ਨਵੀਂ ਦਿੱਲੀ: ਜਿੱਥੇ ਦੇਸ਼ ਵਿੱਚ ਧਰਮ ਦੇ ਨਾਂਅ 'ਤੇ ਹੋਣ ਵਾਲੇ ਦੰਗਿਆਂ ਦੀਆਂ ਵਾਰਦਾਤਾਂ ਦੇਸ਼ ਵਾਸੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ, ਉੱਥੇ ਹੀ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀਆਂ ਘਟਨਾਵਾਂ ਦੇਸ਼ ਵਾਸੀਆਂ ਦੇ ਮਨ ਨੂੰ ਸਕੂਨ ਦਿੰਦੀਆਂ ਹਨ।
ਅਜਿਹੀ ਹੀ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀ ਇੱਕ ਘਟਨਾ ਪੂਰਬੀ ਦਿੱਲੀ ਦੇ ਵਿਧਾਨ ਸਭਾ ਹਲਕਾ ਮੁਸਤਫਾਬਾਦ ਖੇਤਰ ਤੋਂ ਆਈ ਹੈ। ਜਿੱਥੇ ਸਿੱਖ, ਹਿੰਦੂ ਭਾਈਚਾਰੇ ਨੇ ਏਕਤਾ ਦਾ ਸੰਦੇਸ਼ ਦਿੰਦੇ ਹੋਏ ਮੁਸਤਫਾਬਾਦ ਖੇਤਰ ਵਿੱਚ ਅਕਬਰੀ ਮਸਜਿਦ ਨੂੰ ਸੈਨੇਟਾਈਜ਼ ਕੀਤਾ ਹੈ। ਮਸਜਿਦ ਦੇ ਇਮਾਮ ਨੇ ਸੈਨੇਟਾਈਜ਼ ਕਰਨ 'ਤੇ ਸਿੱਖ, ਹਿੰਦੂ ਭਾਈਚਾਰੇ ਦਾ ਧੰਨਵਾਦ ਕੀਤਾ।
ਉੱਥੇ ਹੀ ਮਸਜਿਦ ਦੇ ਇਮਾਮ ਨੇ ਸਿੱਖ, ਹਿੰਦੂ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਏਕਤਾ ਨਾਲ ਭਾਈਚਾਰਾ ਬਣਾ ਕੇ ਰੱਖਿਆ ਜਾਵੇ। ਕੋਰੋਨਾ ਵਾਇਰਸ ਨਾਲ ਏਕਤਾ ਨਾਲ ਹੀ ਲੜਿਆ ਜਾਵੇ।
ਦੱਸ ਦੇਈਏ ਆਰਡਬਲਿਊਏ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਲੌਕਡਾਊਨ ਦੇ ਸਮੇਂ ਤੋਂ ਹੀ ਮੰਦਿਰ, ਮਸਜਿਦ, ਅਤੇ ਗੁਰਦੁਆਰੇ ਤੇ ਚਰਚ ਨੂੰ ਸੈਨੇਟਾਈਜ਼ ਕਰ ਰਹੀ ਹੈ।