ਹਰਿਆਣਾ: ਹਰਿਆਣਾ ਵਿਧਾਨ ਸਭਾ ਚੋਣਾਂ 2019 ਨੂੰ ਲੈ ਕੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਹਾਲ ਹੀ ਕਾਂਗਰਸ ਦੀ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ 'ਤੇ ਆਪਣੀ ਰਾਏ ਰੱਖੀ ਤੇ ਭਾਜਪਾ ਖ਼ਿਲਾਫ਼ ਨਿਸ਼ਾਨੇ ਸਾਧੇ। ਉੱਥੇ ਹੀ ਇੱਕ ਪਾਸੇ ਉਨ੍ਹਾਂ ਨੇ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਤੇ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਸੋਨੀਆ ਗਾਂਧੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ।
ਸ਼ੈਲਜਾ ਨੇ ਕਾਂਗਰਸ ਦੀ ਸਰਕਾਰ ਬਣਨ ਦਾ ਕੀਤਾ ਦਾਅਵਾ
ਸਭ ਤੋਂ ਪਹਿਲਾਂ, ਕੁਮਾਰੀ ਸ਼ੈਲਜਾ ਨੇ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਸ਼ੈਲਜਾ ਨੇ ਕਿਹਾ ਕਿ ਜਨਤਾ ਨੂੰ ਭਾਜਪਾ ਦੇ ਝੂਠਾਂ ਦਾ ਪਤਾ ਲੱਗ ਗਿਆ ਹੈ। ਜਿੱਥੇ ਉਹ ਜਾ ਰਹੇ ਹਨ, ਲੋਕਾਂ ਵੱਲੋਂ ਉਨ੍ਹਾਂ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ। ਇਹ ਸਪੱਸ਼ਟ ਹੈ ਕਿ ਇਸ ਵਾਰ ਲੋਕ ਬਹੁਮਤ ਨਾਲ ਕਾਂਗਰਸ ਨੂੰ ਜਿਤਾਉਣਗੇ।
ਭਾਜਪਾ ਨੇ ਲੋਕਾਂ ਨੂੰ ਬੋਲੇ 150 ਝੂਠ- ਸ਼ੈਲਜਾ
ਭਾਜਪਾ ਦੇ ਮੈਨੀਫ਼ੋਸਟੇ 'ਤੇ ਨਿਸ਼ਾਨਾ ਸਾਧਦਿਆਂ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਨੇ 2014 ਵਿੱਚ ਵੀ 150 ਝੂਠ ਬੋਲੇ ਸਨ। ਇਸ ਵਾਰ ਵੀ ਭਾਜਪਾ ਨੇ ਲੋਕਾਂ ਨਾਲ ਝੂਠ ਬੋਲਣ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਚੋਣ ਮਨੋਰਥ ਪੱਤਰ 'ਤੇ ਸ਼ੈਲਜਾ ਨੇ ਕਿਹਾ ਕਿ ਕਾਂਗਰਸ ਨੇ ਸਾਰੇ ਵਰਗਾਂ ਨੂੰ ਧਿਆਨ ਵਿਚ ਰੱਖਦਿਆਂ ਇਕ ਐਲਾਨ ਕੀਤਾ ਹੈ। ਭਾਵੇਂ ਉਹ ਔਰਤ, ਕਿਸਾਨ ਜਾਂ ਬੇਰੁਜ਼ਗਾਰ ਨੌਜਵਾਨ, ਸਭ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮੈਨੀਫ਼ੈਸਟੋ ਬਣਾਇਆ ਗਿਆ ਹੈ।
ਮਨੋਹਰ ਲਾਲ ਦੇ ਬਿਆਨ 'ਤੇ ਕੁਮਾਰੀ ਸ਼ੈਲਜਾ ਦੀ ਪ੍ਰਤੀਕਿਰਿਆ
ਕੁਮਾਰੀ ਸ਼ੈਲਜਾ ਨੇ ਸੋਨੀਆ ਗਾਂਧੀ ਬਾਰੇ ਮਨੋਹਰ ਲਾਲ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਅਜਿਹਾ ਬਿਆਨ ਉਨ੍ਹਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਬਿਆਨ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਕਿਸ ਥਾਂ ਤੋਂ ਸਿਖਲਾਈ ਤੇ ਸਿੱਖਿਆ ਲੈ ਕੇ ਆਏ ਹਨ। ਸ਼ੈਲਜਾ ਨੇ ਕਿਹਾ ਕਿ ਇਦਾਂ ਤਾਂ ਭਾਜਪਾ ਔਰਤਾਂ ਦਾ ਸਤਿਕਾਰ ਕਰਨ ਦੀ ਗੱਲ ਕਰਦੀ ਹੈ, ਪਰ ਉਨ੍ਹਾਂ ਦੇ ਨੇਤਾ ਸਿਰਫ਼ ਉਨ੍ਹਾਂ ਦੇ ਔਰਤਾਂ ਦਾ ਅਪਮਾਨ ਕਰਦੇ ਹਨ।
'ਜਿਸ ਨੇ ਪਾਰਟੀ ਛੱਡ ਦਿੱਤੀ, ਉਸ ਦਾ ਕੀ ਕਰੀਏ'
ਜਦੋਂ ਕੁਮਾਰੀ ਸ਼ੈਲਜਾ ਨੂੰ ਪੁੱਛਿਆ ਗਿਆ ਕਿ ਅਸ਼ੋਕ ਤੰਵਰ ਦੇ ਪਾਰਟੀ ਦੇ ਜਾਣ ਤੋਂ ਬਾਅਦ ਕਾਂਗਰਸ ਨੂੰ ਨੁਕਸਾਨ ਹੋਵੇਗਾ, ਤਾਂ ਇਸ 'ਤੇ ਸ਼ੈਲਜਾ ਨੇ ਕਿਹਾ ਕਿ ਜੋ ਪਾਰਟੀ ਤੋਂ ਚਲ ਗਏ ਉਨ੍ਹਾਂ ਦੀ ਕੀ ਗੱਲ ਕਰੀਏ। ਅਸ਼ੋਕ ਤੰਵਰ ਨੂੰ ਪਾਰਟੀ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਚੰਦਰਯਾਨ 2: ਮੁੜ ਜਗੀ ਵਿਕਰਮ ਲੈਂਡਰ ਦੀ ਆਸ, ਮਿਲ ਸਕਦੀ ਹੈ ਨਵੀਂ ਜਾਣਕਾਰੀ