ETV Bharat / bharat

ਲੋੜਵੰਦਾਂ ਲਈ ਲੰਗਰ ਤਿਆਰ ਕਰ ਰਿਹਾ ਦਿੱਲੀ ਦਾ ਸ਼੍ਰੀ ਨਾਨਕ ਪਿਆਓ ਗੁਰਦੁਆਰਾ

author img

By

Published : May 6, 2020, 8:03 PM IST

ਲੌਕਡਾਊਨ ਦੌਰਾਨ ਲੋੜਵੰਦਾਂ ਨੂੰ ਖਾਣਾ ਮੁਹੱਇਆ ਕਰਵਾਉਣ ਲਈ ਗੁਰਦੁਆਰਾ ਸ਼੍ਰੀ ਨਾਨਕ ਪਿਆਓ 'ਚ ਹਰ ਰੋਜ਼ 10-12 ਹਜ਼ਾਰ ਲੋਕਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ।

ਗੁਰਦੁਆਰਾ ਸ਼੍ਰੀ ਨਾਨਕ ਪਿਆਓ
ਗੁਰਦੁਆਰਾ ਸ਼੍ਰੀ ਨਾਨਕ ਪਿਆਓ

ਨਵੀਂ ਦਿੱਲੀ: ਸਮੁੱਚੇ ਦੇਸ਼ 'ਚ ਲੱਗੇ ਲੌਕਡਾਊਨ ਦੌਰਾਨ ਲੋੜਵੰਦਾਂ ਦੀ ਮਦਦ ਲਈ ਸਮਾਜਿਕ ਸਮਸਥਾਵਾਂ ਦੇ ਨਾਲ ਨਾਲ ਧਾਰਮਿਕ ਸੰਸਥਾਵਾਂ ਵੀ ਅਹਿਮ ਰੋਲ ਅਦਾ ਕਰ ਰਹੀਆਂ ਹਨ। ਦਿੱਲੀ 'ਚ ਸਥਿਤ ਗੁਰਦੁਆਰਾ ਸ਼੍ਰੀ ਨਾਨਕ ਪਿਆਓ 'ਚ ਪੂਰਾ ਸਾਲ 24 ਘੰਟੇ ਲੰਗਰ ਚਲਦਾ ਹੈ। ਪਰ ਲੌਕਡਾਊਨ ਦੌਰਾਨ ਇੱਥੇ ਹਰ ਰੋਜ਼ ਦਸ ਤੋਂ ਬਾਰ੍ਹਾਂ ਹਜ਼ਾਰ ਲੋਕਾਂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ।

ਗੁਰਦੁਆਰਾ ਸ਼੍ਰੀ ਨਾਨਕ ਪਿਆਓ

ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਵੀਰ ਸਿੰਘ ਭੱਲਾ ਨੇ ਦੱਸਿਆ ਕਿ ਇੱਥੇ ਹਰ ਰੋਜ਼ 10-12 ਹਜ਼ਾਰ ਲੌੜਵੰਦਾਂ ਲਈ ਖਾਣਾ ਤਿਆਰ ਕੀਤਾ ਜਾਂਦਾ। ਇਸ ਗੁਰਦੁਆਰੇ 'ਚ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਖਾਣਾ ਲੈ ਜਾ ਲੋੜਵੰਦਾਂ ਚ ਵੰਡਦੀਆਂ ਹਨ। ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰੇ 'ਚ ਰਾਤ ਦੇ ਨੌਂ ਵਜੇ ਤਕ ਲੰਗਰ ਬਣਾਇਆ ਜਾਂਦਾ ਹੈ ਅਤੇ ਇੱਥੇ ਆਉਣ ਵਾਲੇ ਸੰਗਤ ਭੁੱਖੀ ਨਹੀਂ ਜਾਂਦੀ।

ਦੱਸਣਯੋਗ ਹੈ ਕਿ ਗੁਰਦੁਆਰਾ ਸ਼੍ਰੀ ਨਾਨਕ ਪਿਆਓ ਆਧੁਨਿਕ ਮਸ਼ੀਨਾਂ ਨਾਲ ਲੈਸ ਹੈ ਅਤੇ ਇੱਥੇ ਕੋਵਿਡ-19 ਸੰਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਦੇਸ਼ ਭਰ 'ਚ ਸਿੱਖ ਭਾਈਚਾਰੇ ਅਤੇ ਗੁਰਦੁਆਰਿਆਂ ਵੱਲੋਂ ਨਿਭਾਈ ਜਾ ਰਹੀ ਸੇਵਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਅੱਜ ਵੀ ਗੁਰੂ ਸਾਹਿਬਾਨਾਂ ਦੇ ਦੱਸੇ ਸਿਧਾਤਾਂ 'ਤੇ ਚਲ੍ਹ ਰਹੇ ਹਨ ਅਤੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.