ਚੰਡੀਗੜ੍ਹ: ਮਹਾਤਮਾ ਗਾਂਧੀ ਦੇ ਸੰਦੇਸ਼ਾਂ ਅਤੇ ਉਨ੍ਹਾਂ ਦੀ ਸੋਚ ਨੂੰ ਦੇਸ਼ ਦੇ ਹਰ ਕੋਨੇ ਤੱਕ ਫੈਲਾਉਣ ਲਈ ਈਟੀਵੀ ਭਾਰਤ ਵੱਲੋਂ ਇਹ ਵਿਸ਼ੇਸ਼ ਪਹਿਲ ਕੀਤੀ ਗਈ ਹੈ। ਈਟੀਵੀ ਭਾਰਤ ਨੇ ਗਾਂਧੀ ਜੀ ਦੇ ਮਨਪਸੰਦ ਭਜਨ 'ਵੈਸ਼ਨਵ ਜਨ ਤੋ' ਨੂੰ ਇਕ ਨਵੇਂ ਰੂਪ ਵਿਚ ਪੇਸ਼ ਕੀਤਾ ਹੈ। ਇਸ ਭਜਨ ਨੂੰ ਦੇਸ਼ ਦੇ ਨਾਮਵਰ ਗਾਇਕਾਂ ਨੇ ਗਾਇਆ ਹੈ। ਗਾਂਧੀ ਜੀ ਦੇ ਸੰਦੇਸ਼ਾਂ ਦੇ ਨਾਲ-ਨਾਲ ਭਾਰਤ ਵਿੱਚ ਵਿਭਿੰਨਤਾ ਦੀ ਏਕਤਾ ਨੂੰ ਦਰਸਾਉਣ ਲਈ ਇਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫ਼ਿਲਮਾਇਆ ਗਿਆ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗਾਂਧੀਵਾਦੀ ਅਧਿਐਨ ਵਿਭਾਗ ਵਿੱਚ, ਇਹ ਭਜਨ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਖਾਇਆ ਗਿਆ, ਤਾਂ ਜੋ ਉਹ ਗਾਂਧੀ ਦੀਆਂ ਸਿੱਖਿਆਵਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਣ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਾਂਧੀ ਜੀ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ਜਾ ਸਕਦਾ ਹੈ।
ਦੇਸ਼ ਦੇ ਵੱਡੇ ਗਾਇਕਾਂ ਨੇ ਦਿੱਤੀ ਭਜਨ ਨੂੰ ਆਵਾਜ਼
ਇਸ ਮੌਕੇ ਈਟੀਵੀ ਭਾਰਤ ਦੇ ਰਿਜਨਲ ਨਿਊਜ਼ ਕੋਆਰਡੀਨੇਟਰ ਬ੍ਰਿਜ ਮੋਹਨ ਵੀ ਮੌਜੂਦ ਰਹੇ। ਉਨ੍ਹਾਂ ਉਥੇ ਮੌਜੂਦ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਭਜਨ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਕਿਵੇਂ ਇਸ ਭਜਨ ਨੂੰ ਦੇਸ਼ ਦੇ ਨਾਮਵਰ ਗਾਇਕਾਂ ਨੇ ਗਾਇਆ ਅਤੇ ਇਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਇਆ ਗਿਆ।
ਭਜਨ ਦੀ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਸ਼ੂਟਿੰਗ ਕੀਤੀ ਗਈ
ਦੇਸ਼ ਦੇ ਵੱਖ ਵੱਖ ਗਾਇਕਾਂ ਵਲੋਂ ਸੁਰਾਂ ਵਿੱਚ ਵਿੰਨਣ ਵਾਲੇ ਅਤੇ ਇਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਿਲਮਾਉਣ ਦਾ ਉਦੇਸ਼ ਹੈ ਕਿ ਇਸ ਭਜਨ ਦੇ ਜ਼ਰੀਏ ਏਕਤਾ, ਸ਼ਾਂਤੀ, ਭਾਰਤੀ ਸੱਭਿਆਚਾਰ ਅਤੇ ਭਾਈਚਾਰੇ ਦਾ ਸੰਦੇਸ਼, ਦੇਸ਼ ਅਤੇ ਦੁਨੀਆਂ ਤਕ ਪਹੁੰਚਾਉਣਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਵੀ ਸਾਂਝਾ ਕੀਤਾ ਭਜਨ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਭਜਨ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੇ ਇਸ ਭਜਨ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਵੀ ਸਾਂਝਾ ਕੀਤਾ।
ਭਜਨ ਦੀ ਹਰ ਪਾਸੇ ਪ੍ਰਸ਼ੰਸਾ
ਇਸ ਭਜਨ ਨੂੰ ਵੇਖਣ ਤੋਂ ਬਾਅਦ, ਗਾਂਧੀਵਾਦੀ ਅਧਿਐਨ ਵਿਭਾਗ ਦੇ ਪ੍ਰਧਾਨ ਆਸ਼ੂ ਪਸਰੀਚਾ ਨੇ ਕਿਹਾ ਕਿ ਭਜਨ ਨੇ ਉਨ੍ਹਾਂ ਦੇ ਦਿਲ ਨੂੰ ਛੂਹ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਭਜਨ ਨੂੰ ਪਹਿਲਾਂ ਵੀ ਬਹੁਤ ਵਾਰ ਸੁਣ ਚੁੱਕੇ ਹਨ, ਪਰ ਜਿਸ ਢੰਗ ਨਾਲ ਈਟੀਵੀ ਨੇ ਇਸ ਨੂੰ ਪੇਸ਼ ਕੀਤਾ ਹੈ, ਇਹ ਬਹੁਤ ਵਧੀਆ ਹੈ। ਉਹ ਇਸ ਭਜਨ ਨੂੰ ਵੇਖ ਕੇ ਬਹੁਤ ਖੁਸ਼ ਹੋਏ।
ਇਹ ਵੀ ਪੜ੍ਹੋ: BREAKING: ਪਾਕਿਸਤਾਨ ਦੇ ਲਿਆਕਤਪੁਰ 'ਚ ਰੇਲ ਗੱਡੀ ਨੂੰ ਲੱਗੀ ਅੱਗ, 65 ਦੀ ਮੌਤ
ਗਾਂਧੀ ਜੀ ਦਾ ਵਿਭਿੰਨਤਾ ਵਿੱਚ ਏਕਤਾ ਦਾ ਸੰਦੇਸ਼
ਡਾ. ਕਿਰਨ ਚੌਹਾਨ ਨੇ ਕਿਹਾ ਕਿ ਇਸ ਭਜਨ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿਣ ਵਾਲੇ ਗਾਇਕਾਂ ਨੇ ਗਾਇਆ ਹੈ। ਨਾਲ ਹੀ, ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਬਹੁਤ ਸੁੰਦਰਤਾ ਨਾਲ ਦਰਸਾਇਆ ਗਿਆ ਹੈ। ਇਹ ਭਜਨ ਸਾਨੂੰ ਵਿਭਿੰਨਤਾ ਵਿਚ ਏਕਤਾ ਦਾ ਸੰਦੇਸ਼ ਦਿੰਦਾ ਹੈ।