ਰਾਂਚੀ: ਰਾਜਧਾਨੀ ਰਾਂਚੀ 'ਚ ਨੈਸ਼ਨਲ ਲਾਅ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੀੜਤਾ ਨਾਲ 12 ਦੋਸ਼ੀਆਂ ਵੱਲੋਂ ਜਬਰ ਜਨਾਹ ਕੀਤਾ ਗਿਆ ਹੈ।
ਪੀੜਤਾ ਨੂੰ ਛੇ ਦੋਸ਼ੀਆਂ ਵੱਲੋਂ ਇੱਕ ਬੱਸ ਸਟਾਪ ਤੋਂ ਅਗਵਾ ਕਰ ਨੇੜਲੇ ਪਿੰਡ ਲਿਜਾਇਆ ਗਿਆ ਜਿੱਥੇ ਛੇ ਹੋਰ ਦੋਸ਼ੀ ਮੌਜੂਦ ਸਨ। ਪੁਲਿਸ ਵੱਲੋਂ 11 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇੱਕ ਦੀ ਭਾਲ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਹੋ ਜਿਹੀਆਂ ਸ਼ਰਮਨਾਕ ਘਟਨਾਵਾਂ ਭਾਰਤ 'ਚ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ ਅਤੇ ਛੋਟੀ ਉਮਰ ਤੋਂ ਲੈ ਵੱਡੀ ਉਮਰ ਦੀਆਂ ਔਰਤਾਂ ਤਕ ਸਭ ਨੂੰ ਇਸ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਰਾਕਰ ਵੱਲੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਾਬੂ ਪਾਉਣ ਲਈ ਕਾਨੂੰਨ ਤਾਂ ਬਣਾਏ ਗਏ ਹਨ ਪਰ ਇਨ੍ਹਾਂ ਕਾਨੂੰਨਾਂ ਦਾ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ।