ETV Bharat / bharat

IIT ਦਿੱਲੀ ਦੇ ਵਿਦਿਆਰਥੀਆਂ ਨੇ ਦਿਵਿਆਂਗ ਲੋਕਾਂ ਨੂੰ ਦਿੱਤਾ ਤੋਹਫ਼ਾ

author img

By

Published : Jul 26, 2019, 10:19 PM IST

ਆਈਆਈਟੀ ਦਿੱਲੀ ਦੇ ਵਿਦਿਆਰਥੀਆਂ ਨੇ ਇੱਕ ਅਨੌਖਾ ਕਰਚ (ਬੈਸਾਖੀ) ਤਿਆਰ ਕੀਤਾ ਹੈ ਜਿਸ ਦੀ ਬਣਤਰ ਮਨੁੱਖ ਦੇ ਪੈਰਾਂ ਵਰਗੀ ਹੈ। ਇਸ ਦੀ ਮਦਦ ਨਾਲ ਦਿਵਿਆਂਗ ਲੋਕ ਸੜਕ, ਫਰਸ਼ ਅਤੇ ਤਿਲਕਨ ਵਾਲੀ ਥਾਵਾਂ ਉੱਤੇ ਅਸਾਨੀ ਨਾਲ ਚੱਲ ਸਕਣਗੇ। ਇਸ ਕਰਚ ਦੀ ਕੀਮਤ 3000 ਰੁਪਏ ਦੱਸੀ ਜਾ ਰਹੀ ਹੈ।

ਫੋਟੋ

ਨਵੀਂ ਦਿੱਲੀ : ਆਈਆਈਟੀ ਦਿੱਲੀ ਦੇ ਵਿਦਿਆਰਥੀਆਂ ਨੇ ਇੱਕ ਅਨੋਖਾ ਕਰਚ ਤਿਆਰ ਕੀਤਾ ਹੈ। ਇਸ ਦੀ ਬਣਤਰ ਮਨੁੱਖੀ ਪੈਰਾਂ ਵਾਂਗ ਹੈ। ਇਸ ਨੂੰ ਬਣਾਉਣ ਵਾਲੇ ਵਿਦਿਆਰਥੀਆਂ ਦਾ ਇਹ ਦਾਅਵਾ ਹੈ ਕਿ ਦਿਵਿਆਂਗ ਅਤੇ ਜ਼ਰੂਰਤਮੰਦ ਲੋਕ ਇਸ ਦੀ ਮਦਦ ਨਾਲ ਤਿਲਕਨ ਵਾਲੇ ਫਰਸ਼ ਸਮਤੇ ਸੜਕ, ਜ਼ਮੀਨ 'ਤੇ ਅਸਾਨੀ ਨਾਲ ਚੱਲ ਸਕਦੇ ਹਨ।

ਵੀਡੀਓ

ਕਰਚ ਤਿਆਰ ਕਰਨ ਦੀ ਪ੍ਰੇਰਣਾ

ਆਈਆਈਟੀ ਦੇ ਵਿਦਿਆਰਥੀ ਸ੍ਰੀਨਿਵਾਸ ਨੇ ਦੱਸਿਆ ਕਿ ਇਸ ਕਰਚ ਨੂੰ ਬਣਾਉਣ ਦੀ ਪ੍ਰਰੇਣਾ ਉਨ੍ਹਾਂ ਨੂੰ ਇੱਕ ਦੋਸਤ ਦੀ ਹਾਲਤ ਵੇਖ ਕੇ ਮਿਲੀ। ਸੱਟ ਲਗਣ ਕਾਰਨ ਉਨ੍ਹਾਂ ਦਾ ਦੋਸਤ ਚੱਲ ਫਿਰ ਨਹੀਂ ਪਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਿਹੜੇ ਕਰਚ ਵਿਕਲਾਂਗ ਲੋਕਾਂ ਨੂੰ ਦਿੱਤੇ ਜਾਂਦੇ ਹਨ। ਉਨ੍ਹਾਂ ਦਾ ਹੇਠਲਾ ਹਿੱਸਾ ਗੋਲ ਹੁੰਦਾ ਹੈ ਅਤੇ ਰਬੜ ਨਾਲ ਬਣਿਆ ਹੁੰਦਾ ਹੈ। ਇਸ ਵਜ੍ਹਾ ਨਾਲ ਇਹ ਜਲਦੀ ਘਿਸ ਕੇ ਖ਼ਰਾਬ ਹੋ ਜਾਂਦਾ ਹੈ। ਸ੍ਰੀਨਿਵਾਸ ਨੇ ਕਿਹਾ ਕਿ ਜਦ ਅਸੀਂ ਚਲਦੇ ਹਾਂ ਤਾਂ ਸਾਡੇ ਸਰੀਰ ਦਾ ਸਾਰਾ ਭਾਰ ਸਾਡੇ ਪੈਰਾਂ ਉੱਤੇ ਪੈਂਦਾ ਹੈ , ਪਰ ਜਦ ਵੀ ਅਸੀਂ ਕਰਚ ਦਾ ਸਹਾਰਾ ਲੈਂਦੇ ਹਾਂ ਤਾਂ ਉਸ ਦਾ ਹੇਠਲਾ ਹਿੱਸਾ ਗੋਲ ਹੋਣ ਕਾਰਨ ਸਾਰਾ ਭਾਰ ਸਾਡੇ ਸਰੀਰ 'ਤੇ ਪੈਂਦਾ ਹੈ। ਇਸ ਦੇ ਨਾਲ ਸਰੀਰ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ।

ਫਲੈਕਸਮੋਟਿਵ ਰੱਖਿਆ ਨਾਂਅ

ਇਹ ਗੱਲ ਧਿਆਨ ਵਿੱਚ ਰਖਦੇ ਹੋਏ ਫਲੈਕਸਮੋਟਿਵ ਨਾਂਅ ਦੇ ਇਸ ਕਰਚ ਦਾ ਨਿਚਲਾ ਹਿੱਸਾ ਮਨੁੱਖੀ ਪੈਰਾਂ ਵਾਂਗ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਕਰਚ ਦਾ ਇਸਤੇਮਾਲ ਕਰਨ ਵਾਲੇ ਵਿਅਕਤੀ ਦੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਇਸ ਤੋਂ ਇਲਾਵਾ ਇਸ ਕਰਚ ਨੂੰ ਬਣਾਉਣ ਲਈ ਰਬੜ ਦੀ ਥਾਂ ਅਲਮੀਨੀਅਮ ਦੀ ਵਰਤੋਂ ਕੀਤੀ ਗਈ ਹੈ।

100 ਲੋਕਾਂ ਨੇ ਕੀਤੀ ਟੈਸਟਿੰਗ

ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਏ ਇਸ ਕਰਚ ਨੂੰ 100 ਤੋਂ ਵੱਧ ਲੋਕਾਂ ਨੇ ਟੈਸਟ ਕੀਤਾ ਹੈ। ਲੋਕਾਂ ਵੱਲੋਂ ਮਿਲੀ ਸਕਾਰਾਤਮਕ ਪ੍ਰਕਿਰਿਆ ਕਾਰਨ ਜਲਦ ਹੀ ਇਸ ਨੂੰ ਬਾਜ਼ਾਰ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਫਲੈਕਸਮੋਟਿਵ ਨਾਂਅ ਦੇ ਇਸ ਕਰਚ ਨੂੰ ਸ੍ਰੀਨਿਵਾਸ ਅਡੀਪੂ, ਅਰਵਿੰਦ ਐਸਏ, ਗਿਰੀਸ਼ ਯਾਦਵ ਨੇ ਮਿਲ ਕੇ ਤਿਆਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ ਫਲੈਕਸਮੋਟਿਵ ਕਰਚ ਨੂੰ 9 ਅਗਸਤ ਨੂੰ ਆਫ਼ੀਸ਼ੀਅਲ ਤਰੀਕੇ ਨਾਲ ਲਾਂਚ ਕੀਤਾ ਜਾਏਗਾ। ਇਸ ਦੀ ਕੀਮਤ ਬਾਜ਼ਾਰ 'ਚ 3 ਹਜ਼ਾਰ ਰੁਪਏ ਹੋਵੇਗੀ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.