ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸੜਕ, ਆਵਾਜਾਈ ਅਤੇ ਹਾਈਵੇਅ ਮੰਤਰਾਲੇ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਦੀ ਸੇਧ ਵਿਚ ਸੋਧ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਇੱਕ ਨਵਾਂ ਐਕਸਪ੍ਰੈਸਵੇਅ ਸੰਪਰਕ ਬਣ ਸਕੇ । ਇਸ ਤੋਂ ਇਲਾਵਾ ਇਸ ਨਵੀ ਸੋਧ ਰਾਹੀਂ ਪ੍ਰਸਤਾਵਿਤ ਐਕਸਪ੍ਰੈਸਵੇਅ ਨੂੰ ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਅਤੇ ਤਰਨ ਤਾਰਨ ਦੇ ਗੁਰਧਾਮਾਂ ਨਾਲ ਜੋੜਿਆ ਜਾ ਸਕੇ।
-
Have requested @nitin_gadkari ji to direct NHAI to amend Delhi-Amritsar-Katra Expressway alignment & provide new expressway connection between Delhi & Amritsar, besides creating a Sikh religious circuit by aligning it with SultanpurLodhi, KhadoorSahib, Goindwal Sahib & TarnTaran. pic.twitter.com/wrOpBIAts7
— Harsimrat Kaur Badal (@HarsimratBadal_) May 21, 2020 " class="align-text-top noRightClick twitterSection" data="
">Have requested @nitin_gadkari ji to direct NHAI to amend Delhi-Amritsar-Katra Expressway alignment & provide new expressway connection between Delhi & Amritsar, besides creating a Sikh religious circuit by aligning it with SultanpurLodhi, KhadoorSahib, Goindwal Sahib & TarnTaran. pic.twitter.com/wrOpBIAts7
— Harsimrat Kaur Badal (@HarsimratBadal_) May 21, 2020Have requested @nitin_gadkari ji to direct NHAI to amend Delhi-Amritsar-Katra Expressway alignment & provide new expressway connection between Delhi & Amritsar, besides creating a Sikh religious circuit by aligning it with SultanpurLodhi, KhadoorSahib, Goindwal Sahib & TarnTaran. pic.twitter.com/wrOpBIAts7
— Harsimrat Kaur Badal (@HarsimratBadal_) May 21, 2020
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿਖੀ ਚਿੱਠੀ, ਜਿਸ ਨੂੰ ਮੀਡੀਆ ਨੂੰ ਜਾਰੀ ਕੀਤਾ ਗਿਆ, ਵਿਚ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਨਾਗਰਿਕਾਂ ਅਤੇ ਦੇਸ਼ ਭਰ ਵਿਚੋਂ ਸਿੱਖਾਂ ਨੇ ਮਿਲ ਕੇ ਬੇਨਤੀ ਕੀਤੀ ਹੈ ਕਿ ਪ੍ਰਸਤਾਵਿਤ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਤਹਿਤ ਪਵਿੱਤਰ ਸ਼ਹਿਰ ਅੰਮ੍ਰਿਤਸਰ ਅਤੇ ਬਾਕੀ ਗੁਰਧਾਮਾਂ ਵਿਚ ਇੱਕ ਵਧੀਆ ਸੰਪਰਕ ਕਾਇਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਧਾਰਮਿਕ ਆਸਥਾ ਦਾ ਇੱਕ ਵੱਡਾ ਕੇਂਦਰ ਅਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚੋਂ ਇੱਕ ਹੈ, ਜਿਸ ਦਾ ਦਿੱਲੀ ਨਾਲ ਨਿਰਵਿਘਨ ਸੰਪਰਕ ਜੋੜਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਸ ਇਲਾਕੇ ਅੰਦਰ ਆਰਥਿਕ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ।
ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੌਜੂਦਾ ਐਕਸਪ੍ਰੈਸਵੇਅ ਪ੍ਰਾਜੈਕਟ ਕਰਤਾਰਪੁਰ ਤੋਂ ਮੌਜੂਦਾ ਐਨਐਚ-3 ਨੂੰ ਅਪਗਰੇਡ ਕਰਦਾ ਹੈ ਅਤੇ ਰਾਜਾਸਾਂਸੀ ਹਵਾਈ ਅੱਡੇ ਨਾਲ ਇੱਕ ਨਵਾਂ ਐਕਸਪ੍ਰੈਸਵੇਅ ਸੰਪਰਕ ਜੋੜਦਾ ਹੈ। ਉਨ੍ਹਾਂ ਕਿਹਾ ਕਿ ਪਰ ਕਰਤਾਰਪੁਰ ਤੋਂ ਇਹ ਐਕਸਪ੍ਰੈਸਵੇਅ ਇੱਕ ਵੱਖਰਾ ਰੂਟ ਲੈ ਕੇ ਕਾਦੀਆਂ ਅਤੇ ਗੁਰਦਾਸਪੁਰ ਵਿਚੋਂ ਦੀ ਗੁਜ਼ਰਦਾ ਹੋਇਆ ਜੰਮੂ ਅਤੇ ਕਸ਼ਮੀਰ ਅੰਦਰ ਦਾਖ਼ਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ 'ਚ ਇਹ ਭਾਵਨਾ ਪਾਈ ਜਾ ਰਹੀ ਹੈ ਕਿ ਇਤਿਹਾਸਕ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਅੰਦਰ ਸਥਿਤ ਹਨ, ਇਸ ਲਈ ਦਿੱਲੀ ਤੋਂ ਆਉਂਦੇ ਸ਼ਰਧਾਲੂਆਂ ਨੂੰ ਸਿੱਧਾ ਇਸ ਸ਼ਹਿਰ ਨਾਲ ਜੋੜਣ ਦੀ ਲੋੜ ਹੈ।
ਬਾਦਲ ਨੇ ਹਾਈਵੇਅ ਮੰਤਰਾਲੇ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ ਸਮੁੱਚੇ ਪ੍ਰਾਜੈਕਟ ਉੱਤੇ ਨਜ਼ਰ ਮਾਰਨ ਅਤੇ ਇਸ ਸਬੰਧੀ ਫੈਸਲਾ ਲੈਂਦੇ ਸਮੇਂ ਪਵਿੱਤਰ ਸ਼ਹਿਰ ਦੇ ਲੋਕਾਂ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖਣ। ਉਹਨਾਂ ਕਿਹਾ ਕਿ ਮੌਜੂਦਾ ਹਾਈਵੇਅ ਨੂੰ ਅਪਗਰੇਡ ਕਰਨ ਦੀ ਬਜਾਇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਵਿਚ ਲੋੜੀਂਦੀ ਸੋਧ ਕਰਕੇ ਇੱਕ ਵਾਧੂ ਐਕਸਪ੍ਰੈਸਵੇਅ ਰਾਹੀਂ ਅੰਮ੍ਰਿਤਸਰ ਨਾਲ ਸਿੱਧਾ ਸੰਪਰਕ ਜੋੜਿਆ ਜਾ ਸਕਦਾ ਹੈ।