ETV Bharat / bharat

ਪਲਾਸਟਿਕ ਦੇ ਕੂੜੇ ਨਾਲ ਤੇਲ ਉਤਪਾਦਨ ਦਾ ਅਨੋਖਾ ਉਪਰਾਲਾ

author img

By

Published : Dec 31, 2019, 8:02 AM IST

ਗੁਜਰਾਤ ਦੇ ਆਨੰਦ ਜ਼ਿਲ੍ਹੇ ਦੀ ਪੈਟਲਾਡ ਨਗਰ ਪਾਲਿਕਾ ਪਲਾਸਟਿਕ ਦੇ ਖ਼ਤਰੇ ਤੋਂ ਛੁਟਕਾਰਾ ਪਾਉਣ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ।

plastic waste
ਪਲਾਸਟਿਕ ਦੇ ਕੂੜੇ ਨਾਲ ਤੇਲ ਉਤਪਾਦ

ਆਨੰਦ: ਜ਼ਿਲ੍ਹੇ ਦੀ ਪੈਟਲਾਡ ਨਗਰ ਪਾਲਿਕਾ ਪਲਾਸਟਿਕ ਦੇ ਖ਼ਤਰੇ ਤੋਂ ਛੁਟਕਾਰਾ ਪਾਉਣ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ। ਇਸ ਨਗਰ ਪਾਲਿਕਾ ਨੇ ਪਲਾਸਟਿਕ ਦੇ ਕੂੜੇ ਨਾਲ ਤੇਲ ਉਤਪਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਮਕਸਦ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣਾ ਹੈ।

ਪਲਾਸਟਿਕ ਦੇ ਕੂੜੇ ਨਾਲ ਤੇਲ ਉਤਪਾਦ

ਇਕ ਪਾਸੇ ਤਾਂ ਬਹੁਤ ਜ਼ਿਆਦਾ ਪਲਾਸਟਿਕ ਦੀ ਰਹਿੰਦ ਖੂੰਹਦ ਪੈਦਾ ਕਰਨਾ ਵਿਸ਼ਵਵਿਆਪੀ ਚਿੰਤਾ ਬਣ ਗਿਆ ਹੈ, ਦੂਜੇ ਪਾਸੇ ਇਸ ਕੂੜੇ ਦਾ ਸਿਰਫ ਪੰਜ ਫੀਸਦੀ ਹੀ ਰੋਜ਼ਾਨਾ ਰੀਸਾਈਕਲ ਕੀਤਾ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਹਰੇਕ ਲੰਘ ਰਹੇ ਸਮੇਂ ਦੇ ਨਾਲ, ਪਲਾਸਟਿਕ ਧਰਤੀ ਲਈ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ।

ਪੈਨਾਲਡ ਨਗਰ ਪਾਲਿਕਾ ਨੇ ਆਪਣੇ ਜ਼ਿਲ੍ਹੇ ਵਿੱਚ ਘੱਟ ਗੁਣਵੱਤਾ ਵਾਲੇ ਪਲਾਸਟਿਕ ਦੀ ਖ਼ਪਤ ਨੂੰ ਘੱਟ ਕਰਨ ਦਾ ਯਤਨ ਕੀਤਾ ਹੈ। ਨਗਰ ਪਾਲਿਕਾ ਦੇ ਵਲੰਟੀਅਰ ਘਰ-ਘਰ ਜਾ ਕੇ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਦੇ ਹਨ ਜਿਸ ਨੂੰ ਅੱਗੇ ਸੁੱਕੇ ਅਤੇ ਗਿੱਲੇ ਕੂੜੇ ਦੀ ਸ਼੍ਰੇਣੀ ਵਿੱਚ ਵੰਡਿਆ ਜਾਂਦਾ ਹੈ।

ਡੰਪਿੰਗ ਸਾਈਟ ਦੇ ਕੋਲ ਜਿੱਥੇ ਸਾਰਾ ਕੂੜਾ ਕਰਕਟ ਸੁੱਟਿਆ ਜਾਂਦਾ ਹੈ, ਇਕ ਪਲਾਸਟਿਕ ਪਾਈਰੋਲੀਸਿਸ ਪਲਾਂਟ ਸਥਾਪਤ ਕੀਤਾ ਗਿਆ ਹੈ ਜੋ ਇਸ ਕੂੜੇ ਨੂੰ ਵਰਤੋਂ ਯੋਗ ਤੇਲ ਵਿਚ ਬਦਲਣ ਵਿਚ ਮਦਦ ਕਰਦਾ ਹੈ।

ਇਸ ਤੇਲ ਦੀ ਵਰਤੋਂ ਅੱਗੇ ਨਗਰਪਾਲਿਕਾ ਵੱਲੋਂ ਘੱਟ ਗਤੀ ਵਾਲੇ ਡੀਜ਼ਲ ਇੰਜਣਾਂ ਨੂੰ ਚਲਾਉਣ ਅਤੇ ਵਿੱਤੀ ਵਿਕਰੀ ਕਰਨ ਲਈ ਕੀਤੀ ਜਾਂਦੀ ਹੈ। ਕਈ ਵਾਰ ਜਦੋਂ ਪਲਾਂਟ ਰੱਖ-ਰਖਾਵ ਅਧੀਨ ਹੁੰਦਾ ਹੈ ਤਾਂ ਇਕੱਠੇ ਕੀਤੇ ਪਲਾਸਟਿਕ ਕੂੜੇ ਨੂੰ ਨਗਰਪਾਲਿਕਾ ਵੱਲੋਂ ਇਕ ਵੱਖਰੀ ਸੰਸਥਾ ਨੂੰ ਸੌਂਪ ਦਿੱਤਾ ਜਾਂਦਾ ਹੈ।

ਇਸ ਕੂੜੇ ਦੇ ਬਦਲੇ ਵਿੱਚ ਸੰਗਠਨ ਨਗਰਪਾਲਿਕਾ ਨੂੰ ਸਜਾਵਟੀ ਵਸਤੂਆਂ ਅਤੇ ਬਗੀਚਿਆਂ ਦੇ ਬੈਠਣ ਦਾ ਸਮਾਨ ਪ੍ਰਦਾਨ ਕਰਦਾ ਹੈ। ਪੈਟਲਾਡ ਨਗਰਪਾਲਿਕਾ ਨੇ ਲਾਗਤ-ਪ੍ਰਭਾਵਸ਼ਾਲੀ ਹੋਣ ਦੇ ਨਾਲ-ਨਾਲ ਸ਼ਹਿਰ ਨੂੰ ਕੁਸ਼ਲਤਾ ਨਾਲ ਪਲਾਸਟਿਕ ਮੁਕਤ ਬਣਾਉਣ ਦੀ ਇਕ ਚੁਣੌਤੀ ਦਿੱਤੀ ਹੈ ਅਤੇ ਇਸ ਨਾਲ ਇੱਕ ਲਾਭਕਾਰੀ ਨਤੀਜਾ ਵੀ ਲਿਆਂਦਾ ਹੈ।

Intro:Body:

jyoti

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.