ETV Bharat / bharat

ਗਾਂਧੀ ਜੀ ਦੁਨੀਆ ਭਰ ਦੇ ਲੋਕਾਂ ਲਈ ਬਣੇ ਪ੍ਰੇਰਣਾ ਸਰੋਤ

ਮੋਹਨਦਾਸ ਕਰਮਚੰਦ ਗਾਂਧੀ (1869-1948), ਮਹਾਤਮਾ ਵਜੋਂ ਜਾਣੇ ਜਾਣ ਵਾਲੇ ਇੱਕ ਅਸਾਧਾਰਨ ਵਿਅਕਤੀ ਸਨ। ਗਾਂਧੀ ਜੀ ਭਾਰਤ ਦੇ ਸੁਤੰਤਰਤਾ ਅੰਦੋਲਨ ਦੌਰਾਨ ਅਸਾਧਾਰਣ ਪ੍ਰਾਪਤੀਆਂ ਕਰਨ ਵਾਲੇ ਨੇਤਾ ਸਨ। ਉਹ ਇੱਕ ਅਹਿੰਸਾਵਾਦੀ ਅਤੇ ਅਧਿਆਤਮਕ ਵਿਅਕਤੀ ਸਨ। ਸੰਤਾਂ ਦੀ ਭਾਰਤੀ ਰਵਾਇਤਾਂ ਮੁਤਾਬਕ ਉਹ ਪ੍ਰਸ਼ਾਸਨਿਕ ਅਤੇ ਰਾਜਨੀਤਕ ਸਮਾਗਮਾਂ 'ਚ ਹਿੱਸਾ ਨਹੀਂ ਲੈਂਦੇ ਸੀ ਪਰ ਫਿਰ ਵੀ ਮਹਾਤਮਾਂ ਗਾਂਧੀ ਇਨ੍ਹਾਂ ਰਵਾਇਤਾਂ ਦੇ ਅਪਵਾਦ ਨਹੀਂ ਸਨ।

ਫੋਟੋ
author img

By

Published : Sep 27, 2019, 7:31 AM IST

ਦੇਸ਼ ਦੇ ਸੁਤੰਤਰਤਾ ਅੰਦੋਲਨ 'ਚ ਸਰਗਰਮ ਰਹਿੰਦਿਆਂ ਹੋਏ ਵੀ ਉਹ ਅਧਿਆਤਮਕ ਮਾਰਗ ਉੱਤੇ ਚਲਦੇ ਰਹੇ। ਮਾਰਗਰੇਟ ਬੌਰਕੇ-ਵਾਈਟ, ਲਾਈਫ ਮੈਗਜ਼ੀਨ ਦਾ ਫੋਟੋਗ੍ਰਾਫਰ ਅਤੇ ਦਸਤਾਵੇਜ਼ੀ ਨਿਰਮਾਤਾ, ਜੋ ਕਿ ਗਾਂਧੀ ਜੀ ਦੇ ਕਤਲ ਤੋਂ ਮਹਿਜ ਕੁੱਝ ਘੰਟੇ ਪਹਿਲਾਂ ਉਨ੍ਹਾਂ ਦਾ ਇੰਟਰਵੀਯੂ ਕਰਨ ਵਾਲਾ ਆਖ਼ਰੀ ਪੱਤਰਕਾਰ ਸੀ। ਉਸ ਨੇ ਆਪਣੀ ਕਿਤਾਬ "ਹਾਫ਼ ਵੇ ਟੂ ਫ਼ਰੀਡਮ" ਵਿੱਚ ਇਹ ਕਬੂਲ ਕੀਤਾ ਕਿ ਇਸ ਨਿਰਵਿਵਾਦ ਵਿਅਕਤੀ ਦਾ ਜਵਾਬ ਦੇਣ ਲਈ, ਇਨ੍ਹਾਂ ਨੇ ਮੈਨੂੰ ਦੋ ਸਾਲਾਂ ਦਾ ਬਿਹਤਰ ਸਮਾਂ ਦਿੱਤਾ। "

ਆਪਣੀ ਮੌਤ ਦੇ ਸਮੇਂ ਤੱਕ ਗਾਂਧੀ ਜੀ ਰਾਸ਼ਟਰ ਦੇ ਪ੍ਰਧਾਨ ਮੰਤਰੀ ਜਾਂ ਸੱਤਾ ਲਈ ਲੜ੍ਹਨ ਵਾਲੇ ਰਾਜਨੇਤਾ ਨਹੀਂ ਸਨ। ਫਿਰ ਵੀ , ਵੱਖ-ਵੱਖ ਦੇਸ਼ਾਂ ਦੇ ਸਿਆਸੀ ਆਗੂਆਂ ਅਤੇ ਵੱਡੇ-ਵੱਡੇ ਨੇਤਾਵਾਂ ਨੇ ਉਨ੍ਹਾਂ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ। ਲਾਈ ਆਫ਼ ਮਹਾਤਾਮਾਂ ਗਾਂਧੀ ਕਿਤਾਬ ਦੇ ਲੇਖਕ ਲੂਯਿਸ ਫਿਸ਼ਰ ਨੇ ਟਿੱਪਣੀ ਕੀਤੀ ਕਿ ਮਹਾਤਮਾ ਗਾਂਧੀ ਦੀ ਮੌਤ ਦੇ ਦਿਨ, ਉਹ ਧਨ-ਦੌਲਤ, ਜਾਇਦਾਦ, ਅਧਿਕਾਰਕ ਅਹੁਦੇ, ਅਕਾਦਮਿਕ ਵਖਰੇਵੇਂ, ਵਿਗਿਆਨਕ ਪ੍ਰਾਪਤੀ ਜਾਂ ਕਲਾਤਮਕ ਉਪਹਾਰ ਤੋਂ ਬਿਨ੍ਹਾਂ ਦੇਸ਼ ਦੇ ਇੱਕ ਸਾਧਾਰਨ ਨਾਗਰਿਕ ਸਨ। ਫਿਰ ਵੀ ਸਰਕਾਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਕ ਛੋਟੀ ਕੱਦ ਕਾਠੀ ਵਾਲੇ ਵਿਅਕਤੀ ਨੂੰ ਸ਼ਰਧਾਂਜਲੀ ਦਿੱਤੀ। ਭਾਰਤੀ ਅਧਿਕਾਰੀਆਂ ਨੂੰ ਹਮਰਦਰੀ ਦੇ ਤੌਰ 'ਤੇ ਕੁੱਲ 3441 ਸੰਦੇਸ਼ ਪ੍ਰਾਪਤ ਹੋਏ, ਇਹ ਸਾਰੇ ਸੰਦੇਸ਼ ਵਿਦੇਸ਼ੀ ਦੇਸ਼ਾਂ ਅਤੇ ਅਨਅਧਿਕਾਰਕ ਲੋਕਾਂ ਵੱਲੋਂ ਭੇਜੇ ਗਏ ਸਨ।
ਉਨ੍ਹਾਂ ਨੇ ਜ਼ਿੰਦਗੀ 'ਚ ਕਿਸੇ ਵੀ ਸਮੱਸਿਆ ਲਈ ਆਪਣੀ ਵਿਚਾਰਧਾਰਾ ਦੇ ਤਿੰਨ ਸਿਧਾਂਤਾ ਦਾ ਪ੍ਰਚਾਰ ਕੀਤਾ। ਇਹ ਤਿੰਨ ਸਿਧਾਂਤ ਦਾ ਮੰਤਵ ਸਵਰਾਜ, ਵਿਰੋਧੀਆਂ ਸਣੇ ਦੂਜੇ ਲੋਕਾਂ ਦੀ ਹਮਦਰਦੀ ਨਾਲ ਸੇਵਾ ਅਤੇ ਪ੍ਰਾਰਥਨਾ ਕਰਨਾ ਸੀ। ਅਮਰੀਕੀ ਪ੍ਰੋਫ਼ੈਸਰ ਸਟੀਫਨ ਹੇਅ ਨੇ ਲਿਖਿਆ ਕਿ ਮਹਾਤਮਾ ਗਾਂਧੀ ਦੇ ਇਹ ਤਿੰਨ ਸਿਧਾਂਤ ਦੀ ਪਾਲਣਾ ਕਰਦੇ, ਮੌਜੂਦਾ ਮਨੁੱਖਤਾ ਲਈ ਵਿਸ਼ਵ ਦੀਆਂ ਚਾਰ ਵੱਡੀਆਂ ਅਤੇ ਮੌਜੂਦਾ ਸਮੇਂ ਦੀ ਸਮੱਸਿਆਵਾਂ ਜਿਵੇਂ ਕਿ : ਦੇਸ਼ਾਂ ਦੇ ਅੰਦਰ ਅਤੇ ਆਪਸੀ ਹਿੰਸਾ , ਸਮਾਜਿਕ-ਆਰਥਿਕ ਸਮੱਸਿਆਵਾਂ ਜਿਵੇਂ ਕਿ ਗਰੀਬੀ, ਅਨਪੜ੍ਹਤਾ, ਅਤੇ ਔਰਤਾਂ ਅਤੇ ਬੱਚਿਆਂ ਦੀਆਂ ਜਰੂਰਤਾਂ, ਵਾਤਾਵਰਣ, ਪਾਣੀ, ਮਿੱਟੀ ਅਤੇ ਸਿੱਟੇ ਵਜੋਂ ਖੁ਼ਦ ਜੀਵਨ ਦਾ ਸੁਧਾਰ ਕੀਤਾ ਜਾ ਸਕਦਾ ਹੈ।

ਅਜਿਹਾ ਇਸ ਲਈ ਹੋਇਆ ਕਿਉਂਕਿ ਗਾਂਧੀ ਅਹਿੰਸਾ ਦਾ ਰੂਪ ਸਨ। ਉਨ੍ਹਾਂ ਨੇ ਆਪਣੇ ਕੰਮਾਂ 'ਚ ਇਸ ਨੂੰ ਦਿਖਾਇਆ। ਗਾਂਧੀ ਜੀ ਆਜ਼ਾਦੀ ਦੇ ਸਮੇਂ ਵਿੱਚ ਜਨਤਾ ਦੇ ਨੇਤਾ ਬਣੇ ਅਤੇ ਉਨ੍ਹਾਂ ਨੂੰ ਲੋਕਾਂ ਵੱਲੋਂ ਰਾਸ਼ਟਰਪਿਤਾ ਕਿਹਾ ਜਾਂਦਾ ਸੀ। ਇੱਕ ਵਿਦੇਸ਼ੀ ਲੇਖਕ ਨੇ ਦੋ ਤਰ੍ਹਾਂ ਦੇ ਨੇਤਾਵਾਂ ਦਾ ਜ਼ਿਕਰ ਕੀਤਾ: ਇੱਕ ਲੈਣ-ਦੇਣ ਵਾਲਾ ਨੇਤਾ ਜੋ ਕਿ ਤਾਕਤ ਅਤੇ ਦਲਾਲੀ 'ਚ ਸ਼ਾਮਲ ਹੁੰਦਾ ਹੈ। ਦੂਜਾ ਨੇਤਾ ਜੋ ਕਿ ਇੱਕ ਪਰਵਰਤਨਸ਼ੀਲ ਹੁੰਦਾ ਹੈ ਅਤੇ ਉਹ ਜਨਤਕ ਰਵਾਇਤਾਂ ਅਤੇ ਆਪਣੇ ਵਿਵਹਾਰ ਮੁਤਾਬਕ ਇੱਕ ਬੁਨੀਆਦੀ ਤਬਦੀਲੀ ਦੀ ਸ਼ੁਰੂਆਤ ਕਰਦਾ ਹੈ। ਇਸ ਤਰ੍ਹਾਂ, ਗਾਂਧੀ ਦੂਜੀ ਸ਼੍ਰੇਣੀ ਦੇ ਨੇਤਾਵਾਂ ਨਾਲ ਸਬੰਧਤ ਸਨ। ਉਨ੍ਹਾਂ ਨੇ ਲੱਖਾਂ ਭਾਰਤੀਆਂ ਦੀਆਂ ਉਮੀਦਾਂ ਅਤੇ ਮੰਗਾਂ ਨੂੰ ਜਗਾਈਆ ਅਤੇ ਉੱਚਾ ਕੀਤਾ। ਇਸ ਪ੍ਰਕਿਰਿਆ ਵਿੱਚ ਉਨ੍ਹਾਂ ਦੇ ਜੀਵਨ ਅਤੇ ਸ਼ਖਸੀਅਤ ਵਿੱਚ ਵਾਧਾ ਹੋਇਆ। ਕਿਉਂਕਿ ਉਹ ਇੱਕ ਤਬਦੀਲੀ ਲਿਆਉਣ ਵਾਲੇ ਨੇਤਾ ਸਨ। ਉਹ ਵਿਸ਼ਵ ਵਿੱਚ ਕਿਸੇ ਵੀ ਸਮੱਸਿਆ ਦਾ ਹੱਲ ਪੇਸ਼ ਕਰ ਸਕਣ ਦੀ ਸੱਮਰਥਾ ਰੱਖਦੇ ਸਨ।

ਇੱਕ ਨੇਤਾ ਦੇ ਰੂਪ 'ਚ ਗਾਂਧੀ ਜੀ ਨੇ ਨਿਡਰਤਾ, ਸੁਤੰਤਰਤਾ ਪ੍ਰਤੀ ਜਨੂੰਨ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਆਪਣੀ ਸਮਰੱਥਾ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਜਨਤਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇਕ ਸੰਚਾਰ ਰਣਨੀਤੀ ਦੀ ਵਰਤੋਂ ਕੀਤੀ ਜੋ ਕਿ ਮਨੁੱਖੀ ਇਤਿਹਾਸ 'ਚ ਸਭ ਤੋਂ ਅਨੌਖੀ ਘਟਨਾ ਸੀ। ਤਾਕਤਵਰ ਬ੍ਰਿਟਿਸ਼ ਸਰਕਾਰ ਨੂੰ ਪ੍ਰਭਾਵਤ ਕਰਨ ਅਥੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕਰਨ ਲਈ ਉਨ੍ਹਾਂ ਨੇ ਸੱਤਿਆਗ੍ਰਹਿ ਅੰਦੋਲਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਅਹਿੰਸਾ ਦੀ ਵਰਤੋਂ ਬ੍ਰਿਟਿਸ਼ ਸਰਕਾਰ ਦਾ ਵਿਰੋਧ ਕਰਨ ਲਈ ਕੀਤੀ। ਬ੍ਰਿਟਿਸ਼ ਸਰਕਾਰ ਦੇ ਅਧਿਕਾਰੀ ਇਸ ਗੱਲ ਨੂੰ ਨਹੀਂ ਸਮਝ ਸਕੇ ਕਿ ਦੇਸ਼ ਦੀਆਂ ਸੜਕਾਂ ਉੱਤੇ ਧੋਤੀ ਵਿੱਚ ਚੱਲਣ ਵਾਲਾ ਵਿਅਕਤੀ ਵਿਸ਼ਵ ਉੱਤੇ ਅਤੇ ਦੇਸ਼ ਦੀ ਜਨਤਾ ਉੱਤੇ ਸਥਾਈ ਪ੍ਰਭਾਵ ਪਾ ਸਕਦਾ ਹੈ। ਇੱਕ ਬ੍ਰਿਟਿਸ਼ ਜੱਜ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ ਸੀ ਅਤੇ ਅਦਾਲਤ 'ਚ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਦਾ ਆਦਰ ਕੀਤਾ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਦਾਲਤ ਵਿੱਚ ਉਨ੍ਹਾਂ ਦੇ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ ਸੀ।

ਗਾਂਧੀ ਜੀ ਨੇ ਆਜ਼ਾਦੀ ਅੰਦੋਲਨ 'ਚ ਸਾਰੇ ਹੀ ਵਰਗਾਂ ਦੇ ਨੇਤਾਵਾਂ ਅਤੇ ਲੋਕਾਂ ਨੂੰ ਸ਼ਾਮਲ ਕੀਤਾ। ਉਨ੍ਹਾਂ ਸਾਰਿਆਂ ਨੂੰ ਬ੍ਰਿਟਿਸ਼ ਤਾਕਤ ਨਾਲ ਲੜ੍ਹਨ ਲਈ ਇਕੋ ਧਾਗੇ ਵਿੱਚ ਬੰਨ ਕੇ ਰੱਖਿਆ ਸੀ। ਉਨ੍ਹਾਂ ਦੀ ਵਿਚਾਰਧਾਰਾ ਦੀ ਵਿਆਖਿਆ ਕਰਨ ਅਤੇ ਉਨ੍ਹਾਂ ਦੀ ਪਹੁੰਚ 'ਚ ਪਵਿੱਤਰਤਾ ਅਤੇ ਸ਼ੁੱਧਤਾ ਦਾ ਅਰਥ ਦੱਸਣ ਲਈ ਲੀਡਰਸ਼ਿਪ ਦਾ ਨਵੀਨੀਕਰਨ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ, ਜਿਵੇਂ ਕਿ: ਸੱਤਿਆਗ੍ਰਹਿ, ਸਵਰਾਜ, ਸਰਵੋਦਯ, ਅਹਿੰਸਾ ਅਤੇ ਹਰਿਜਨ ਕਾਫ਼ੀ ਵਿਆਪਕ ਸਨ।ਗਾਂਧੀ ਨੇ ਲੋਕਾਂ ਵਿਚ ਨਵੇਂ ਵਿਚਾਰਾਂ, ਵਿਹਾਰਾਂ ਅਤੇ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਨ ਲਈ ਰਵਾਇਤੀ ਸਭਿਆਚਾਰਕ ਪ੍ਰਤੀਕ ਪ੍ਰਣਾਲੀਆਂ ਦੀ ਵਰਤੋਂ ਕੀਤੀ। 1930 ਵਿੱਚ, ਮਹਾਤਮਾ ਗਾਂਧੀ ਨੇ ਆਮ ਲੋਕਾਂ ਦੁਆਰਾ ਖ਼ਪਤ ਕੀਤੇ ਜਾਂਦੇ ਨਮਕ 'ਤੇ ਟੈਕਸ ਖਤਮ ਕਰਨ ਲਈ ਦਾਂਡੀ ਮਾਰਚ ਕੱਢਿਆ। ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਤੱਕ ਆਮ ਲੋਕਾਂ ਦੀਆਂ ਭਾਵਨਾਵਾਂ ਪਹੁੰਚਾਉਣ ਲਈ ਦਾਂਡੀ ਮਾਰਚ ਦਾ ਸਹਾਰਾ ਲਿਆ। ਇਸ ਦੌਰਾਨ ਕਈ ਲੋਕਾਂ ਨੂੰ ਆਪਣੀ ਵੱਖਰੀ ਪਛਾਣ ਮਿਲੀ।

ਵਾਈਸਰਾਏ ਲਾਰਡ ਇਰਵਿਨ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਦਿਆਂ, ਗਾਂਧੀ ਜੀ ਨੇ 2 ਮਾਰਚ, ਸਾਲ 1930 ਨੂੰ ਇੱਕ ਪੱਤਰ ਜਾਰੀ ਕੀਤਾ। ਇਸ ਵਿੱਚ ਗਾਂਧੀ ਜੀ ਨੇ ਲਿਖਿਆ:ਇਥੋਂ ਤੱਕ ਕਿ ਨਮਕ ਵੀ ਜਿਸ ਨੂੰ ਜਿਉਣ ਲਈ ਵਰਤਣਾ ਜ਼ਰੂਰੀ ਹੈ, ਉਸ ਉੱਤੇ ਇੰਨਾ ਟੈਕਸ ਲਗਾਇਆ ਜਾਂਦਾ ਹੈ ਤਾਂ ਜੋ ਲੋਕਾਂ ਦੀਆਂ ਜੇਬਾਂ ਉੱਤੇ ਬੋਝ ਪਾਉਂਦੀਆਂ ਹਨ। ਟੈਕਸ ਗਰੀਬ ਆਦਮੀ 'ਤੇ ਹਾਲੇ ਵੀ ਵਧੇਰੇ ਬੋਝ ਦਰਸਾਉਂਦਾ ਹੈ। ਜਦੋਂ ਇਹ ਯਾਦ ਆਉਂਦਾ ਹੈ ਕਿ ਨਮਕ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਗਰੀਬ ਲੋਕਾਂ ਨੂੰ ਅਮੀਰਾਂ ਨਾਲੋਂ ਵੱਧ ਖਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਸਾਰੀ ਕਮਾਈ ਗਰੀਬਾਂ ਕਾਰਨ ਹੁੰਦੀ ਹੈ। ਇੱਕ ਪੱਤਰਕਾਰ ਦੇ ਤੌਰ 'ਤੇ ਗਾਂਧੀ ਜੀ ਨੇ 18 ਅਗਸਤ ,1946 ਨੂੰ ਹਰਿਜਨ ਵਿੱਚ ਲਿੱਖਿਆ ਸੀ ਕਿ ਵਿਚਾਰਾਂ ਨੂੰ ਰੂਪ ਦੇਣ ਲਈ ਮੇਰੇ ਕੋਲ ਮੌਲਿਕਤਾ ਹੈ ਪਰ ਮੈਂ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਲਿੱਖਦਾ ਹਾਂ। ਪੱਤਰਕਾਰਿਤਾ ਮੇਰਾ ਪੇਸ਼ਾ ਨਹੀਂ ਹੈ। ਇੱਕ ਰਾਜਸੀ ਪੱਤਰਕਾਰ ਦੇ ਤੌਰ 'ਤੇ ਮੇਰੀ ਲੇਖਨੀ ਜ਼ਹਿਰਲੀ ਨਹੀਂ ਹੋ ਸਕਦੀ, ਉਸ ਗੁੱਸੇ ਤੋਂ ਮੁਕਤ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਹ ਮੇਰਾ ਧਾਰਮਿਕ ਵਿਸ਼ਵਾਸ ਹੈ ਕਿ ਜੇਕਰ ਅਸੀਂ ਬੀਮਾਰਪਨ ਨੂੰ ਵਧਾਵਾ ਦਿੰਦੇ ਹਾਂ ਤਾਂ ਆਪਣੇ ਟੀਚੇ ਨੂੰ ਹਾਸਲ ਨਹੀਂ ਕਰ ਸਕਦੇ, ਝੂਠ ਲਈ ਇਥੇ ਕੋਈ ਥਾਂ ਨਹੀਂ ਹੈ। ਮੇਰੀ ਲੇਖਨੀ ਮੇਰਾ ਅਟਲ ਵਿਸ਼ਵਾਸ ਹੈ ਅਤੇ ਸੱਚਾਈ ਤੋਂ ਇਲਾਵਾ ਮੇਰਾ ਕੋਈ ਧਰਮ ਨਹੀਂ ਹੈ। ਕਿਉਂਕਿ ਮੇਰਾ ਇਹ ਵਿਸ਼ਵਾਸ ਹੈ ਕਿ ਪਿਆਰ ਨਾਲ ਦੀ ਧਰਤਾ ਦੇ ਲੋਕਾਂ ਦੀ ਪਾਲਣਾ ਹੁੰਦੀ ਹੈ।

ਗਾਂਧੀ ਜੀ ਨੇ ਕਾਫੀ ਹੱਦ ਤੱਕ ਲੋਕਾਂ ਨੂੰ ਪ੍ਰਭਾਵਤ ਅਤੇ ਪ੍ਰੇਰਿਤ ਕੀਤਾ। ਉਨ੍ਹਾਂ ਵਿਚੋਂ ਕੁਝ ਗੁਜਰਾਤ ਦੇ ਕੁਲਸੁਮ ਸਯਾਨੀ, ਸ੍ਰੀਲੰਕਾ ਦੇ ਏ .ਟੀ ਅਰਿਯਾਰਤਨੇ, ਅਮਰੀਕਾ 'ਚ ਮਾਰਟਿਨ ਲੂਥਰ ਕਿੰਗ ਜੂਨੀਅਰ, ਅਫਰੀਕਾ ਤੋਂ ਐਲਬਰਟ ਜੋਹਨ ਲੂਥੁਲੀ, ਜੋਹਾਨ ਗਾਲਟੰਗ, ਡੈਨਿਸ ਡਾਲਟਨ ਵਰਗੇ ਵਿਦਵਾਨ ਗਾਂਧੀ ਜੀ ਤੋਂ ਪ੍ਰੇਰਤ ਸਨ। ਗਾਂਧੀ ਤੋਂ ਪ੍ਰੇਰਿਤ ਹੋ ਕੇ ਕੁਲਸੁਮ ਸਯਾਨੀ ਨੇ ਭਾਰਤ ਵਿੱਚ ਬਾਲਗ ਵਿਦਿਅਕ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਅਤੇ 1930 ਦੀ ਸ਼ੁਰੂਆਤ ਵਿੱਚ ਅੰਤਰਰਾਸ਼ਟਰੀ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਵਿਦੇਸ਼ ਵੀ ਗਏ। ਇਸ ਦੇ ਨਾਲ ਹੀ ਅਰਿਯਾਰਤਨੇ ਨੇ ਸ਼੍ਰੀ ਲੰਕਾ 'ਚ ਪਿੰਡਾਂ ਦੇ ਵਿਕਾਸ ਲਈ ਸਰਵੋਦਿਆ ਲਹਿਰ ਦੀ ਸ਼ੁਰੂਆਤ ਕੀਤੀ।
ਅਮਰੀਕਾ ਵਿੱਚ ਮਾਰਟਿਨ ਲੂਥਰ ਜੂਨੀਅਰ ਨੇ ਨੱਸਲਵਾਦ ਵਿਰੁੱਧ ਲੜਨ ਲਈ ਅਹਿੰਸਾ ਅਤੇ ਸਿਵਲ ਅਵੱਗਿਆ ਲਹਿਰ ਦੇ ਸਿਧਾਂਤਾ ਨੂੰ ਅਪਣਾਇਆ। ਗਾਂਧੀ ਜੀ ਨੇ ਵੀ ਅਫਰੀਕੀ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਐਲਬਰਟ ਜਾਨ ਲੂਥੁਲੀ ਅਤੇ ਜ਼ੁਲੂ ਯੋਧੇ ਗੋਤ ਨਾਲ ਸਬੰਧਤ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਨੂੰ ਅਹਿੰਸਾ ਦੀ ਚੈਂਪੀਅਨ ਬਣਾਉਣ ਲਈ ਪ੍ਰਭਾਵਿਤ ਕੀਤਾ।ਗਾਂਧੀ ਜੀ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ ਜੋ ਦੇਸ਼ 'ਚ ਸੁਤੰਤਰਤਾ ਲਿਆਉਂਣ ਦੇ ਮੁੱਖੀ ਸਨ। ਉਸ ਸਮੇਂ ਦੱਖਣੀ ਭਾਰਤ ਦੇ ਕੇਰਲਾ ਦੇ ਦੋ ਪਿੰਡਾਂ ਵਿੱਚ ਜੋਹਨ ਗੈਲਟੁੰਗ ਦੁਆਰਾ 1962 ਵਿੱਚ ਕਰਵਾਏ ਗਏ ਇੱਕ ਸਰਵੇਖਣ ਵਿੱਚ, ਉਸ ਸਮੇਂ ਚੱਲ ਰਹੇ ਇੰਡੋ-ਨਾਰਵੇਅਨ ਪ੍ਰੋਜੈਕਟ ਦੇ ਸਬੰਧ ਵਿੱਚ, ਉਨ੍ਹਾਂ ਨੇ ਉੱਤਰਦਾਤਾਵਾਂ ਤੋਂ ਮਹਾਤਮਾਂ ਗਾਂਧੀ ਜੀ ਦੇ ਪ੍ਰਭਾਵਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ।
ਬਹੁਗਿਣਤੀ ਲੋਕਾਂ ਨੇ ਕਿਹਾ ਕਿ ਗਾਂਧੀ ਜੀ ਨੇ ਦੇਸ਼ ਨੂੰ ਆਜ਼ਾਦੀ ਦਿੱਤੀ ਹੈ। ਗਾਂਧੀ ਦੇ ਫਲਸਫੇ ਤੋਂ ਪ੍ਰਭਾਵਿਤ, ਉੱਘੇ ਐਂਗਲੋ-ਇੰਡੀਅਨ ਲੇਖਕਾਂ ਨੇ ਆਪਣੇ ਨਾਵਲਾਂ 'ਚ ਪਾਤਰ ਦਰਸਾਏ ਜੋ ਗਾਂਧੀਵਾਦੀ ਜ਼ਿੰਦਗੀ ਦੇ ਤਰੀਕਿਆਂ ਦਾ ਪਾਲਣ ਕਰਦੇ ਸਨ। ਉਦਾਹਰਣ ਦੇ ਲਈ, ਮਹਾਤਮਾ ਦੇ ਇੱਕ ਸ਼ਕਤੀਸ਼ਾਲੀ ਸ਼ਕਤੀ ਦੇ ਥੀਮ ਨੇ ਮੁਲਕ ਰਾਜ ਆਨੰਦ, ਆਰ ਕੇ ਨਾਰਾਇਣ ਅਤੇ ਰਾਜਾ ਰਾਓ ਵਰਗੇ ਲੇਖਕਾਂ ਵਿੱਚ ਇੱਕ ਵੱਖ ਪ੍ਰਗਟਾਵੇ ਨੂੰ ਦਰਸਾਇਆ।

1935 'ਚ ਮੁਲਕ ਰਾਜ ਆਨੰਦ ਦੇ ਕੰਮ ਅਛੂਤ ਮੰਨੇ ਜਾਂਦੇ ਸਨ , ਉਨ੍ਹਾਂ ਨੇ ਇੱਕ ਆਤਮਘਾਤੀ ਬਾਖਾ ਦੀ ਸਥਿਤੀ ਬਾਰੇ ਚਾਨਣਾ ਪਾਇਆ। ਜਿਸ ਨੇ ਸਮਾਜ ਵਿੱਚ ਅਪਮਾਨਿਤ ਹੋਣ 'ਤੇ ਮਹਾਤਮਾ ਦੇ ਸ਼ਬਦਾਂ ਨਾਲ ਆਪਣੇ ਆਪ ਨੂੰ ਸ਼ਾਂਤ ਕੀਤਾ। ਗਾਂਧੀ ਜੀ 1955 ਵਿੱਚ ਆਰ.ਕੇ ਨਾਰਾਇਣ ਦੇ ਨਾਵਲ ਦੀ ਉਡੀਕ 'ਚ ਮਹਾਤਮਾ ਲਈ ਇੱਕ ਪਾਤਰ ਦੇ ਰੂਪ ਵਿਚ ਪ੍ਰਗਟ ਹੋਏ ਸਨ। ਇਕ ਨੈਤਿਕ ਥੀਮ ਵਜੋਂ ਗਾਂਧੀ ਮਹੱਤਵਪੂਰਣ ਸੀ ਕਿਉਂਕਿ ਇਸ 'ਚ ਹੀਰੋ ਸ਼੍ਰੀਰਾਮ ਅਤੇ ਨਾਇਕਾ ਭਾਰਤੀ ਦੀ ਕਿਸਮਤ ਬਣੀ ਹੋਈ ਸੀ।
ਮਹਾਤਮਾ ਨੇ ਸਧਾਰਣ ਰਹਿਣ ਅਤੇ ਸਰਬ ਵਿਆਪਕ ਪਿਆਰ ਦਾ ਪ੍ਰਚਾਰ ਕੀਤਾ ਜਿਸ ਦਾ ਸ੍ਰੀਰਾਮ 'ਤੇ ਡੂੰਘਾ ਅਸਰ ਪਿਆ ਅਤੇ ਜਿਸ ਨੇ 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲੈਂਦੇ ਹੋਏ ਕਤਾਈ ਨੂੰ ਕਬੂਲਿਆ, ਜਦੋਂ ਕਿ ਗਾਂਧੀਵਾਦੀ ਵਿਚਾਰਧਾਰਾ ਦੁਆਰਾ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਭਾਰਤੀਆਂ ਦੇ ਸਵੈ-ਮਾਣ ਦੀ ਰੱਖਿਆ ਲਈ ਤਿਆਰ ਸਨ। ਰਾਜਾ ਰਾਓ ਨੇ 1938 ਵਿੱਚ ਆਪਣੇ ਨਾਵਲ ਕੰਠਾਪੁਰਾ 'ਚ ਗਾਂਧੀਵਾਦੀ ਫ਼ਲਸਫ਼ੇ ਦੀ ਚੁਸਤੀ ਅਤੇ ਸਿਵਲ ਅਵੱਗਿਆ ਲਹਿਰ 'ਚ ਕਾਂਠਾਪੁਰਾ ਪਿੰਡ ਦੇ ਮਰਦਾਂ ਅਤੇ ਔਰਤਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਦਾ ਜ਼ਿਕਰ ਕੀਤਾ ਸੀ। ਗਾਂਧੀ ਜੀ ਦਾ ਪ੍ਰਭਾਵ ਭਾਰਤ ਦੀ ਪ੍ਰਸਾਰਣ ਨਿਤੀ ਤੱਕ ਵੀ ਫੈਲਿਆ।
ਮੀਡੀਆ ਅਬਜ਼ਰਵਰਾਂ ਦੇ ਮੁਤਾਬਕ, ਰਾਬਿਨ ਜੈਫਰੀ, ਸੁਤੰਤਰਤਾ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਅਹੁਦਾ ਸੰਭਾਲਣ ਵਾਲੇ ਮੁੱਖ ਮੰਤਰੀ ਡਾ.ਭੀਮ ਰਾਵ ਅੰਬੇਦਕਰ 1950; ਅਤੇ ਉਨ੍ਹਾਂ ਦੇ ਦੋ ਨਜ਼ਦੀਕੀ ਸਾਥੀ ਆਰ. ਦਿਵਾਕਰ (1894-1990), 1950 ਤੋਂ 1952 ਤੱਕ (ਵਲਾਭਭਾਈ ਦੇ ਅਧੀਨ ਜੂਨੀਅਰ ਮੰਤਰੀ ਰਹੇ); ਅਤੇ ਦੰਤਕਥਾ ਡਾ. ਬੀ ਵੀ ਕੇਸਰ (1903-84), 1952 ਤੋਂ 1962 ਤੱਕ। ਮਿਸਾਲ ਵਜੋਂ, ਵਲੱਭਭਾਈ ਪਟੇਲ ਨੇ ਸ਼ੁਰੂ ਵਿੱਚ ਪੱਛਮੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਗਾਂਧੀਵਾਦੀ ਜੀਵਨ ਖਾਦੀ, ਸ਼ਾਕਾਹਾਰੀ ਅਤੇ ਗਾਂਧੀ ਦੇ ਨਾਲ ਚੱਲਣ ਵਾਲੀ ਸ਼ੁੱਧਵਾਦੀ ਨੈਤਿਕਤਾ ਨੂੰ ਅਪਣਾ ਲਿਆ।

1956 'ਚ, ਜਦੋਂ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਭਾਰਤ ਸਰਕਾਰ ਨੇ ਗਾਂਧੀ ਦੀਆਂ ਲਿਖਤਾਂ ਅਤੇ ਭਾਸ਼ਣਾਂ ਨੂੰ ਸੁਰੱਖਿਅਤ ਕਰਨ ਦਾ ਪ੍ਰਾਜੈਕਟ ਸ਼ੁਰੂ ਕੀਤਾ ਸੀ ਅਤੇ ਇਸ ਨੂੰ ਪੂਰਾ ਹੋਣ ਵਿੱਚ 38 ਸਾਲਾਂ ਦਾ ਸਮਾਂ ਲੱਗਿਆ। ਕੁੱਲ 100 ਖੰਡਾਂ, ਜੋ ਮਹਾਤਮਾ ਗਾਂਧੀ ਦੇ ਕੁਲੈਕਟਿਡ ਵਰਕਸ ਦੇ ਰੂਪ ਵਿੱਚ ਜਾਣੀਆਂ ਜਾਂਦੀਆਂ ਹਨ ਜੋ 50000 ਪੰਨਿਆਂ ਵਿੱਚ ਲਿੱਖਿਆ ਸਨ। 1884 ਤੋਂ 1948 ਤੱਕ ਦੇ 64 ਸਾਲਾਂ ਦੀ ਮਿਆਦ ਨੂੰ ਵੀ ਸ਼ਾਮਲ ਕੀਤਾ ਗਿਆ। ਭਾਰਤ ਦੇ ਰਾਸ਼ਟਰਪਤੀ ਡਾ: ਰਾਜੇਂਦਰ ਪ੍ਰਸਾਦ ਨੇ ਗਾਂਧੀ ਜੀ ਲਈ ਆਪਣੀ ਸ਼ਰਧਾਂਜਲੀ ਵਿੱਚ ਲਿਖਿਆ: ਇੱਥੇ ਮਾਸਟਰ ਦੇ ਸ਼ਬਦ ਹਨ ਜੋ ਕਿ ਬਹੁਤ ਹੀ ਦ੍ਰਿੜ ਮਨੁੱਖੀ ਅਤੇ ਤੀਬਰ ਸਰਗਰਮ ਜਨਤਕ ਜੀਵਨ ਦੇ ਕੁਝ ਛੇ ਦਹਾਕਿਆਂ ਨੂੰ ਕਵਰ ਕਰਦੇ ਹਨ। ਇਹ ਸ਼ਬਦ ਜਿਨ੍ਹਾਂ ਨੇ ਇੱਕ ਵਿਲੱਖਣ ਲਹਿਰ ਨੂੰ ਜਨਮ ਦਿੱਤਾ ਅਤੇ ਪਾਲਣ ਪੋਸ਼ਣ ਕੀਤਾ ਅਤੇ ਇਸ ਨੂੰ ਸਫਲਤਾ ਵੱਲ ਲੈ ਗਿਆ। ਉਹ ਸ਼ਬਦ ਜਿਨ੍ਹਾਂ ਨੇ ਅਣਗਿਣਤ ਵਿਅਕਤੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਪ੍ਰਕਾਸ਼ ਦਿਖਾਇਆ; ਉਹ ਸ਼ਬਦ ਜਿਨ੍ਹਾਂ ਨੇ ਖੋਜ ਕੀਤੀ ਅਤੇ ਜ਼ਿੰਦਗੀ ਦਾ ਨਵਾਂ ਰੰਗ ਦਿਖਾਇਆ; ਉਹ ਸ਼ਬਦ ਜਿਨ੍ਹਾਂ ਨੇ ਸਭਿਆਚਾਰਕ ਕਦਰਾਂ ਕੀਮਤਾਂ ਤੇ ਜ਼ੋਰ ਦਿੱਤਾ ਜੋ ਰੂਹਾਨੀ ਅਤੇ ਸਦੀਵੀ ਹਨ, ਸਮਾਂ ਅਤੇ ਸਥਾਨ ਤੋਂ ਪਾਰ ਹੁੰਦੇ ਹਨ ਅਤੇ ਸਾਰੀ ਮਨੁੱਖਤਾ ,ਸਾਰੇ ਯੁੱਗ ਨਾਲ ਸੰਬੰਧਿਤ ਹਨ।

ਇਸ ਤੋਂ ਇਲਾਵਾ, ਪਿਛਲੇ 60 ਸਾਲਾਂ ਦੌਰਾਨ ਅਣਗਿਣਤ ਕਿਤਾਬਾਂ, ਰਸਾਲੇ ਦੇ ਲੇਖ, ਖੋਜ ਰਿਪੋਰਟਾਂ ਅਤੇ ਅਖਬਾਰਾਂ ਦੇ ਲੇਖ ਪ੍ਰਕਾਸ਼ਤ ਕੀਤੇ ਗਏ ਸਨ ਜੋ ਆਜ਼ਾਦੀ ਸੰਗਰਾਮ ਦੌਰਾਨ ਮਹਾਤਮਾ ਗਾਂਧੀ ਦੇ ਜੀਵਨ ਅਤੇ ਭੂਮਿਕਾ ਅਤੇ ਜੀਵਨ ਦੇ ਵੱਖ ਵੱਖ ਪਹਿਲੂਆਂ 'ਤੇ ਉਸ ਦੇ ਪ੍ਰਭਾਵਾਂ ਬਾਰੇ ਦੱਸਦੇ ਸਨ। ਉਦਾਹਰਣ ਦੇ ਲਈ, ਮਹਾਤਮਾ ਗਾਂਧੀ ਤੇ ਗੂਗਲ ਸਰਚ ਵਿੱਚ ਲੱਖਾਂ ਹਵਾਲੇ ਮਿਲਦੇ ਹਨ ਅਤੇ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਮਹਾਤਮਾ 20 ਵੀਂ ਸਦੀ ਵਿੱਚ ਪ੍ਰਸਿੱਧ, ਪ੍ਰੇਰਣਾਦਾਇਕ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ 150 ਵੇਂ ਜਨਮਦਿਨ ਦੇ ਸਮੇਂ, ਉਨ੍ਹਾਂ ਨੂੰ ਪੂਰੀ ਦੁਨੀਆਂ ਵਿੱਚ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਕਦਰ ਕੀਤੀ ਜਾਂਦੀ ਹੈ, ਅਤੇ ਜਦੋਂ ਵੀ ਕੋਈ ਕੌਮ ਸ਼ਾਂਤੀਪੂਰਣ ਹੋਂਦ ਦੀ ਇੱਛਾ ਰੱਖਦੀ ਹੈ ਤਾਂ ਅਹਿੰਸਾ ਦੀ ਧਾਰਣਾ ਸਾਰੇ ਵਿਸ਼ਵ ਵਿੱਚ ਸਵੀਕਾਰ ਕੀਤੀ ਜਾਂਦੀ ਹੈ।

Intro:Body:

GANDHI

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.