ETV Bharat / bharat

ਆਈਐੱਮਏ ਦੇਹਰਾਦੂਨ ਨੇ 88 ਸਾਲਾਂ 'ਚ 62 ਹਜ਼ਾਰ ਅਫਸਰ ਕੀਤੇ ਤਿਆਰ - ਫ਼ੀਲਡ ਮਾਰਸ਼ਲ ਸੈਮ ਮਾਨੇਕਸ਼ਾ

ਦੁਨੀਆ ਦੇ ਸਭ ਤੋਂ ਮਜ਼ਬੂਤ ਫ਼ੌਜੀਆਂ ਨੂੰ ਤਿਆਰ ਕਰਨ ਵਾਲੀ ਸੰਸਥਾ। ਆਧੁਨਿਕ ਹਥਿਆਰਾਂ ਅਤੇ ਤਕਨੀਕਾਂ ਤੋਂ ਨਹੀਂ, ਚੀਨ ਸਾਡੇ ਇਨ੍ਹਾਂ ਫ਼ੌਜੀ ਅਧਿਕਾਰੀਆਂ ਦੇ ਹੌਂਸਲੇ ਤੋਂ ਘਬਰਾਉਂਦਾ ਹੈ। ਭਾਰਤੀ ਫ਼ੌਜ ਅਕਾਦਮੀ ਦੇ 88 ਸਾਲ ਦੇ ਇਤਿਹਾਸ ਵਿੱਚ ਤਾਕਤਵਰ ਫ਼ੌਜੀ ਅਫ਼ਸਰਾਂ ਦੇ ਨਾਂਅ ਤੁਹਾਨੂੰ ਮਾਣ ਨਾਲ ਭਰ ਦੇਣਗੇ।

ਆਈਐੱਮਏ ਦੇਹਰਾਦੂਨ ਨੇ 88 ਸਾਲਾਂ 'ਚ 62 ਹਜ਼ਾਰ ਫ਼ੌਜੀਆਂ ਨੂੰ ਕੀਤੈ ਤਿਆਰ

author img

By

Published : Dec 11, 2020, 10:52 PM IST

ਦੇਹਰਾਦੂਨ: ਦੁਨੀਆ ਦੇ ਸਭ ਤੋਂ ਬਹਿਤਰੀਨ ਫ਼ੌਜੀ ਅਫ਼ਸਰਾਂ ਨੂੰ ਤਿਆਰ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਭਾਰਤੀ ਫ਼ੌਜ ਦੇ ਲਈ ਇਸ ਦੀ ਜ਼ਿੰਮੇਵਾਰੀ ਲੈਂਦੀ ਹੈ ਭਾਰਤੀ ਫ਼ੌਜ ਅਕਾਦਮੀ, ਜੋ ਜੰਗਾਂ ਲੜਣ ਅਤੇ ਫ਼ਤਿਹ ਹਾਸਲ ਕਰਨ ਦੇ ਲਈ ਸਭ ਤੋਂ ਜ਼ਰੂਰੀ ਗੱਲਾਂ ਹਨ, ਹਿੰਮਤ, ਹੌਂਸਲਾ ਅਤੇ ਬਹਾਦੁਰੀ ਨੂੰ ਪੈਦਾ ਕਰਦੀ ਹੈ, ਇੰਡੀਅਨ ਮਿਲਟਰੀ ਅਕੈਡਮੀ।

ਦੇਹਰਾਦੂਨ ਵਿੱਚ ਲਗਭਗ 1,400 ਏਕੜ ਵਿੱਚ ਫ਼ੈਲੀ ਇਹ ਵਿਸ਼ਾਲ ਇਮਾਰਤ ਨਾ ਕੇਵਲ ਇਤਿਹਾਸਕ ਹੈ, ਬਲਕਿ ਇਹ ਤਾਕਤਵਰ ਅਫ਼ਸਰਾਂ ਦਾ ਪ੍ਰੀਖਣ ਕੇਂਦਰ ਵੀ ਹੈ। ਇਤਿਹਾਸ ਗਵਾਹ ਹੈ ਕਿ ਇਥੇ ਤਿਆਰ ਹੋਣ ਵਾਲੇ ਵੀਰ-ਜਵਾਨਾਂ ਨੇ ਹਿੰਮਤ ਦੀ ਹਰ ਹੱਦ ਨੂੰ ਪਾਰ ਕੀਤਾ ਹੈ। ਦੁਸ਼ਮਣ ਕੋਈ ਵੀ ਹੋਵੇ ਭਾਰਤੀ ਸ਼ੇਰਾਂ ਦੀ ਦਹਾੜ ਦੇ ਸਾਹਮਣੇ ਹਰ ਹਥਿਆਰ ਅਤੇ ਤਕਨੀਕ ਬੇਕਾਰ ਰਹਿ ਗੀ।

ਪਹਿਲੇ ਬੈਚ ਵਿੱਚ ਸ਼ਾਮਲ ਸਨ 40 ਜੈਂਟਲਮੈਨ ਕੈਡੇਟਸ

ਭਾਰਤੀ ਮਿਲਟਰੀ ਅਕਾਦਮੀ ਦੀ ਸਥਾਪਨਾ 1932 ਵਿੱਚ ਹੋਈ ਸੀ। ਪਹਿਲੇ ਬੈਚ ਵਿੱਚ 40 ਜੈਂਟਲਮੈਨ ਕੈਡੇਟਸ ਸ਼ਾਮਲ ਸਨ। ਸਾਲ 1971 ਦੇ ਭਾਰਤ-ਪਾਕਿ ਯੁੱਧ ਦੇ ਨਾਇਕ ਰਹੇ ਫ਼ੀਲਡ ਮਾਰਸ਼ਨ ਸੈਮ ਮਾਨੇਕਸ਼ਾ ਇਸੇ ਪਹਿਲੇ ਬੈਚ ਦੇ ਵਿਦਿਆਰਥੀ ਸਨ। ਪਹਿਲੇ ਬੈਚ ਵਿੱਚ ਸ਼ਾਮਲ ਸਮਿਥ ਡਨ ਬੇ ਵਰਮਾ ਅਤੇ ਮਹੁੰਮਦ ਮੂਸਾ ਖ਼ਾਨ ਨੇ ਪਾਕਿਸਤਾਨੀ ਫ਼ੌਜ ਦੀ ਅਗਵਾਈ ਕੀਤੀ ਸੀ। ਭਾਰਤੀ ਫ਼ੌਜ ਅਕਾਦਮੀ ਹੁਣ ਤੱਕ ਦੇਸ਼ ਅਤੇ ਦੁਨੀਆ ਨੂੰ 62 ਹਜ਼ਾਰ ਤੋਂ ਜ਼ਿਆਦਾ ਫ਼ੌਜੀ ਅਫ਼ਸਰ ਦੇ ਚੁੱਕੀ ਹੈ। ਇਸ ਵਿੱਚ 2,500 ਵਿਦੇਸ਼ੀ ਫ਼ੌਜੀ ਅਫ਼ਸਰ ਵੀ ਸ਼ਾਮਲ ਹਨ।

ਵੇਖੋ ਵੀਡੀਓ।

ਸ਼ਹੀਦ ਫ਼ੌਜੀ ਅਫ਼ਸਰਾਂ ਦੇ ਨਾਂਅ ਉਕਰੇ ਨੇ

ਕਿਹਾ ਜਾਂਦਾ ਹੈ ਕਿ ਦ੍ਰੋਣ ਨਗਰੀ ਦੇਹਰਾਦੂਨ ਵਿੱਚ ਭਾਰਤੀ ਮਿਲਟਰੀ ਅਕਾਦਮੀ ਦੇ ਇਸੇ ਖੇਤਰ ਵਿੱਚ ਗੁਰੂ ਦ੍ਰੋਣਾਚਾਰਿਆ ਨੇ ਪਾਂਡਵਾਂ ਅਤੇ ਕੌਰਵਾਂ ਨੂੰ ਸ਼ਸਤਰਾਂ ਅਤੇ ਯੁੱਧ ਦੀ ਸਿੱਖਿਆ ਦਿੱਤੀ ਸੀ। ਹੁਣ ਗੁਰੂ ਦ੍ਰੋਣਾਚਾਰਿਆ ਦੇ ਇਸੇ ਸਥਾਨ ਉੱਤੇ ਜੈਂਟਲਮੈਨ ਕੈਡੇਟਸ ਨੂੰ ਦੇਸ਼ ਦੀ ਸੇਵਾ ਲਈ ਸਰੀਰਿਕ ਸਮਰੱਥਾ, ਮਾਨਸਿਕ ਮਜ਼ਬੂਤੀ, ਅਗਵਾਈ ਕਰਨ ਦੀ ਯੋਗਤਾ ਅਤੇ ਹਥਿਆਰਾਂ ਦਾ ਪ੍ਰੀਖਣ ਸਿਖਾਇਆ ਜਾਂਦਾ ਹੈ। ਅਕਾਦਮੀ ਵਿੱਚ ਵਾਰ ਮੈਮੋਰੀਅਲ ਵੀ ਸਥਾਪਿਤ ਕੀਤਾ ਗਿਆ ਹੈ, ਜਿਥੇ ਅਕਾਦਮੀ ਤੋਂ ਪਾਸ ਆਊਟ ਸ਼ਹੀਦ ਫ਼ੌਜੀ ਅਫ਼ਸਰਾਂ ਦੇ ਨਾਂਅ ਉਕਰੇ ਜਾਂਦੇ ਹਨ।

88 ਸਾਲ ਪੁਰਾਣੀਆਂ ਮਾਣ-ਮੱਤੀਆਂ ਇਤਿਹਾਸਕ ਯਾਦਾਂ

ਭਾਰਤੀ ਮਿਲਟਰੀ ਅਕਾਦਮੀ ਦੇ 88 ਸਾਲ ਪੁਰਾਣੀਆਂ ਮਾਣ-ਮੱਤੀਆਂ ਇਤਿਹਾਸਕ ਯਾਦਾਂ ਇਥੇ ਮੌਜੂਦ ਮਿਊਜ਼ੀਅਮ ਵਿੱਚ ਰੱਖੀਆਂ ਗਈਆਂ ਹਨ। ਭਾਰਤ ਵਿੱਚ ਸਥਿਤ ਬ੍ਰਿਟਿਸ਼ ਸਰਕਾਰ ਦੇ ਕਮਾਂਡਰ ਇਨ ਚੀਫ਼ ਫ਼ੀਲਡ ਮਾਰਸ਼ਲ ਸਰ ਫਲਿਪ ਚੈਟਵੁਡ ਤੋਂ ਲੈ ਕੇ ਪਾਕਿਸਤਾਨ ਨੂੰ ਹਿਲਾਉਣ ਵਾਲੇ 1971 ਦੇ ਯੁੱਧ ਦੇ ਨਾਇਕ ਫ਼ੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀਆਂ ਪੁਰਾਣੀਆਂ ਤਸਵੀਰਾਂ ਇਥੇ ਮੌਜੂਦ ਹਨ। ਬ੍ਰਿਟਿਸ਼ ਸਮੇਂ ਹਥਿਆਰਾਂ ਤੋਂ ਲੈ ਕੇ ਦੇਸ਼ ਦੇ ਸਰਵਉੱਚ ਮੈਡਲ ਅਤੇ ਪਾਕਿਸਤਾਨ ਦਾ ਉਹ ਝੰਡਾ (ਜਿਸ ਨੂੰ 1971 ਵਿੱਚ ਜਿੱਤ ਤੋਂ ਬਾਅਦ ਆਤਮ-ਸਮਰਪਣ ਕੀਤੇ ਗਏ ਪਾਕਿਸਤਾਨੀ ਫ਼ੌਜੀਆਂ ਤੋਂ ਲਿਆ ਗਿਆ) ਇਥੇ ਰੱਖਿਆ ਗਿਆ ਹੈ।

ਪ੍ਰੰਪਰਾਵਾਂ ਨਾਲ ਭਰੀ ਇਤਿਹਾਸਕ ਫ਼ੌਜ ਅਕਾਦਮੀ

ਬਹਾਦਰ ਫ਼ੌਜੀਆਂ ਦੇ ਪੈਰਾਂ ਦੀ ਚਾਲ ਦਾ ਗਵਾਹ ਸਰ ਫਿਲਿਫ ਚੈਟਵੁਡ ਦੇ ਨਾਂਅ ਨਾਲ ਚੈਟਵੁਡ ਭਵਨ ਦੇ ਸਾਹਮਣੇ ਦਾ ਇਹ ਮੈਦਾਨ ਹਰ ਸਾਲ ਅੰਤਿਮ ਪਗ ਦੀ ਰੁਕਾਵਟ ਨੂੰ ਖ਼ਤਮ ਕਰ ਜੀਸੀ ਨੂੰ ਫ਼ੌਜੀ ਅਫ਼ਸਰ ਬਣਦਾ ਦੇਖਦਾ ਹੈ। ਉਂਝ ਤਾਂ ਪ੍ਰੰਪਰਾਵਾਂ ਨਾਲ ਭਰੀ ਇਸ ਇਤਿਹਾਸਕ ਫ਼ੌਜੀ ਅਕਾਦਮੀ ਨੇ 1932 ਤੋਂ ਬਾਅਦ ਵਿਸ਼ਵ ਯੁੱਧ ਤੋਂ ਲੈ ਕੇ ਕਈ ਮੁਸ਼ਕਿਲ ਪਲਾਂ ਨੂੰ ਦੇਖਿਆ, ਪਰ ਅਜਿਹਾ ਕਦੇ ਨਹੀਂ ਹੋਇਆ ਜਦੋਂ ਇਹ ਅਕਾਦਮੀ ਆਪਣੇ ਕਰਤੱਬ ਤੋਂ ਪਿੱਛੇ ਹਟੀ ਹੋਵੇ।

ਔਖੇ ਸਮੇਂ ਵਿੱਚ ਜਾਰੀ ਰੱਖਿਆ ਪ੍ਰੀਖਣ

ਜਦੋਂ ਦੇਸ਼ ਅਤੇ ਦੁਨੀਆ ਵਿੱਚ ਇੱਕ ਵਾਇਰਸ ਨੇ ਸਭ ਨੂੰ ਰੁੱਕਣ ਉੱਤੇ ਮਜਬੂਰ ਕਰ ਦਿੱਤਾ ਸੀ, ਉਦੋਂ ਵੀ ਭਾਰਤੀ ਮਿਲਟਰੀ ਅਕਾਦਮੀ ਹੀ ਸੀ, ਜਿਸ ਨੇ ਦੇਸ਼ ਦੀਆਂ ਸਰਹੱਦਾਂ ਨੂੰ ਕਦੇ ਵੀ ਔਕੜਾਂ ਪੇਸ਼ ਨਹੀਂ ਆਉਣ ਦਿੱਤੀਆਂ। ਅਕਾਦਮੀ ਨੇ ਕੋਵਿਡ-19 ਦੇ ਇਸ ਔਖੇ ਸਮੇਂ ਵਿੱਚ ਵੀ ਆਪਣਾ ਪ੍ਰੀਖਣ ਜਾਰੀ ਰੱਖਿਆ ਅਤੇ ਦੇਸ਼ ਨੂੰ ਹੋਣਹਾਰ ਅਤੇ ਕਾਬਿਲ ਫ਼ੌਜੀ ਅਫ਼ਸਰ ਦਿੰਦੀ ਰਹੀ। ਇਸ ਦਾ ਸਭ ਤੋਂ ਵੱਡਾ ਉਦਾਹਰਣ 6 ਮਹੀਨੇ ਪਹਿਲਾਂ ਹੋਈ ਉਹ ਇਤਿਹਾਸਕ ਪਾਸਿੰਗ ਆਊਟ ਪ੍ਰੇਡ ਹੈ, ਜਿਸ ਨੂੰ ਭਾਰਤੀ ਫ਼ੌਜ ਅਕਾਦਮੀ ਨੇ ਬਾਖ਼ੂਬੀ ਪੂਰਾ ਕਰਵਾਇਆ।

ਆਈਐੱਮਏ ਨੇ ਅਪਣਾਈ ਰਣਨੀਤੀ

ਲੈਫ਼ਟੀਨੈਂਟ ਕਰਨਲ ਰਮਨ ਗੱਕਰ ਦੱਸਦੇ ਹਨ ਕਿ ਕੋਵਿਡ-19 ਦੇ ਕਾਰਨ ਲੌਕਡਾਊਨ ਲੱਗਿਆ ਤਾਂ ਆਈਐੱਮਏ ਨੇ ਨਵੀਂ ਰਣਨੀਤੀ ਅਪਣਾਈ। ਅਕਾਦਮੀ ਨੇ ਬਾਹਰ ਤੋਂ ਲੋਕਾਂ ਨੂੰ ਨਹੀਂ ਬੁਲਾਇਆ। ਆਈਐੱਮਏ ਦੇ ਅੰਦਰ ਜੋ ਸਟਾਫ਼ਡ ਸੀ ਉਸੇ ਨਾਲ ਕੰਮ ਚਲਾਇਆ ਗਿਆ। ਇਸ ਨਾਲ ਜੀਸੀ ਦੀ ਟ੍ਰੇਨਿੰਗ ਵੀ ਵਧੀਆ ਤਰੀਕੇ ਨਾਲ ਹੋਈ ਅਤੇ ਆਈਐੱਮਏ ਕੋਰੋਨਾ ਸੰਕਰਮਣ ਤੋਂ ਬਚਿਆ ਰਿਹਾ।

ਆਈਐੱਮਏ ਦਾ ਮੋਟੋ ਬਹਾਦਰੀ ਅਤੇ ਬੁੱਧੀ

ਮੇਜਰ ਨਿਤੀਸ਼ ਵਿੱਜ ਨੇ ਕਿਹਾ ਕਿ ਆਈਐੱਮਏ ਦਾ ਮੋਟੋ ਬਹਾਦਰੀ ਅਤੇ ਬੁੱਧੀ ਹੈ। ਪ੍ਰੀਖਣ ਦੌਰਾਨ ਜੀਸੀ ਦਾ ਧਿਆਨ ਕੇਂਦਰਿਤ ਹੋਵੇਗਾ ਤਾਂ ਜ਼ਿਆਦਾ ਅਨੁਭਵ ਹਾਸਲ ਹੋਵੇਗਾ। ਮੇਜਰ ਵਿੱਜ ਕਹਿੰਦੇ ਹਨ ਕਿ ਟ੍ਰੇਨਿੰਗ ਦੇ ਵਿਚਕਾਰ ਅਸੀਂ ਫ਼ਨ ਫੈਕਟਰ ਵੀ ਪਾਉਂਦੇ ਹਾਂ। ਇਸ ਵਿੱਚ ਐਕਟਿੰਗ ਅਤੇ ਗਾਣੇ ਵੀ ਹੁੰਦੇ ਹਨ। ਇਸ ਨਾਲ ਜੀਸੀ ਖ਼ੁਦ ਨੂੰ ਐਕਟਿਵ ਅਤੇ ਤਰੋ-ਤਾਜ਼ਾ ਮਹਿਸੂਸ ਕਰਦਾ ਹੈ।

ਭਾਰਤੀ ਫ਼ੌਜ ਅਕਾਦਮੀ

ਭਾਰਤੀ ਫ਼ੌਜ ਅਕਾਦਮੀ ਦੇਸ਼ ਨੂੰ ਹੁਣ ਤੱਕ 16 ਜਨਰਲ ਯਾਨੀ ਕਿ ਚੀਫ਼ ਆਫ਼ ਆਰਮੀ ਸਟਾਫ਼ ਦੇ ਚੁੱਕੀ ਹੈ। ਅਗਵਾਈ ਕਰਨ ਦੀ ਸਮਰਥਾ ਅਤੇ ਤੁਰੰਤ ਫ਼ੈਸਲਾ ਲੈਣ ਦੇ ਨਾਲ ਹੀ ਇੱਕ ਜੈਂਟਲਮੈਨ ਕੈਡੇਟ ਨੂੰ ਫ਼ੌਲਾਦ ਬਣਾਉਣ ਵਾਲੇ ਇਹ ਸਥਾਨ ਦੁਨੀਆਂ ਵਿੱਚ ਇਨ੍ਹਾਂ ਕਾਰਨਾਂ ਕਰ ਕੇ ਹੀ ਜਾਣਿਆ ਜਾਂਦਾ ਹੈ।

ਪਰੇਡ ਵਿੱਚ ਕੁੱਲ 395 ਜੈਂਟਲਮੈਨ ਕੈਡੇਟਸ ਸ਼ਾਮਲ

ਉਥੇ ਹੀ ਇਸ ਵਾਰ ਦੀ ਭਾਰਤੀ ਮਿਲਟਰੀ ਅਕਾਦਮੀ ਵਿੱਚ ਪਾਸਿੰਗ ਆਊਟ ਪਰੇਡ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਵਾਰ ਪਾਸਿੰਗ ਆਊਟ ਪਰੇਡ ਵਿੱਚ ਕੁੱਲ 395 ਜੈਂਟਲਮੈਨ ਕੈਡੇਟਸ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ 70 ਵਿਦੇਸ਼ੀ ਹਨ। ਦੇਸ਼ ਨੂੰ ਇਸ ਵਾਰ 325 ਫ਼ੌਜੀ ਅਧਿਕਾਰੀ ਮਿਲਣ ਜਾ ਰਹੇ ਹਨ। ਉੱਤਰਾਖੰਡ ਤੋਂ 24 ਅਧਿਕਾਰੀ ਫ਼ੌਜ ਨੂੰ ਮਿਲਣ ਜਾ ਰਹੇ ਹਨ। ਦੇਸ਼ ਨੂੰ ਸਭ ਤੋਂ ਜ਼ਿਆਦਾ 50 ਅਧਿਕਾਰੀ ਉੱਤਰ ਪ੍ਰਦੇਸ਼ ਦੇਣ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.