਤੀ ਫ਼ੌਜੀਆਂ ਨੂੰ ‘ਧਮਕਾਉਣ’ ਦੀ ਘੱਟੋ ਘੱਟ ਤਿੰਨ ਵਾਰ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ 45 ਸਾਲਾਂ ਵਿੱਚ ਪਹਿਲੀ ਵਾਰ, ਅਸਲ ਕੰਟਰੋਲ ਰੇਖਾ 'ਤੇ ਹਵਾਈ ਗੋਲੀਆਂ ਚਲਾਈਆਂ ਗਈਆਂ ਹਨ।

ਸੋਮਵਾਰ ਨੂੰ ਸੈਨਿਕ ਪੱਧਰੀ ਗੱਲਬਾਤ ਦੌਰਾਨ, ਦੋਵਾਂ ਦੇਸ਼ਾਂ ਦੇ ਪ੍ਰਤੀਨਧੀਆਂ ਨੇ ਮਈ ਤੋਂ ਸ਼ੁਰੂ ਹੋਏ ਸਰਹੱਦੀ ਟਕਰਾਅ ਨੂੰ ਖ਼ਤਮ ਕਰਨ ਲਈ 10 ਸਤੰਬਰ ਨੂੰ ਭਾਰਤ ਅਤੇ ਚੀਨ ਦਰਮਿਆਨ ਪੰਜ-ਸੂਤਰੀ ਦੋ-ਪੱਖੀ ਸਮਝੌਤੇ ਨੂੰ ਲਾਗੂ ਕਰਨ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ।

ਇਹ ਸਮਝਿਆ ਜਾਂਦਾ ਹੈ ਕਿ 10 ਸਤੰਬਰ ਨੂੰ ਮਾਸਕੋ ਵਿੱਚ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ ਬੈਠਕ ਦੇ ਇੱਕ ਨਿਰਧਾਰਿਤ ਸਮੇਂ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਦਰਮਿਆਨ ਹੋਏ ਸਮਝੌਤੇ ਨੂੰ ਅਮਲ ਵਿੱਚ ਲਿਆਉਣ ਲਈ ਭਾਰਤੀ ਵਫ਼ਦ ਨੇ ਜ਼ੋਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਗੱਲਬਾਤ ਦਾ ਏਜੰਡਾ ਪੰਜ-ਪੁਆਇੰਟ ਸਮਝੌਤੇ ਨੂੰ ਲਾਗੂ ਕਰਨ ਲਈ ਇੱਕ ਨਿਰਧਾਰਿਤ ਸਮਾਂ ਸੀਮਾ ਤੈਅ ਕਰਨਾ ਸੀ।

ਸਮਝੌਤੇ ਦਾ ਉਦੇਸ਼ ਤਣਾਅਪੂਰਨ ਰੁਕਾਵਟ ਨੂੰ ਖ਼ਤਮ ਕਰਨਾ ਹੈ, ਜਿਸ ਵਿੱਚ ਫ਼ੌਜਾਂ ਨੂੰ ਤੁਰੰਤ ਵਾਪਿਸ ਲੈਣਾ, ਵਧਦੀਆਂ ਕਾਰਵਾਈਆਂ ਤੋਂ ਬਚਣਾ, ਸਾਰੇ ਸਰਹੱਦੀ ਪ੍ਰਬੰਧਨ ਸਮਝੌਤਿਆਂ ਅਤੇ ਪ੍ਰੋਟੋਕਾਲਾਂ ਦੀ ਪਾਲਣਾ ਕਰਨਾ ਅਤੇ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਸ਼ਾਂਤੀ ਬਹਾਲ ਕਰਨ ਲਈ ਕਦਮ ਚੁੱਕਣੇ ਸ਼ਾਮਿਲ ਹਨ। ਸੈਨਿਕ ਗੱਲਬਾਤ ਲਈ ਭਾਰਤੀ ਪ੍ਰਤੀਨਿਧੀ ਮੰਡਲ ਵਿੱਚ ਪਹਿਲੀ ਵਾਰ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਸ਼ਾਮਿਲ ਕੀਤਾ ਗਿਆ।

ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਨਵੀਨ ਸ੍ਰੀਵਾਸਤਵ ਇਸ ਵਫ਼ਦ ਦਾ ਹਿੱਸਾ ਸਨ। ਉਹ ਸਰਹੱਦੀ ਸਲਾਹ-ਮਸ਼ਵਰੇ ਅਤੇ ਤਾਲਮੇਲ ਕਾਰਜ ਪ੍ਰਣਾਲੀ (ਡਬਲਯੂਐਮਸੀਸੀ) ਦੇ ਢਾਂਚੇ ਤਹਿਤ ਸਰਹੱਦੀ ਵਿਵਾਦ ਉੱਤੇ ਚੀਨ ਨਾਲ ਕੂਟਨੀਤਕ ਗੱਲਬਾਤ ਵਿੱਚ ਸ਼ਾਮਿਲ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.