ਨਵੀਂ ਦਿੱਲੀ: ਦਿੱਲੀ ਦੀ ਉੱਤਰ ਪੱਛਮੀ ਸੀਟ ਤੋਂ ਭਾਜਪਾ ਨੇ ਹੰਸ ਰਾਜ ਹੰਸ ਨੂੰ ਟਿਕਟ ਦਿੱਤੀ ਹੈ। ਇਸ ਸੀਟ ਤੋਂ ਪਹਿਲਾਂ ਮੌਜੂਦਾ ਸਾਂਸਦ ਉਦਿਤ ਰਾਜ ਨੂੰ ਉਮੀਦਵਾਰੀ ਮਿਲਣ ਵਾਲੀ ਸੀ। ਦੱਸਿਆ ਜਾ ਰਿਹਾ ਹੈ ਕਿ ਹੰਸ ਰਾਜ ਹੰਸ ਅੱਜ ਹੀ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਹੰਸ ਰਾਜ ਹੰਸ ਨੇ 2016 ਵਿੱਚ ਭਾਜਪਾ ਦਾ ਹੱਥ ਫੜਿਆ ਸੀ।
ਦੱਸ ਦਈਏ, ਭਾਜਪਾ ਨੇ ਦਿੱਲੀ ਦੀਆਂ ਸੱਤ ਸੀਟਾਂ 'ਚੋਂ ਛੇ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਉੱਤਰ ਪੱਛਮੀ ਸੀਟ ਨੂੰ ਲੈ ਕੇ ਕਿਆਸਰਾਈਆਂ ਬਣਾਈਆਂ ਸੀ। ਇਸ ਸੀਟ ਬਾਰੇ ਸਾਂਸਦ ਉਦਿਤ ਰਾਜ ਨੇ ਕਿਹਾ ਸੀ ਕਿ ਪਾਰਟੀ ਇਸ ਭਰਮ ਨੂੰ ਦੂਰ ਕਰੋਂ। ਜੇ ਪਾਰਟੀ ਮੈਨੂੰ ਟਿਕਟ ਨਹੀਂ ਦੇਵੇਗੀ ਤਾਂ ਮੈਂ ਪਾਰਟੀ ਛੱਡ ਦੇਵਾਂਗਾ। ਉਦਿਤ ਰਾਜ ਦੀ ਧਮਕੀ ਨੂੰ ਦਰਕਿਨਾਰ ਕਰਦਿਆਂ ਪਾਰਟੀ ਨੇ ਹੰਸ ਰਾਜ ਹੰਸ ਨੂੰ ਉਮੀਦਵਾਰ ਐਲਾਨ ਦਿੱਤਾ ਹੈ।