ETV Bharat / bharat

ਹਰਿਆਣਾ ਵਿਧਾਨ ਸਭਾ ਚੋਣਾਂ 2019: ਕਾਂਗਰਸੀ ਉਮੀਦਵਾਰ ਨਾਲ ਖ਼ਾਸ ਗੱਲਬਾਤ

ਹਰਿਆਣਾ ਵਿਧਾਨ ਸਭਾ ਚੋਣਾਂ 2019 ਨੂੰ ਲੈ ਕਾਂਗਰਸ ਤੇ ਹੋਰ ਪਾਰਟੀਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤਹਿਤ ਈਟੀਵੀ ਭਾਰਤ ਦੀ ਟੀਮ ਨੇ ਕਾਂਗਰਸ ਦੇ ਉਮੀਦਵਾਰ ਚੰਦ੍ਰਮੋਹਨ ਬਿਸ਼ਨੋਈ ਨਾਲ ਖ਼ਾਸ ਗੱਲਬਾਤ ਕੀਤੀ।

ਫ਼ੋੋਟੋ
author img

By

Published : Oct 16, 2019, 2:11 PM IST

Updated : Oct 16, 2019, 2:18 PM IST

ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ 2019 ਨੂੰ ਲੈ ਕਾਂਗਰਸ ਤੇ ਹੋਰ ਪਾਰਟੀਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤਹਿਤ ਈਟੀਵੀ ਭਾਰਤ ਦੀ ਟੀਮ ਨੇ ਕਾਂਗਰਸ ਦੇ ਉਮੀਦਵਾਰ ਚੰਦ੍ਰਮੋਹਨ ਬਿਸ਼ਨੋਈ ਨਾਲ ਖ਼ਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਚੰਦ੍ਰਮੋਹਨ ਬਿਸ਼ਨੋਈ ਨੇ ਭਾਜਪਾ 'ਤੇ ਕਾਫ਼ੀ ਨਿਸ਼ਾਨੇ ਵਿੰਨ੍ਹੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਕਿਹੜੇ-ਕਿਹੜੇ ਮੁੱਦਿਆਂ ਨੂੰ ਚੋਣਾਂ ਵਿੱਚ ਖੜ੍ਹੇ ਹੋਏ ਹਨ।

ਵੀਡੀਓ

ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ
ਕਾਂਗਰਸ ਦੇ ਉਮੀਦਵਾਰ ਚੰਦ੍ਰਮੋਹਨ ਬਿਸ਼ਨੋਈ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ 52 ਅੰਕਾਂ ਦਾ ਵਿਜ਼ਨ ਦਸਤਾਵੇਜ਼ ਤਿਆਰ ਕੀਤਾ ਹੈ, ਪਰ ਸਭ ਤੋਂ ਵੱਡਾ ਮਸਲਾ ਬੇਰੁਜ਼ਗਾਰੀ ਦਾ ਹੈ। ਉਹ ਹਰ ਮੁੱਦੇ ਨੂੰ ਲੋਕਾਂ ਵਿੱਚ ਲੈ ਕੇ ਆਉਣਗੇ ਜਿਸ ਤੋਂ ਅੱਜ ਦਾ ਨੌਜਵਾਨ ਪਰੇਸ਼ਾਨ ਹੈ। ਅਸੀਂ ਨੌਜਵਾਨਾਂ ਨੂੰ ਹਰ ਸਹੂਲਤ ਦੇਵਾਂਗੇ, ਭਾਵੇਂ ਉਹ ਕੋਈ ਨੌਕਰੀ ਹੋਵੇ ਜਾਂ ਸਿੱਖਿਆ ਨਾਲ ਜੁੜੀਆਂ ਹੋਰ ਚੀਜ਼ਾਂ।

ਚੰਦ੍ਰਮੋਹਨ ਬਿਸ਼ਨੋਈ ਦਾ ਭਾਜਪਾ ‘ਤੇ ਨਿਸ਼ਾਨਾ

ਕਾਂਗਰਸ ਦੇ ਉਮੀਦਵਾਰ ਚੰਦਰਮੋਹਨ ਬਿਸ਼ਨੋਈ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਨੇ ਹਵਾ ਵਿੱਚ ਵਿਕਾਸ ਕਾਰਜ ਕੀਤੇ ਹਨ ਨਾਂ ਕਿ ਧਰਤੀ‘ ਤੇ। ਇੰਨਾਂ ਹੀ ਨਹੀਂ, ਉਨ੍ਹਾਂ ਕਿਹਾ ਕਿ ਜੋ ਜਿਹੜੀ ਇਮਾਰਤ ਤੇ ਸੜਕਾਂ ਅਸੀਂ ਤਿਆਰ ਕੀਤੀਆਂ ਹਨ, ਭਾਜਪਾ ਨੇ ਉਸ ਨੂੰ ਸਫ਼ੇਦੀ ਕਰਵਾ ਕੇ ਆਪਣਾ ਨਾਂਅ ਦੇ ਦਿੱਤਾ।

ਜਿੱਤ ਦਾ ਦਾਅਵਾ ਕੀਤਾ
ਇਸ ਦੌਰਾਨ ਚੰਦਰਮੋਹਨ ਬਿਸ਼ਨੋਈ ਨੇ ਕਾਂਗਰਸ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ 60 ਤੋਂ 65 ਸੀਟਾਂ 'ਤੇ ਜਿੱਤ ਦਰਜ ਕਰੇਗੀ। ਇਸ ਦੇ ਨਾਲ ਹੀ ਕਾਂਗਰਸ ਵਿੱਚ ਧੜੇਬੰਦੀ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਇਕ ਵੱਡਾ ਪਰਿਵਾਰ ਹੈ ਤੇ ਇਸ ਵਿਚ ਕੋਈ ਧੜੇਬੰਦੀ ਨਹੀਂ ਹੈ।

Intro:Body:

jassi

Conclusion:
Last Updated : Oct 16, 2019, 2:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.