ਇੰਦੌਰ: ਦੂਜੇ ਟੀ-20 ਆਈ ਵਿੱਚ ਸ੍ਰੀਲੰਕਾ ਖ਼ਿਲਾਫ਼ ਭਾਰਤ ਦੀ ਵੱਡੀ ਜਿੱਤ ਤੋਂ ਬਾਅਦ ਗੇਂਦਬਾਜ਼ ਸ਼ਾਰਦੂਲ ਠਾਕੁਰ ਨੇ ਕਿਹਾ ਕਿ ਉਹ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਣਾ ਉਨ੍ਹਾਂ ਨੂੰ ਖੁਸ਼ ਕਰਦਾ ਹੈ।
ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਜਦੋਂ ਠਾਕੁਰ ਨੂੰ ਪੁੱਛਿਆ ਗਿਆ ਕਿ ਕੀ ਉਹ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ, ਤਾਂ ਉਨ੍ਹਾਂ ਕਿਹਾ ਕਿ "ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਮੈਂ ਇਸਦੇ ਲਈ ਸਖਤ ਮਿਹਨਤ ਕਰ ਰਿਹਾ ਹਾਂ ਅਤੇ ਇੱਕ ਅੰਤਰ ਰਾਸ਼ਟਰੀ ਖੇਡ ਵਿੱਚ, ਜਦ ਮਿਹਨਤ ਦਾ ਮੁੱਲ ਪੈਂਦਾ ਹੈ ਤਾਂ, ਇਹ ਸੱਚਮੁੱਚ ਮੈਨੂੰ ਖੁਸ਼ ਕਰਦਾ ਹੈ।"
ਭਾਰਤ ਨੇ ਮੰਗਲਵਾਰ ਨੂੰ ਸ਼੍ਰੀਲੰਕਾ ਖਿਲਾਫ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਵਿਰਾਟ ਕੋਹਲੀ ਦੀ ਅਗਵਾਈ ਹੇਠ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਟੀ-20 ਆਈ ਲੜੀ ਵਿੱਚ 1-0 ਦੀ ਬੜ੍ਹਤ ਹਾਸਲ ਕੀਤੀ। ਠਾਕੁਰ ਨੇ 19 ਵੇਂ ਓਵਰ ਵਿੱਚ ਤਿੰਨ ਵਿਕਟਾਂ ਲਈਆਂ ਜਿਸ ਨੇ ਸ਼੍ਰੀਲੰਕਾ ਦੀ ਬੱਲੇਬਾਜ਼ੀ ਨੂੰ ਹਿਲਾ ਦਿੱਤਾ। ਸ੍ਰੀਲੰਕਾ ਸਿਰਫ਼ 142 ਦੌੜਾਂ ਬਣਾਓਣ ਵਿੱਚ ਸਫ਼ਲ ਰਿਹਾ ਜੋ ਕਿ ਭਾਰਤ ਨੇ ਆਸਾਨੀ ਨਾਲ ਬਣਾ ਲਏ।
ਠਾਕੁਰ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਨਿਰੰਤਰ ਕ੍ਰਿਕਟ ਖੇਡਣ ਨਾਲ ਉਨ੍ਹਾਂ ਨੂੰ ਆਪਣੀ ਖੇਡ ਵਿੱਚ ਬਿਹਤਰ ਬਣਨ ਵਿੱਚ ਸਹਾਇਤਾ ਮਿਲੀ ਹੈ। “ਮੈਨੂੰ ਲਗਦਾ ਹੈ, ਟੀ -20 ਇੱਕ ਛੋਟਾ ਫਾਰਮੈਟ ਹੈ ਅਤੇ ਇਹ ਹਮੇਸ਼ਾਂ ਉੱਪਰ ਅਤੇ ਹੇਠਾਂ ਹੁੰਦਾ ਰਹੇਗਾ। ਜਿੰਨਾ ਤੁਸੀਂ ਖੇਡੋਗੇ, ਓਨਾ ਹੀ ਜ਼ਿਆਦਾ ਤਜ਼ਰਬਾ ਪ੍ਰਾਪਤ ਕਰੋਗੇ ਅਤੇ ਤੁਸੀਂ ਸਿੱਖਦੇ ਰਹੋਗੇ। ਜਦ ਕਿ, ਪੰਜ ਦਿਨਾਂ ਦਾ ਫਾਰਮੈਟ ਇੱਕ ਵਧੇਰੇ ਸੈਟਲ ਫਾਰਮੈਟ ਹੈ ਅਤੇ ਤੁਹਾਡੇ ਕੋਲ ਆਪਣੀ ਖੇਡ ਬਾਰੇ ਸੋਚਣ ਦਾ ਸਮਾਂ ਹੁੰਦਾ ਹੈ। ਪਰ ਟੀ -20 ਵਿੱਚ ਤੁਹਾਨੂੰ ਸਹੀ ਫੈਸਲੇ ਲੈਣੇ ਪੈਣਗੇ, ”ਉਨ੍ਹਾਂ ਕਿਹਾ।
ਠਾਕੁਰ ਨੇ ਅੱਗੇ ਕਿਹਾ, "ਅਭਿਆਸ ਕਰਦਿਆਂ ਸਾਲਾਂ ਦੌਰਾਨ ਮੈਂ ਆਪਣੇ ਹੁਨਰ ਨੂੰ ਵਿਕਸਤ ਕਰ ਰਿਹਾ ਹਾਂ ਅਤੇ ਇਸ ਵਿੱਚ ਵਾਧਾ ਕਰ ਰਿਹਾ ਹਾਂ। ਮੈਂ ਸੋਚਦਾ ਹਾਂ ਕਿ ਪਿਛਲੇ 2-3 ਸਾਲਾਂ ਤੋਂ ਲਗਾਤਾਰ ਖੇਡ ਕੇ ਆਈਪੀਐਲ ਅਤੇ ਘਰੇਲੂ ਸਰਕਟ ਵਿੱਚ ਮੈਂ ਬਿਹਤਰ ਹੋ ਰਿਹਾ ਹਾਂ।"